Back ArrowLogo
Info
Profile

ਇਤਨਾ ਗੁੱਸਾ ਆਇਆ ਕਿ ਉਹ ਆਪਸ ਵਿਚ ਲੜਨ ਲੱਗ ਪਏ। ਭਾਵੇਂ ਉਹਨਾਂ ਦੇ ਹੱਥ ਵਿਚ ਕੋਈ ਸ਼ਸਤ੍ਰ ਨਹੀਂ ਸੀ ਪਰ ਕੁੰਦਰ ਨੂੰ ਪੁਟ ਕੇ ਇਕ ਦੂਜੇ ਨੂੰ ਮਾਰ ਕੇ ਆਪਸ ਵਿਚ ਲੜ ਕੇ ਮਰ ਗਏ। ਇਸ ਤਰੀਕੇ ਨਾਲ ਚੰਦ੍ਰਵੰਸ਼ੀ ਸਭ ਛਲੇ ਗਏ।

ਕਾਨ੍ ਕ੍ਰਿਸਨੁ ਜਾਦਮੁ ਭਇਆ ॥

ਪਹਿਲੇ ਜਿਸ ਦਾ ਨਾਮ ਕਾਨ ਸੀ, ਫੇਰ ਜਿਸ ਵੇਲੇ ਵੱਡਾ ਹੋਇਆ ਤਾਂ ਜਾਦਵਾਂ ਵਿਚ ਉਸ ਦਾ ਨਾਮ ਕ੍ਰਿਸ਼ਨ ਹੋ ਗਿਆ। ਅਥਵਾ:-ਜਾਦਮੁ=ਜਾਦਵਾਂ ਵਿਚ ਕਾਨ=ਪਿਆਰਾ ਕ੍ਰਿਸ਼ਨ ਹੋਇਆ।

ਪਾਰਜਾਤੁ* ਗੋਪੀ ਲੈ ਆਇਆ

ਫੇਰ ਗੋਪੀਆਂ ਵਾਸਤੇ ਕਲਪ ਬ੍ਰਿਛ ਲੈ ਕੇ ਆਇਆ।

ਸ਼ੰਕਾ- ਗੋਪੀਆਂ ਵਾਸਤੇ ਤਾਂ ਕੋਈ ਕਲਪ ਬ੍ਰਿਛ ਨਹੀਂ ਲਿਆਂਦਾ। ਨਾਲੇ ਗੋਪੀਆਂ ਤਾਂ ਬ੍ਰਿਜ ਵਿਖੇ ਹੀ ਰਹੀਆਂ ਹਨ ਤੇ ਇਹ ਕਲਪ ਬ੍ਰਿਛ ਦੁਆਰਕਾ ਵਿਚ ਲਿਆਂਦਾ ਹੈ। ਦੁਆਰਕਾ ਵਿਚ ਗੋਪੀਆਂ ਨਾਲ ਨਹੀਂ ਰਹੀਆਂ। ਇਸ ਤੇ ਦੂਜਾ ਅਰਥ ਕਰਨਾ-

ਬਿੰਦ੍ਰਾਬਨ ਮਹਿ ਰੰਗੁ ਕੀਆ ॥

ਜਿਸ ਕ੍ਰਿਸ਼ਨ ਭਗਵਾਨ ਨੇ ਬਿੰਦ੍ਰਾਬਨ ਵਿਚ ਗੋਪੀਆਂ ਨਾਲ ਮਿਲ ਕੇ ਰੰਗੁ=ਅਨੰਦ ਕੀਤਾ ਹੈ। ਉਸੀ ਕ੍ਰਿਸ਼ਨ ਦੇਵ ਨੇ ਸਤਭਾਮਾ ਤੇ ਰੁਕਮਨ ਵਾਸਤੇ ਕਲਪ ਬ੍ਰਿਛ ਲਿਆਂਦਾ ਹੈ। ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ-ਕ੍ਰਿਸ਼ਨ ਜੀ ਨੇ ਰੁਕਮਨ ਵਾਸਤੇ ਕਲਪ ਬ੍ਰਿਛ ਲਿਆਂਦਾ ਹੈ ਤੇ ਭਾਗਵਤ ਦੇ ੧੦ਵੇਂ ਸਕੰਧ ੬੦ਵੇਂ ਧਿਆਇ ਵਿਚ ਲਿਖਿਆ ਹੈ, ਸਤਭਾਮਾ ਵਾਸਤੇ ਲਿਆਂਦਾ ਹੈ।

(ਰਹੋ ਵਿਚਾਰ)

ਇਸ ਵਿਚ ਕੋਈ ਵੱਡੀ ਭੇਦ ਵਾਲੀ ਗੱਲ ਨਹੀਂ । ਜਿਸ ਵੇਲੇ ਭੂਮਾਸਰ ਦੈਂਤ ਨੂੰ ਮਾਰ ਕੇ ੧੬ ਹਜ਼ਾਰ ਇਸਤ੍ਰੀਆਂ ਕ੍ਰਿਸ਼ਨ ਜੀ ਨੇ ਵਿਆਹ ਕੇ ਲਿਆਂਦੀਆਂ ਸਨ ਉਸ ਵੇਲੇ ਸਾਰੀਆਂ ਨੂੰ ਵਖੋ ਵਖਰੇ ਘਰ ਬਣਾ ਦਿੱਤੇ।

------------------

*ਇੰਦਰ ਦੇ “ਨੰਦਨ” ਨਾਮੇ ਬਾਗ ਵਿਚ ਪੰਜ ਸ੍ਰੇਸ਼ਟ ਰੁਖਾਂ ਵਿਚੋਂ ਇਕ ਦਾ ਨਾਮ 'ਪਾਰਜਾਤ' ਹੈ। ਜਦੋਂ ਦੇਵਤਿਆਂ ਨੇ ਰਲ ਕੇ ਸਮੁੰਦਰ ਮਥਿਆ ਸੀ ਤਿਸ ਵੇਲੇ ਸਮੁੰਦਰ ਵਿਚੋਂ ੧੪ ਰਤਨ ਨਿਕਲ਼ੇ ਸਨ, ਉਹਨਾਂ ਵਿਚ ਇਹ 'ਪਾਰਜਾਤ' ਰੁਖ ਵੀ ਸੀ। ਇੰਦਰ ਨੇ ਲੈ ਕੇ ਆਪਣੇ ਬਾਗ ਵਿਚ ਲਗਾ ਲਿਆ ਸੀ। ਇੰਦਰ ਦੇ ਬਾਗ ਵਿਚ ਪੰਜ ਸ੍ਰੇਸ਼ਟ ਰੁਖ ਇਹ ਹਨ-

੧ ਮੰਦਾਰ। ੨ ਪਾਰਜਾਤ, ੩ ਸੰਤਾਨ, ੪ ਕਲਪ ਬ੍ਰਿਛ, ੫ ਹਰੀ ਚੰਦਨ।

120 / 355
Previous
Next