Back ArrowLogo
Info
Profile

ਕਮਾਈ ਉੱਤੇ ਹੀ ਨਿਬੇੜਾ ਹੁੰਦਾ ਹੈ।

ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥

ਕਿਉਂਕਿ ਮਨੁੱਖ ਜਿਹੋ ਜਿਹੀ ਘਾਲਣਾ=ਕਮਾਈ ਘਾਲੇ=ਕਰਦਾ ਹੈ, ਉਸ ਦਾ ਓਹੋ ਜਿਹਾ ਹੀ ਨਾਮ ਪਚਾਰੀਐ=ਪੈ ਜਾਂਦਾ ਭਾਵ ਪ੍ਰਸਿੱਧ ਹੋ ਜਾਂਦਾ ਹੈ।

ਯਥਾ- ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ॥

(ਮਾਝ ਕੀ ਵਾਰ, ਪੰਨਾ ੧੩੮)

ਤਥਾ- ਸਾਧ ਕਰਮ ਜੋ ਪੁਰਖ ਕਮਾਵੈ॥ ਨਾਮ ਦੇਵਤਾ ਜਗਤ ਕਹਾਵੈ॥

ਕੁਕ੍ਰਿਤ ਕਰਮ ਜੋ ਜਗ ਮੈ ਕਰਹੀ ॥ ਨਾਮ ਅਸੁਰ ਤਿਨਕੋ ਸਭ ਧਰਹੀ॥

(ਬਚਿਤ੍ਰ ਨਾਟਕ ਦਾ ਪੰਦ੍ਰਵਾਂ ਛੰਦ)

ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ॥

ਐਸੀ=ਇਹੋ ਜਿਹੀਆਂ। ਕਲਾ=ਜੁਗਤੀਆਂ ਅਥਵਾ: ਸ਼ਕਤੀਆਂ, ਖੇਡੀਐ=ਕਰੀਏ। ਇਹੋ ਜਿਹੀਆਂ ਜੁਗਤੀਆਂ ਅਥਵਾ:- ਸ਼ਕਤੀਆਂ ਨਾ ਲਗਾਉਣਾ ਕਰੀਏ, ਜਿਸ ਕਰਕੇ ਅਗੈ=ਦਰਗਾਹ ਵਿਚ ਗਿਆਂ ਹਾਰ ਹੋਵੇ। ਅਥਵਾ ਐਸੀ ਕਲਾ=ਬਾਜੀ ਨੂੰ ਨਾ ਖੇਡੀਏ ਜਿਸ ਕਰਕੇ ਦਰਗਾਹ ਵਿਚ ਜਾ ਕੇ ਹਾਰ ਜਾਈਏ।

ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ॥

ਪੜ੍ਹਿਆਂ ਹੋਇਆਂ ਦਾ ਅਤੇ ਓਮੀਆ=ਅਨਪੜ੍ਹਿਆਂ ਦਾ ਵੀਚਾਰ ਅਗੈ=ਪ੍ਰਲੋਕ ਵਿਚ ਕਰਮਾਂ ਅਨੁਸਾਰ ਵਿਚਾਰਿਆ ਜਾਂਦਾ ਹੈ।

ਮੁਹਿ ਚਲੈ ਸੁ ਅਗੈ ਮਾਰੀਐ॥੧੨ ॥

ਜੋ ਪੜ੍ਹ ਸੁਣਕੇ ਪਦਾਰਥਾਂ ਦੇ ਮੋਹ ਵਿਚ ਚੱਲਦਾ ਹੈ, ਉਹ ਪੁਰਸ਼ ਅਗੈ=ਪ੍ਰਲੋਕ ਵਿਚ ਮਾਰਿਆ ਜਾਂਦਾ ਹੈ ਅਤੇ ਜੋ ਸ਼ੁਭ ਗੁਣਾਂ ਨੂੰ ਮੁਹਿ=ਮੁਹਾਕੇ=ਲੁਟਾਕੇ ਚੱਲਦਾ ਹੈ, ਉਹ ਵੀ ਅਗੈ=ਪ੍ਰਲੋਕ ਵਿਚ ਮਾਰੀਦਾ ਹੈ।

ਅਥਵਾ:-ਜੋ ਪੁਰਸ਼ ਮੂੰਹ ਦੇ ਜ਼ੋਰ ਹੋ ਕੇ ਭਾਵ ਆਪਣੀ ਮਰਜ਼ੀ ਅਨੁਸਾਰ ਚੱਲਦਾ ਹੈ

ਉਹ ਭੀ ਅਗੈ=ਪ੍ਰਲੋਕ ਵਿਖੇ ਜਾ ਕੇ ਮਾਰ ਖਾਂਦਾ ਹੈ॥੧੨॥

{ਪੰਨਾ ੪੭੦} ਸਲੋਕੁ ਮਃ ੧ ॥

ਉਥਾਨਕਾ- ਸਿੱਖਾਂ ਨੇ ਗੁਰੂ ਸਾਹਿਬ ਜੀ ਅਗੇ ਬੇਨਤੀ ਕੀਤੀ ਇਸ ਜੀਵ ਦਾ ਰਥ ਅਤੇ ਰਥਵਾਹੀ ਕਿਹੜਾ ਹੈ ?

ਗੁਰ ਉੱਤਰ-

114 / 355
Previous
Next