Back ArrowLogo
Info
Profile

"ਜਿਨ ਕੈ ਤੀਖਨ ਅਸਿ ਲਗੈ, ਲੀਜਤ ਤਿਨੈ ਬਚਾਇ॥

ਜਿਨੈ ਦ੍ਰਿਗਨ ਕੇ ਸਰ ਲਗੇ, ਤਿਨ ਕੋ ਕਛੁ ਨ ਉਪਾਇ॥ ੧੩॥“

(ਦਸਮ ਗ੍ਰੰਥ, ਚਰਿਤ੍ਰ ੪੮, ਪੰਨਾ ੮੭੧)

ਅਥਵਾ:- ਜਿਸ ਨੇ ਆਪਣੇ ਜੋਰਿ=ਬਲ ਕਰਕੇ ਚੰਦ੍ਰਾਵਲਿ=ਚੰਦ੍ਰ+ਆਵਲਿ= ਚੰਦ੍ਰਮਾ ਦੀਆਂ ਕਿਰਨਾਂ ਦੀ ਪੰਗਤੀ ਛਲੀ ਹੈ।

ਯਥਾ-ਸਵੈਯਾ ॥

ਰਾਤ ਕਰੀ ਛਠ ਮਾਸਨ ਕੀ, ਅਤਿ ਉੱਜਲ ਪੈ ਸੋਊ ਅਰਧ ਅੰਧੇਰੀ॥

ਤਾਹੀ ਸਮੈ ਤਿਹ ਠਉਰ ਬਿਖੈ, ਕਬਿ ਸ੍ਯਾਮ ਸਭੈ ਹਰਿ ਗ੍ਵਾਰਨਿ ਘੇਰੀ।

ਨੈਨ ਕੀ ਕੋਰ ਕਟਾਛਨ ਪੇਖਤ, ਝੂਮ ਗਿਰੀ ਇਕ ਹ੍ਵੈ ਗਈ ਚੋਰੀ।

ਯੋ ਉਪਜੀ ਉਪਮਾ ਜੀਯ ਮੈਂ, ਸਰ ਸੋ ਮ੍ਰਿਗਨੀ ਜਿਮ ਘਾਵਤ ਹੇਰੀ।

(ਕ੍ਰਿਸ਼ਨਾਵਤਾਰ, ਸਵੈਯਾ ੬੫੯)

ਅਥਵਾ- ਜਿਸ ਨੇ ਆਪਣੇ ਬਲ ਕਰਕੇ ਚੰਦ੍ਰਵੰਸੀਆਂ ਦੀ ਪੰਗਤੀ ਛਲੀ ਅਰਥਾਤ ਸਭ ਜਾਦਵ ਵੰਸ਼ ਦਾ ਅਭਾਵ ਕੀਤਾ। ਜਾਮਾਵੰਤ ਦੀ ਪੁਤ੍ਰੀ ਜੋ ਕ੍ਰਿਸ਼ਨ ਭਗਵਾਨ ਜੀ ਨੇ ਲਿਆਂਦੀ ਸੀ ਉਸ ਦੀ ਕੁਖ ਵਿਚੋਂ ਸਾਂਭਾ ਨਾਮ ਪੁੱਤਰ ਜਨਮਿਆਂ । ਜਦ ਉਹ ਥੋਹੜਾ ਜਿਹਾ ਸਿਆਣਾ ਹੋਇਆ ਅਤੇ ਬਾਲਕਾਂ ਵਿਚ ਖੇਡਣ ਲਗ ਪਿਆ ਤਾਂ ਇਕ ਦਿਨ ਉਹਨਾਂ ਬਾਲਕਾਂ ਦੇ ਦਿਲ ਵਿਚ ਸਾਂਭੇ ਨੂੰ ਠੱਠਾ ਮਖੌਲ ਕਰਨ ਲਈ ਸ਼ਰਾਰਤ ਪੈਦਾ ਹੋਈ। ਇਸ ਲਈ ਉਹਨਾਂ ਨੇ ਆਪਸ ਵਿਚ ਘੁਸਰ ਮੁਸਰ ਕਰਕੇ ਸਾਂਭੇ ਦੇ ਪੇਟ ਨਾਲ ਤਸਲਾ ਬੰਨ੍ਹ ਕੇ ਔਰਤਾਂ ਵਾਲੇ ਕਪੜੇ ਪੁਆ ਕੇ ਦੁਰਬਾਸ਼ਾ ਰਿਖੀ ਪਾਸ ਲੈ ਗਏ। ਜਾ ਕੇ ਕਹਿਣ ਲਗੇ-ਹੇ ਰਿਖੀ ਜੀ! ਇਸ ਵਿਚੋਂ ਕੌਣ ਪੈਦਾ ਹੋਵੇਗਾ ? ਤਦ ਰਿਖੀ ਨੇ ਕਿਹਾ ਕਿ ਮਖੌਲ ਆਪਣੇ ਵਰਗਿਆਂ ਨਾਲ ਹੁੰਦਾ ਹੈ, ਤੁਸੀਂ ਇਥੋਂ ਚਲੇ ਜਾਓ। ਪਰ ਇਹ ਤਾਂ ਸਭ ਜਾਣਦੇ ਹਨ ਕਿ ਲੜਕੇ ਕਿੰਨੇ ਸ਼ੈਤਾਨ ਹੁੰਦੇ ਹਨ ਇਸ ਲਈ ਭਾਵੇਂ ਰਿਖੀ ਜੀ ਨੇ ਉਹਨਾਂ ਪਾਸੋਂ ਛੁਟਕਾਰਾ ਪਾਉਣ ਦਾ ਬੜਾ ਯਤਨ ਕੀਤਾ ਪਰ ਸਭਵਿਅਰਥ, ਕਿਉਂਕਿ ਲੜਕੇ ਸਤਾਉਣੋਂ ਨਹੀਂ ਹਟਦੇ ਸਨ, ਇਸ ਲਈ ਰਿਖੀ ਜੀ ਨੂੰ ਗੁੱਸਾ ਆਇਆ ਅਤੇ ਕਹਿਣ ਲਗੇ-

'ਇਸ ਵਿਚੋਂ ਉਹ ਪੈਦਾ ਹੋਵੇਗਾ, ਜੋ ਤੁਹਾਡੀ ਕੁਲ ਦਾ ਨਾਸ਼ ਕਰੇਗਾ।"

ਇਹ ਬਚਨ ਸੁਣਕੇ ਉਹ ਕ੍ਰਿਸ਼ਨ ਜੀ ਪਾਸ ਗਏ ਅਤੇ ਸਾਰੀ ਗੱਲ ਦੱਸੀ। ਕ੍ਰਿਸ਼ਨ ਜੀ ਸੁਣਕੇ ਕਹਿਣ ਲਗੇ-ਇਹ ਗੱਲ ਹੁਣ ਹੋ ਕੇ ਹੀ ਰਹੇਗੀ । ਉਸ ਵੇਲੇ ਉਹ ਤਸਲਾ ਰਿਤਵਾ ਕੇ ਨਦੀ ਵਿਚ ਸੁਟਵਾ ਦਿੱਤਾ ਤੇ ਕ੍ਰਿਸ਼ਨ ਜੀ ਸਭ ਜਾਦਵਾਂ ਨੂੰ ਨਾਲ ਲੈ ਕੇ ਵਿਭਾਸ ਛੇਤ੍ਰ ਤੇ ਭਜਨ ਸਿਮਰਨ ਕਰਨ ਲਈ ਚਲੇ ਗਏ ਪਰ ਓਥੇ ਜਾ ਕੇ ਸਭ ਜਾਦਵਾਂ ਨੇ ਜੂਆ ਖੇਡਿਆ ਅਤੇ ਸ਼ਰਾਬ ਪੀਤੀ। ਸ਼ਰਾਬੀ ਸ਼ਰਾਬ ਪੀ ਕੇ ਅੰਨ੍ਹਾ ਹੋ ਜਾਂਦਾ ਹੈ, ਇਸ ਲਈ ਉਸ ਦੇ ਲੋਰ ਵਿਚ

119 / 355
Previous
Next