Back ArrowLogo
Info
Profile

ਤਥਾ- ਹੇ ਰਵਿ ਹੇ ਸਸਿ ਹੇ ਕਰਣਾਨਿਧ ਮੇਰੀ ਅਬੈ ਬਿਨਤੀ ਸੁਨ ਲੀਜੈ॥

ਔਰ ਨ ਮਾਂਗਤ ਹਉ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ॥

ਸ਼ੱਤ੍ਰਨ ਸਿਉ ਅਤਿ ਹੀ ਰਣ ਭੀਤਰ ਜੂਝ ਮਰੋਂ ਤਊ ਸਾਚ ਪਤੀਜੈ॥

ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰਿ ਸਯਾਮ ਇਹੈ ਬਰ ਦੀਜੈ॥ ੧੯੦੦॥

(ਕ੍ਰਿਸ਼ਨਾਵਤਾਰ)

ਸਰਬੰਗੀ ਵਿਚ ਭੀ ਕਥਨ ਕੀਤਾ ਹੈ-

ਜਨਨੀ ਜਨੈ ਤ ਭਗਤ ਜਨ ਕੈ ਦਾਤਾ ਕੈ ਸੂਰ॥

ਨਾਹਿ ਤ ਜਨਨੀ ਬਾਂਝ ਰਹੈ ਕਾਹਿ ਗਵਾਵੈ ਨੂਰ॥

(ਹੋਰ ਸੂਰਜ ਪ੍ਰਤਾਪ ਦੀ ਅੱਠਵੀਂ ਰਾਸ ਅੰਸੂ ੨੫ ਵਿਚ ੩੪ ਛੰਦ ਤੋਂ ਦੇਖੋ।)

ਰਣਿ ਤ੍ਯਾਗ ਦੇਨ ਇਹ ਧਰਮ ਨਾਹਿ॥

ਗਨ ਰਿਪਨ ਹਨਹਿ ਹਮ ਜੰਗ ਮਾਹਿ॥

ਸੂਦ੍ਰ ਸਬਦੰ ਪਰਾ ਕ੍ਰਿਤਹ ॥

ਪ੍ਰਸ਼ਨ- ਸ਼ੂਦਰ ਦਾ ਅਸਾਧਾਰਨ ਧਰਮ ਕੌਣ ਹੈ ?

ਉੱਤਰ- ਪਰਾ+ਕ੍ਰਿਤਹ=ਪਰਾਈ ਕ੍ਰਿਤ ਕਰਨੀ, ਨੌਕਰੀ ਵਗੈਰਾ ਏਹੀ ਸ਼ੂਦਰ ਦਾ ਸਬਦੰ=ਧਰਮ ਹੈ।

ਯਥਾ- ਉਤਮ ਖੇਤੀ ਮਧਮ ਵਪਾਰ। ਨੀਚ ਨੌਕਰੀ ਪਿਨਣ ਖੁਆਰ।

ਪ੍ਰਸ਼ਨ- ਵੈਸ਼ ਦਾ ਅਸਾਧਾਰਨ ਧਰਮ ਕੌਣ ਹੈ ?

ਉੱਤਰ- ਪਰਾ+ਕ੍ਰਿਤਹ=ਭਲੀ ਪ੍ਰਕਾਰ ਕ੍ਰਿਤਹ=ਖੇਤੀ ਪਹਾਰਾ ਕਰਨਾ ਹੈ ਅਰਥਾਤ ਖੇਤੀਆਂ ਕਰਨੀਆਂ ਅਤੇ ਦੁਕਾਨਾਂ 'ਪਰ ਬੈਠ ਕੇ ਸੌਦਾ ਵੇਚਣਾ, ਏਹੀ ਵੈਸ਼ ਦਾ ਧਰਮ ਹੈ।

ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥

ਸਾਰਿਆਂ ਜੀਵਾਂ ਦਾ ਸਾਧਾਰਨ ਭਾਵ ਸਾਂਝਾ ਧਰਮ ਇਹ ਹੈ, ਜਿਹੜਾ ਇਕ ਸਬਦੰ=ਬ੍ਰਹਮ ਨੂੰ ਜਾਨਣਾ, ਜੋ ਕੋਈ ਪੁਰਸ਼ ਇਸ ਭੇਦ ਨੂੰ ਜਾਣਦਾ ਹੈ-

ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥

ਉਸ ਨਿਰੰਜਨ ਦੇਵ ਦਾ ਸਰੂਪ ਹੋਇਆ ਹੈ। ਸਤਿਗੁਰ ਦੇਵ ਜੀ ਕਥਨ ਕਰਦੇ ਹਨ, ਹੇ ਪੁਰਖਾ! ਤੂੰ ਤਾ ਕਾ=ਤਿਸ ਦਾ ਦਾਸ ਹੋ, ਤਾਂ ਤੇਰਾ ਤਰਨਾ ਹੋਵੇਗਾ॥ ੩॥

ਨੋਟ- ਇਹ ਸਲੋਕ ਸਹਸਕ੍ਰਿਤੀ ਵਿਖੇ ਭੀ ਆਉਂਦਾ ਹੈ ਪਰ ਥੋੜ੍ਹਾ ਭੇਦ ਹੈ-

111 / 355
Previous
Next