Back ArrowLogo
Info
Profile

ਇਸ ਕਰਕੇ ਦੂਜਾ ਅਰਥ ਇਉਂ ਕਰਨਾ ਕਿ ਤਰੇਤੇ ਜੁਗ ਦਾ ਰਿਗਵੇਦ ਹੈ ਅਤੇ ਜੇ ਪਰਮਾਤਮਾ ਸਾਰੇ ਭਰਪੂਰ ਹੋ ਰਿਹਾ ਹੈ ਤੇ ਦੇਵਤਿਆਂ ਵਿਚ ਸੂਰਬੀਰ ਹੈ।

ਓਹੀ "ਰਾਮ ਨਾਮੁ" ਰਾਮ ਚੰਦਰ ਅਵਤਾਰ ਹੋਇਆ ਹੈ।

ਨਾਇ ਲਇਐ ਪਰਾਛਤ ਜਾਹਿ ॥

ਉਸ ਰਾਮ ਦੇ ਨਾਮ ਲੈਣ ਨਾਲ ਸਾਰੇ ਪਰਾਛਤ=ਪਾਪ ਦੂਰ ਹੋ ਜਾਂਦੇ ਹਨ।

ਯਥਾ- ਅਨਿਕ ਪ੍ਰਾਛਤ ਮਿਟਹਿ ਖਿਨ ਮਹਿ ਰਿਦੈ ਜਪਿ ਭਗਵਾਨ॥

ਪਾਵਨਾ ਤੇ ਮਹਾ ਪਾਵਨ ਕੋਟਿ ਦਾਨ ਇਸਨਾਨ॥

(ਮਾਰੂ ਮ:੫, ਪੰਨਾ ੧੦੧੭)

ਤਥਾ- ਘੋਰ ਦੁਖੰ ਅਨਿਕ ਹਤੰ ਜਨਮ ਦਾਰਿਦ੍ਰੰ ਮਹਾ ਬਿਖਾਦੰ॥

ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ

ਜੈਸੇ ਪਾਵਕ ਕਾਸਟ ਭਸਮੰ ਕਰੋਤਿ।।੧੯।।

(ਸਹਸਕ੍ਰਿਤੀ ਮ: ੫, ਪੰਨਾ ੧੩੫੫)

ਤਥਾ- ਰਾ ਕਹਤ ਅਘ ਸਭ ਹਰੈ ਦੂਰ ਦੇਸ ਤਜ ਜਾਇ॥

ਮਤ ਮਕਾਰ ਕੇ ਪਟ ਮਿਲੇ ਬੀਚ ਭਸਮ ਹੋਇ ਜਾਇ॥

ਤਥਾ-ਭਜਨ ਪ੍ਰਭੂ ਕੇ ਸਭ ਸੁਖ ਥੀਵਨ ਜੇ ਭਜ ਜਾਣੈ ਕੋਈ॥

ਭਜਨੀ ਪਾਸੋਂ ਪਾਪ ਇਉਂ ਨੱਸਦੇ ਜਿਉਂ ਸਿੰਘ ਸਿਆਰ ਅਲੋਈ॥

ਇਕ ਬਾਰ ਅਜਾਮਲ ਨਾਮ ਲੀਆ ਮੁਕਤ ਕੀਆ ਪ੍ਰਭ ਸੋਈ॥

ਆਠ ਪਹਰ ਜਿਨ ਹਿਰਦੈ ਵਸ ਹੈ ਸੋ ਕਿਉਂ ਮੁਕਤ ਨ ਹੋਈ॥

ਨਾਨਕ ਤਉ ਮੋਖੰਤਰੁ ਪਾਹਿ ॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਉਸੇ ਦੇ ਨਾਮ ਨੂੰ ਜਪੇ ਤਾਂ ਮੋਖ+ਅੰਤਰੁ= ਅੰਤਰ ਭੇਦ ਤੋਂ ਮੋਖ=ਛੁਟ ਜਾਂਦਾ ਹੈ। ਅਥਵਾ:-ਰਿਦੇ ਅੰਦਰ ਮੋਖ ਨੂੰ ਪਾ ਲੈਂਦਾ ਹੈ।

ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ ਕ੍ਰਿਸਨੁ ਜਾਦਮੁ ਭਇਆ ॥

ਜੁਜ=ਜੁਜਰ ਵੇਦ ਇਸ ਤਰ੍ਹਾਂ ਕਥਨ ਕਰਦਾ ਹੈ ਕਿ ਜਿਸ ਮਹਾਰਾਜ ਜੀ ਨੇ ਆਪਣੇ ਜੋਰਿ=ਬਲ ਕਰਕੇ ਚੰਦ੍ਰਾਵਲਿ ਨਾਮੇ ਗੋਪੀ ਨੂੰ ਛਲਿਆ ਹੈ ਓਹੀ ਦੁਆਪਰ ਦਾ ਅਵਤਾਰ ਹੋਇਆ ਹੈ।

ਸ਼ੰਕਾ-ਜੁਜਰ ਵੇਦ ਵਿਚ ਅਵਤਾਰਾਂ ਦਾ ਕੋਈ ਪ੍ਰਸੰਗ ਨਹੀਂ ਲਿਖਿਆ ਹੋਇਆ। ਇਸ ਕਰਕੇ ਦੂਸਰਾ ਅਰਥ ਇਸ ਤਰ੍ਹਾਂ ਕਰਨਾ ਕਿ-

117 / 355
Previous
Next