Back ArrowLogo
Info
Profile

ਬੇਦ ਸਬਦੰ ਬ੍ਰਾਹਮਣਹ॥

ਪ੍ਰਸ਼ਨ- ਬ੍ਰਾਹਮਣ ਦਾ ਅਸਾਧਾਰਨ ਧਰਮ ਕੌਣ ਹੈ ?

ਉੱਤਰ- ਵੇਦਾਂ ਦਾ ਪੜ੍ਹਨਾ ਪੜ੍ਹਾਵਣਾ, ਯੱਗ ਕਰਨਾ ਕਰਾਵਣਾ, ਦਾਨ ਲੈਣਾ ਦੇਣਾ ਤੇ ੧ ਸੰਧਿਆ, ੨ ਇਸ਼ਨਾਨ, ੩ ਜਪ, ੪ ਹੋਮ, ੫ ਦੇਵ ਅਰਚਾ, ੬ ਅਥਿਤ ਪੂਜਾ ਕਰਨੀ ਤੇ ਕਰਾਵਣੀ। ਏਹੀ ਬ੍ਰਾਹਮਣਾਂ ਦਾ ਅਸਾਧਾਰਨ ਸਬਦੰ=ਧਰਮ ਹੈ।

ਖਤ੍ਰੀ ਸਬਦੰ ਸੂਰ ਸਬਦੰ

ਪ੍ਰਸ਼ਨ- ਖੱਤ੍ਰੀ ਦਾ ਅਸਾਧਾਰਨ ਧਰਮ ਕੌਣ ਹੈ ?

ਉੱਤਰ- ਸੂਰਮਤਾ ਧਾਰਨੀ ਅਤੇ ਸਬਦੰ=ਉਪਦੇਸ਼ ਭੀ ਸੂਰਮਤਾ ਦਾ ਦੇਣਾ ਹੈ। ਏਹੀ ਖੱਤ੍ਰੀਆਂ ਦਾ ਅਸਾਧਾਰਨ ਸਬਦੰ=ਧਰਮ ਹੈ।

ਯਥਾ-ਸਵੈਯਾ॥

ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈਂ ਜੁਧੁ ਬਿਚਾਰੈ॥

ਦੇਹ ਅਨਿੱਤ ਨ ਨਿੱਤ ਰਹੈ ਜਸੁ ਨਾਵ ਚੜੈ ਭਵ ਸਾਗਰ ਤਾਰੈ॥

ਧੀਰਜ ਧਾਮ ਬਨਾਇ ਇਹੈ ਤਨ ਬੁੱਧਿ ਸੁ ਦੀਪਕ ਜਿਉ ਉਜੀਆਰੈ॥

ਗਿਆਨਹਿ ਕੀ ਬਢਨੀ* ਮਨਹੁ ਹਾਥ ਲੈ ਕਾਤਰਤਾ** ਕੁਤਵਾਰ ਬੁਹਾਰੈ ॥੨੪੯੨॥

(ਕ੍ਰਿਸ਼ਨਾਵਤਾਰ)

ਏਸੇ ਵਾਸਤੇ ਕਲਗੀਧਰ ਪਿਤਾ ਜੀ ਨੇ ਅਕਾਲ ਪੁਰਖ ਪਾਸੋਂ ਇਹ ਵਰ ਮੰਗਿਆ ਹੈ।

ਸਵੈਯਾ॥ ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥

ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ॥

ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗਨੁ ਤਉ ਉਚਰੋਂ॥

ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ॥

(ਪਹਿਲਾ ਚੰਡੀ ਚਰਿਤ੍ਰ ਸਵੈਯਾ ੨੩੧)

ਸਵੈਯਾ- ਛਤ੍ਰੀ ਕੋ ਪੂਤ ਹੋ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ॥

ਅਰੁ ਅਉਰ ਜੰਜਾਰ ਜਿਤੋ ਗ੍ਰਹ ਕੋ ਤੁਹਿ ਤਿਆਗ ਕਹਾ ਚਿਤ ਤਾ ਮੈ ਧਰੋ॥

ਅਬ ਰੀਝ੧ ਕੈ ਦੇਹੁ ਵਹੈ* ਹਮ ਕਉ ਜੋਊ ਹਉ ਬਿਨਤੀ ਕਰ੨ ਜੋਰ ਕਰੋ॥

ਜਬ ਆਉ੩ ਕੀ ਅਉਧ ਨਿਦਾਨ੪ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ॥੨੪੮੯॥

(ਕ੍ਰਿਸ਼ਨਾਵਤਾਰ)

-------------------

*ਝਾੜੂ ਅਥਵਾ ਤਲਵਾਰ। ** ਕਾਇਰਤਾ। +ਕੂੜੇ। ਮੇਲ ਦੇਵੇ।

੧ ਪ੍ਰਸੰਨ ਹੋ ਕੇ। ੨ ਹੱਥ। ੩ ਉਮਰਾ। ੪ ਸਮਾਪਤੀ। ੫ ਅੰਤ ਨੂੰ।

110 / 355
Previous
Next