Back ArrowLogo
Info
Profile

ਵਿਚ ਸ੍ਰਿਸ਼ਟੀ ਨੂੰ ਤਾਣੇ-ਪੇਟੇ ਵਾਂਗੂੰ ਜਾਨਣਾ ਕੀਤਾ ਹੈ।

ਫਿਰ ਤੂੰ ਅਕਲ=ਕਲਪਨਾ ਕਲੇਸ਼ ਤੋਂ ਰਹਿਤ ਹੈਂ ਅਤੇ ਆਪਣੀ ਕਲਾ=ਸ਼ਕਤੀ ਕਰਕੇ ਸਾਰੇ ਭਰਪੂਰ ਹੋ ਰਿਹਾ ਹੈਂ।

ਯਥਾ- ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥

(ਪ੍ਰਭਾਤੀ ਭਗਤ ਕਬੀਰ ਜੀ, ਪੰਨਾ ੧੩੫੦)

ਤਥਾ- ਜਿਤ ਵਲ ਦੇਖਾਂ ਤਿਤ ਵਲ ਸ਼ਾਹੀ। ਜਿਉਂ ਹਰਫ਼ਾਂ ਦੇ ਅੰਦਰ ਸ਼ਾਹੀ।

ਜਿਤ ਵਲ ਦੇਖਾਂ ਤਿਤ ਵਲ ਤੂੰ । ਜਿਉਂ ਬਸਤ੍ਰ ਮੇਂ ਇਕੋ ਰੂੰ।

ਤੂੰ ਸਚਾ ਸਾਹਿਬੁ ਸਿਫਤਿ ਸੁਆਲਿਉ

ਜਿਨਿ ਕੀਤੀ ਸੋ ਪਾਰਿ ਪਇਆ॥

ਤੂੰ ਆਪ ਸੱਚਾ ਸਹਿਬ ਹੈਂ ਅਤੇ ਆਪ ਦੀ ਸਿਫ਼ਤ ਸੁਆਲਿਉ=ਸੁੰਦਰਤਾ ਸਲਾਹੁਣ ਯੋਗ ਹੈ, ਜਿਸ ਨੇ ਆਪ ਦੀ ਸਿਫਤ ਕੀਤੀ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।

ਕਹੁ ਨਾਨਕ ਕਰਤੇ ਕੀਆ ਬਾਤਾ

ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਕਰਤੇ=ਅਕਾਲ ਪੁਰਖ ਦੀਆਂ ਜੋ ਗੱਲਾਂ ਹਨ, ਉਹਨਾਂ ਨੂੰ ਉਹ ਕਰਤਾ ਆਪ ਹੀ ਜਾਣਦਾ ਹੈ ਅਤੇ ਜੋ ਕੁਝ ਉਸ ਨੇ ਕਰਨਾ ਹੁੰਦਾ ਹੈ ਸੁ=ਉਸ ਗੱਲ ਨੂੰ ਉਹ ਆਪ ਹੀ ਕਰ ਰਿਹਾ ਹੈ॥੨॥

ਪੁਨਾ--ਸਿੱਖਾਂ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ ਕਿ ਸਾਧੂਆਂ ਦਾ ਅਤੇ ਚਾਰੇ ਵਰਨਾਂ ਦਾ ਅਸਾਧਾਰਨ* ਧਰਮ ਕੌਣ ਹੈ ਤੇ ਸਾਧਾਰਨ** ਧਰਮ ਕੌਣ ?

ਮਃ ੨ ॥ ਜੋਗ ਸਬਦੰ ਗਿਆਨ ਸਬਦੰ

ਜੋਗ ਨਾਮ ਜੁੜਨ ਦਾ ਹੈ, ਪਰਮੇਸ਼ਰ ਵਿਚ ਜੁੜਨ ਵਾਲੇ ਜੋ ਸਾਧੂ ਹਨ, ਉਹਨਾਂ ਦਾ ਅਸਾਧਾਰਨ ਧਰਮ ਕੌਣ ਹੈ ?

ਉੱਤਰ- ਜਿਹੜਾ ਸ੍ਵੈ-ਸਰੂਪ ਦਾ ਗਿਆਨ ਹੋਣਾ ਹੈ, ਇਹੀ ਉਹਨਾਂ ਦਾ ਅਸਾਧਾਰਨ ਧਰਮ ਹੈ ਅਤੇ ਸਬਦੰ=ਉਪਦੇਸ਼ ਵੀ ਇਕ ਗਿਆਨ ਦਾ ਦੇਣਾ।

----------------------

*ਹਰ ਇਕ ਦੇ ਵਖੋ ਵਖਰੇ ਧਰਮ ਨੂੰ ਅਸਾਧਾਰਨ ਧਰਮ ਆਖਦੇ ਹਨ।

**ਸਭ ਦਾ ਸਾਂਝਾ ਜੋ ਇਕ ਧਰਮ ਹੋਵੇ ਉਸ ਨੂੰ ਸਾਧਾਰਨ ਧਰਮ ਆਖਦੇ ਹਨ। ਪਹਿਲੀਆਂ ਦੋ ਤੁਕਾਂ ਵਿਚ ਅਸਾਧਾਰਨ ਧਰਮ ਕਥਨ ਕਰਦੇ ਹਨ।

109 / 355
Previous
Next