Back ArrowLogo
Info
Profile

ਯਥਾ- ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ॥

ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ॥

ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ॥

ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ॥ ੩॥

(ਸਹਸਕ੍ਰਿਤੀ, ਪੰਨਾ ੧੩੫੩)

ਪੁਨਾ- ਸਿੱਖਾਂ ਨੇ ਬੇਨਤੀ ਕੀਤੀ ਹੇ ਪ੍ਰਭੂ ! ਆਪ ਐਸੀ ਕ੍ਰਿਪਾ ਕਰੋ ਜਿਸ ਤੇ ਸ਼ੀਘਰ ਹੀ ਜਨਮ ਮਰਨ ਦੀ ਨਵਿਰਤੀ ਹੋ ਜਾਵੇ।

ਹੁਣ ਸਤਿਗੁਰ ਨਾਨਕ ਦੇਵ ਜੀ ਮਹਾਂ ਵਾਕ ਦਾ ਉਪਦੇਸ਼ ਦਿੰਦੇ ਹਨ-

ਮਃ ੨ ॥ ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥

ਇਕ ਜੋ ਕ੍ਰਿਸ਼ਨ ਦੇਵ ਹੈ, ਸਭ ਦੇਵਤਿਆਂ ਦਾ ਦੇਵ ਹੈ, ਉਹ ਤਾਂ ਆਤਮਾ=ਜੀਵ ਰੂਪ ਹੈ।

ਅਥਵਾ:-ਇਕ ਜੋ ਕ੍ਰਿਸ਼ਨ ਪਰਮਾਤਮਾ ਹੈ ਸਭ ਦੇਵਤਿਆਂ ਅਤੇ ਅਦੇਵ=ਦੈਂਤਾਂ ਦਾ ਦੇਵ=ਗੁਰੂ, ਉਹ ਤਾਂ ਆਤਮਾ=ਜੀਵ ਰੂਪ ਹੈ।

ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ॥

ਅਤੇ ਆਤਮਾ=ਜੀਵ ਬਾਸੁਦੇਵਸਿ=ਪਰਮੇਸ਼ਰ ਸਰੂਪ ਹੈ। ਜਿਹੜਾ ਕੋਈ ਇਸ ਪ੍ਰਕਾਰ ਦੇ ਭੇਦ ਨੂੰ ਜਾਣਦਾ ਹੈ ਕਿ ਜੀਵ ਈਸ਼ਵਰ ਦੋਨੋਂ ਅਭੇਦ ਰੂਪ ਹਨ।

ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥੪॥

ਉਹ ਪੁਰਸ਼ ਨਿਰੰਜਨ ਦੇਵ ਦਾ ਰੂਪ ਹੋਇਆ ਹੈ, ਉਸ ਦੀ ਦ੍ਰਿਸ਼ਟੀ ਵਿਚ ਦਾਸ ਕੀ ਤੇ ਸੁਆਮੀ ਕੀ ? ਭਾਵ ਦੁੰਦਵਾਦ ਹੀ ਕੋਈ ਨਹੀਂ॥ ੪॥

ਇਹ ਸਲੋਕ ਭੀ ਸਹਸਕ੍ਰਿਤੀ ਵਿਖੇ ਆਉਂਦਾ ਹੈ ਪਰ ਥੋੜ੍ਹਾ ਜਿਹਾ ਭੇਦ ਹੈ।

ਏਕ ਕ੍ਰਿਸੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ॥

ਆਤਮੰ ਸ੍ਰੀ ਬਾਸ੍ਵਦੇਵਸ ਜੇ ਕੋਈ ਜਾਨਸਿ ਭੇਵ॥

ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ॥ ੪॥

(ਸਹਸਕ੍ਰਿਤੀ, ਪੰਨਾ ੧੩੫੩)

ਮਃ ੧ ॥

ਸਿੱਖਾਂ ਨੇ ਬੇਨਤੀ ਕੀਤੀ-ਹੇ ਪ੍ਰਭੂ! ਮਨ ਕਿਵੇਂ ਵਸੀਕਾਰ ਹੋਵੇ ਅਤੇ ਗਿਆਨ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇ?

112 / 355
Previous
Next