Back ArrowLogo
Info
Profile

ਦੁਆਪਰ ਜੁਗ ਦਾ ਜੁਜਰ ਵੇਦ ਹੈ ਅਤੇ ਜਿਸ ਨੇ ਆਪਣੇ ਬਲ ਕਰ ਕੇ ਚੰਦ੍ਰਾਵਲਿ ਗੋਪੀ ਨੂੰ ਛਲਿਆ ਹੈ ਓਹੀ ਦੁਆਪਰ ਦਾ ਅਵਤਾਰ ਹੋਇਆ ਹੈ।

ਪ੍ਰਸ਼ਨ- ਚੰਦ੍ਰਾਵਲਿ ਗੋਪੀ ਨੂੰ ਕਿਵੇਂ ਛਲਿਆ ਹੈ ?  ਉੱਤਰ-

ਸਾਖੀ- ਚੰਦ੍ਰਾਵਲਿ ਗੋਪੀ ਦੀ

ਇਕ ਸਮੇਂ ਗੋਕਲ ਵਿਚ ਇਕ ਗੁਆਲੇ ਨੇ ਚੰਦ੍ਰਾਵਲ ਨਾਮੇ ਗੋਪੀ ਨੂੰ ਵਿਆਹ ਕੇ ਲਿਆਂਦਾ ਸੀ। ਅਜੇ ਚੰਦ੍ਰਾਵਲ ਗੋਪੀ ਨੂੰ ਥੋੜਾ ਚਿਰ ਹੀ ਉਥੇ ਰਹਿੰਦੀ ਨੂੰ ਹੋਇਆ ਸੀ ਕਿ ਉਸ ਨੂੰ ਸਾਰੀਆਂ ਗੋਪੀਆਂ ਦਾ ਹਾਲ ਮਾਲੂਮ ਹੋ ਗਿਆ। ਇਸ ਲਈ ਉਹਨਾਂ ਨੂੰ ਕਹਿਣ ਲੱਗੀ-ਤੁਸੀਂ ਬੜੀਆਂ ਬਦ-ਚਲਨ ਹੋ, ਕਿਉਂਕਿ ਤੁਸੀਂ ਆਪਣੇ ਪਤੀ ਨੂੰ ਛੱਡ ਕੇ ਹੋਰ ਪੁਰਸ਼ਾਂ ਨਾਲ ਵਿਭਚਾਰ ਕਰਮ ਕਰਦੀਆਂ ਹੋ, ਇਸ ਨੀਚ ਕਰਮ ਤੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ?

ਇਹ ਬਚਨ ਗੋਪੀਆਂ ਦੀ ਹਿਕ ਵਿਚ ਤੀਰ ਵਾਂਗ ਖੁਭੇ। ਇਸ ਲਈ ਗੁੱਸੇ ਦੀਆਂ ਭਰੀਆਂ ਹੋਈਆਂ ਬੁੜ ਬੁੜ ਕਰਦੀਆਂ ਕ੍ਰਿਸ਼ਨ ਜੀ ਪਾਸ ਪੁੱਜੀਆਂ ਤੇ ਕਹਿਣ ਲਗੀਆਂ, 'ਇਸ ਗੋਕਲਪੁਰੀ ਵਿਚ ਇਕ ਨਵੀਂ ਸਜ ਵਿਆਹੀ ਆਈ ਹੋਈ ਹੈ ਉਸ ਨੇ ਸਾਨੂੰ ਇਸ ਤਰ੍ਹਾਂ ਦੀਆਂ ਬੋਲੀਆਂ ਮਾਰੀਆਂ ਹਨ ਕਿ ਸਾਡੇ ਸੀਨੇ ਵਿਚ ਛੇਕ ਕਰ ਦਿੱਤਾ ਹੈ, ਉਹ ਤਦ ਹੀ ਮਿਲ ਸਕਦਾ ਹੈ ਜੇ ਤੁਸੀਂ ਉਸ ਦਾ ਹੰਕਾਰ ਦੂਰ ਕਰੋ।

ਕ੍ਰਿਸ਼ਨ ਜੀ ਨੇ ਗੋਪੀਆਂ ਦੀ ਬੇਨਤੀ ਸੁਣ ਕੇ ਇਸ ਤਰ੍ਹਾਂ ਕੀਤਾ ਕਿ ਆਪਣੀ ਸ਼ਕਤੀ ਦੁਆਰਾ ਗੋਕਲ ਪੁਰੀ ਵਿਚੋਂ ਅੱਗ ਅਲੋਪ ਕਰ ਲਈ ਇਸ ਲਈ ਉਸ ਰਾਤ ਗੋਕਲ ਪੁਰੀ ਦੇ ਸਾਰੇ ਦੀਵੇ ਬੁਝ ਗਏ। ਸਿਰਫ਼ ਇਕ ਨੰਦ ਲਾਲ ਦੇ ਘਰ ਦੀਵਾ ਜਗਦਾ ਸੀ। ਹੁਣ ਚੰਦ੍ਰਾਵਲ ਗੋਪੀ ਨੂੰ ਮੁਸ਼ਕਲ ਇਹ ਬਣੀ ਕਿ ਉਸ ਦੀ ਸੱਸ ਬੜੀ ਬੁੱਢੀ ਸੀ, ਵਿਚਾਰੀ ਤੁਰ ਫਿਰ ਵੀ ਨਹੀਂ ਸਕਦੀ ਸੀ। ਇਸ ਕਰਕੇ ਚੰਦ੍ਰਾਵਲ ਨੂੰ ਕਹਿਣ ਲੱਗੀ ਕਿ ਤੂੰ ਕਿਸੇ ਦੇ ਘਰੋਂ ਜਾ ਕੇ ਦੀਵਾ ਜਗਾ ਲਿਆ।

ਉਸ ਵਿਚਾਰੀ ਨੇ ਦੀਵਾ ਜਗਾਣ ਲਈ ਅਨੇਕਾਂ ਥਾਵਾਂ ਤੇ ਟੱਕਰਾਂ ਮਾਰੀਆਂ ਪਰ ਉਸ ਦੀ ਕੋਈ ਪੇਸ਼ ਨਾ ਗਈ। ਓੜਕ ਨੂੰ ਵਿਚਾਰੀ ਨਿਰਾਸੀ ਹੋ ਕੇ ਤੁਰੀ ਜਾਂਦੀ ਸੀ ਕਿ ਉਸ ਨੂੰ ਨੰਦ ਦੇ ਘਰ ਦੀਵਾ ਜਗਦਾ ਦਿੱਸਿਆ। ਦਿਲ ਵਿਚ ਖ਼ੁਸ਼ ਹੋਈ ਅਤੇ ਨੰਦ ਦੇ ਘਰ ਜਾ ਕੇ ਅਜੇ ਦੀਵਾ ਜਗਾਣ ਹੀ ਲੱਗੀ ਸੀ ਕਿ ਕ੍ਰਿਸ਼ਨ ਜੀ ਨੇ ਸਾਹਮਣੇ ਦਿਖਾਈ ਦੇ ਦਿੱਤੀ। ਬਸ ਫੇਰ ਕੀ ਸੀ, ਜਦ ਨੈਣ ਨੈਣਾਂ ਵਿਚ ਜੁੜੇ, ਅੱਖਾਂ ਵਿਚ ਖੁਮਾਰੀ ਆ ਗਈ, ਅੰਦਰੋਂ ਖਿੱਚ ਹੋਈ, ਬਸ ਉਥੇ ਹੀ ਬੁਤ ਹੋ ਗਈ। ਐਸੀ ਬੁਤ ਹੋਈ ਕਿ ਉਸ ਖੁਮਾਰੀ ਵਿਚ ਉਸ ਨੂੰ ਏਨਾ ਪਤਾ ਨਾ ਲੱਗਾ ਕਿ ਦੀਵਾ ਜਗਦਾ ਹੈ ਕਿ ਮੇਰੀ ਉਂਗਲ ਸੜਦੀ ਪਈ ਹੈ। ਇਸ ਤਰ੍ਹਾਂ ਚੰਦ੍ਰਾਵਲ ਗੋਪੀ ਨੂੰ ਛਲਿਆ ਭਾਵ ਮੋਹਿਤ ਕੀਤਾ ਹੈ। 'ਦਸਮੇਸ਼ ਪਿਤਾ ਜੀ ਨੇ ਨੇਤ੍ਰਾਂ ਦੀ ਲਗਨ ਪਰ ਪ੍ਰਮਾਣ ਕਥਨ ਕੀਤਾ ਹੈ-

118 / 355
Previous
Next