

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥
ਉੱਤਰ- (ਪਹਿਲੇ ਦ੍ਰਿਸ਼ਟਾਂਤ ਵੱਲ ਧਿਆਨ ਰੱਖਣਾ) ਜਿਵੇਂ ਕੁੰਭੇ=ਘੜੇ ਦਾ ਬੱਧਾ ਹੋਇਆ ਜਲ ਇਸਥਿਤ ਰਹਿੰਦਾ ਹੈ ਤੇ ਜਲ ਮ੍ਰਿਤਕਾ ਤੋਂ ਬਿਨਾਂ ਘੜਾ ਨਹੀਂ ਉਤਪੰਨ ਹੋ ਸਕਦਾ।
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥
ਤੈਸੇ ਹੀ ਗਿਆਨ ਦਾ ਬੱਧਾ ਹੋਇਆ ਮਨ ਇਸਥਿਤ ਰਹਿੰਦਾ ਹੈ ਅਤੇ ਗੁਰ-ਸ਼ੁਧ ਮਨ ਤੋਂ ਬਿਨਾਂ ਗਿਆਨ ਉਤਪੰਨ ਨਹੀਂ ਹੁੰਦਾ॥ ੫॥
मनो हि द्विविधं प्रोक्तं शुद्धं चाशुद्धमेव च" अशुद्ध काम संकलप शुद्ध कामबिबर्जितम्
ਮਨੋ ਹੀ ਦ੍ਰਿਵਿਧੰ ਪ੍ਰੋਕਤੰ ਸੁਧੰ ਚਾਸ਼ੁਧਮੇਵ ਚ।
ਆਸ਼ੁਧੰ ਕਾਮ ਸੰਕਲਪੰ ਸ਼ੁਧ ਕਾਮ ਵਿਵਰਜਿਤੰ।
੧. ਇਸ ਮਨ ਕੋ ਦੋ ਪ੍ਰਕਾਰ ਕਾ ਕਥਨ ਕੀਆ ਹੈ ਸ਼ੁਧ ਅਰ ਪੁਨਾ ਅਸ਼ੁਧ।
੨. ਅਸ਼ੁਧ ਮਨ ਤੋ ਕਾਮਾਦਿਕੋਂ ਕੇ ਸੰਕਲਪੋ ਕੋ ਕਰਤਾ ਹੈ ਅਰ ਸ਼ੁਧ ਮਨ ਕਾਮਾਦਿਕੋਂ ਕਾ ਪ੍ਰੀਤਿਆਗ ਕਰਤਾ ਹੈ।
मन एव मनुष्याणां कारणं बन्धमोक्षयो बन्धायाविषयासक्त मुकत्तैनिर्विषर्य मम्रतम्
ਬਾਰ੍ਹਵੀਂ ਬ੍ਰਹਮ ਬਿੰਦੂ ਉਪਨਿਸ਼ਦ ਦੀ ਪਹਿਲੀ ਤੇ ਦੂਜੀ ਸਿੰਮ੍ਰਿਤੀ ਹੈ।
(ਪੰਨਾ ੧੪੧)
ਮਨ ਏਵ ਮਨੁੱਸ਼ਯਾਣਾਇ ਕਾਰਣੰ ਬੰਧ ਮੋਖਸ਼ਿਓ॥
ਬੰਧਾਯ ਵਿਸ਼੍ਯਾਸਕਤੰ ਮੁਕਤ੍ਯਈ ਨਿਰ ਵਿਸ਼ਯੰ ਸਿਮ੍ਰਤਮ॥
੧. ਮਨੁਸ਼ੋਂ ਕੋ ਮਨ ਹੀ ਨਿਸਚੇ ਕਰਕੇ ਬੰਧ ਅਰ ਮੋਖ ਕਾ ਕਾਰਨ ਹੈ।
੨. ਵਿਸ਼ਯੋਂ ਮੇਂ ਆਸਤਕ ਮਨ ਵਾਲਾ ਪੁਰਸ਼ ਤੋ ਬੰਧਨਾਂ ਕੋ ਪ੍ਰਾਪਤ ਹੋਤਾ ਹੈ ਅਰ ਵਿਸ਼ਯੋਂ ਸੇ ਰਹਿਤ ਮਨ ਵਾਲਾ ਪੁਰਸ਼ ਮੁਕਤ ਕਥਨ ਕੀਆ ਗਿਆ ਹੈ।
ਪਉੜੀ॥
ਪ੍ਰਸ਼ਨ- ਜੇਕਰ ਪੜ੍ਹਿਆ ਹੋਇਆ ਪੁਰਸ਼ ਮੰਦ ਕਰਮ ਕਰ ਬੈਠੇ ਤਾਂ ਉਸ ਦੀ ਜਗ੍ਹਾ ਅਨਪੜ੍ਹ ਨੂੰ ਸਜ਼ਾ ਮਿਲ ਸਕਦੀ ਹੈ ਕਿ ਨਹੀਂ ? ਗੁਰ ਉੱਤਰ-
ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ॥
ਜੇ ਪੜ੍ਹਿਆ ਹੋਇਆ ਪੁਰਸ਼ ਗੁਨਹ+ਗਾਰੁ=ਔਗੁਣਾਂ ਵਾਲਾ ਹੋਵੇ ਤਾਂ ਉਸ ਦੀ ਜਗ੍ਹਾਂ ਓਮੀ=ਅਨ-ਪੜ੍ਹਿਆ ਸਾਧ ਨਹੀਂ ਮਾਰਿਆ ਜਾਂਦਾ। ਇਹ ਨਿਯਮ ਸਮਝ ਲਓ ਕਿ ਮਨੁੱਖ ਦੀ