

ਯਥਾ- ਜੁੱਧ ਸਮੈ ਅਤਿ ਕ੍ਰੋਧ ਹੁਇ ਜਦੁਪਤਿ ਬਧ ਕੈ ਤਾਹਿ॥
ਸੋਰਹ ਸਹੰਸਰ ਸੁੰਦਰੀ ਆਪਹਿ ਲਈ ਬਿਵਾਹਿ॥੨੧੪੩॥
ਸੋਰਹ ਸਹੰਸ੍ਰ ਕਉ ਸੋਰਹ ਸਹੰਸ੍ਰ ਹੀ ਧਾਮ ਦੀਏ ਸੁ ਹੁਲਾਸ ਬਢੈਕੈ.. ॥
ਐਸੇ ਲਖਯੋ ਸਭਹੂ ਹਮਰੇ ਗ੍ਰਹਿ ਸ੍ਯਾਮ ਬਸੈ ਨ ਬਸੈ ਅਨਤੈਕੈ॥
ਸੋ ਕਬਿ ਸ੍ਯਾਮ ਪੁਰਾਨਨ ਤੇ ਸੁਨ ਭੇਦੁ ਕਹਯੋ ਸਭ ਸੰਤ ਸੁਨੈਕੈ॥੨੧੪੫॥
(ਦਸਮ ਗ੍ਰੰਥ, ਪੰਨਾ ੫੨੬)
ਉਸ ਸਮੇਂ ਨਾਰਦ ਮੁਨੀ ਜੀ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਕਲਪ ਬ੍ਰਿਛ ਦਾ ਇਕ ਫੁਲ ਦਰਸ਼ਨ ਭੇਟ ਰੱਖਿਆ। ਉਹ ਫਲ ਲੈ ਕੇ ਕ੍ਰਿਸ਼ਨ ਜੀ ਨੇ ਰੁਕਮਨ ਨੂੰ ਦੇ ਦਿੱਤਾ। ਰੁਕਮਨ ਦੇ ਹੱਥ ਓਹ ਫੁਲ ਫੜਿਆ ਵੇਖ ਕੇ ਸਤਭਾਮਾ ਨੇ ਕਿਹਾ ਮੈਨੂੰ ਵੀ ਇਹੋ ਜੇਹਾ ਫੁਲ ਲਿਆ ਕੇ ਦਿਓ। ਉਸ ਵੇਲੇ ਕ੍ਰਿਸ਼ਨ ਜੀ ਆਪ ਇੰਦਰ ਲੋਕ ਵਿਚ ਚਲੇ ਗਏ ਤੇ ਇਕ ਸੁੰਦਰ ਬ੍ਰਿਛ ਜਿਸ ਦਾ ਨਾਮ 'ਕਲਪ ਬ੍ਰਿਛ’ ਸੀ, ਉਸ ਨੂੰ ਦੇਖ ਕੇ ਇੰਦਰ ਦੇਵਤਾ ਨੂੰ ਕਿਹਾ, ਇਹ ਬ੍ਰਿਛ ਸਾਨੂੰ ਦੇ ਦੇਹ ਪਰ ਉਸ ਨੇ ਨਾ ਦਿੱਤਾ ਅਤੇ ਇਸ ਤਰ੍ਹਾਂ ਕਿਹਾ ਕਿ ਏਹ ਬ੍ਰਿਛ ਮਾਤ ਲੋਕ ਵਿਚ ਨਹੀਂ ਜਾ ਸਕਦਾ। ਇਤਨੀ ਗੱਲ ਆਖਣ ਤੇ ਦੋਹਾਂ ਦਾ ਆਪਸ ਵਿਚ ਯੁੱਧ ਹੋ ਗਿਆ। ਆਖ਼ਰਕਾਰ ਇੰਦਰ ਹਾਰ ਗਿਆ ਤੇ ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਓਹ ਕਲਪ ਬ੍ਰਿਛ ਲੈ ਕੇ ਰੁਕਮਨ ਦੇ ਘਰ ਆ ਗਏ।
ਯਥਾ- ਸ੍ਰੀ ਬ੍ਰਿਜਨਾਥ ਰੁਕੰਮਨ ਕੇ ਗ੍ਰਹਿ ਆਵਤ ਭੇ ਤਰੁ ਸੁੰਦਰ ਲੈਕੈ॥
ਲਾਲ ਲਗੇ ਜਿਨ ਧਾਮਨ ਕੋ ਬ੍ਰਹਮਾ ਰਹੈ ਦੇਖਤ ਜਾਹਿ ਲੁਭੈਕੈ॥੨੧੫੧॥
(ਦਸਮ ਗ੍ਰੰਥ)
ਦੂਸਰਾ ਅਰਥ-
ਗੋ+ਪੀ=ਪ੍ਰਿਥਵੀ ਦਾ ਪਤੀ ਜੋ ਕ੍ਰਿਸ਼ਨ ਹੈ ਉਸ ਦੇ ਪਾਸ ਜੇਹੜਾ ਭੀ ਕੋਈ ਪੁਰਸ਼ ਜੋ ਜੋ ਸੰਕਲਪ ਲੈ ਕੇ ਆਇਆ ਹੈ ਉਸ ਨੂੰ ਮਨ ਇੱਛਤ ਫਲ ਦੇਣ ਵਾਸਤੇ ਜੋ ਪਾਰਜਾਤੁ=ਕਲਪ ਬ੍ਰਿਛ ਵਾਂਗ ਹੈ।
ਬਿੰਦ੍ਰਾਬਨ ਮਹਿ ਰੰਗੁ ਕੀਆ॥
ਬਿੰਦ੍ਰਾਬਨ ਵਿਚ ਜਿਸ ਨੇ ਗੋਪੀਆਂ ਨਾਲ ਰੰਗੁ=ਪ੍ਰੇਮ ਕੀਤਾ ਹੈ, ਓਹੀ ਦੁਆਪਰ ਜੁਗ ਵਿਖੇ ਅਵਤਾਰ ਲੈ ਕੇ ਆਇਆ ਹੈ।
ਕਲਿ ਮਹਿ ਬੇਦੁ ਅਥਰਬਣੁ ਹੂਆ
ਨਾਉ ਖੁਦਾਈ ਅਲਹੁ ਭਇਆ ॥
ਕਲਜੁਗ ਵਿਚ ਅਥਰਬਣ ਵੇਦ ਪ੍ਰਗਟ ਹੋਇਆ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਭੀ ਕਲਜੁਗ ਵਿਚ ਹੋਇਆ ਹੈ। ਮਹਾਂ ਪੁਰਸ਼ ਆਪਣੇ ਨਾਮ ਨੂੰ ਆਪ ਪ੍ਰਸਿੱਧ ਨਹੀਂ