Back ArrowLogo
Info
Profile

ਕਰਦੇ, ਇਸੀ ਕਰਕੇ ਸਤਿਗੁਰਾਂ ਨੇ ਇਥੇ ਆਪਣਾ ਨਾਮ ਨਹੀ ਲਿਖਿਆ। ਪਿਛਲੇ ਜੁਗਾਂ ਦੇ ਅਵਤਾਰਾਂ ਦਾ ਨਾਮ ਲਿਖ ਆਏ ਹਨ।

ਮੁਸਲਮਾਨੀ ਰਾਜ ਦੀ ਬਹੁਲਤਾ ਹੋਣ ਕਰਕੇ ਖੁਦਾਈ=ਸ੍ਰਿਸ਼ਟੀ ਵਾਲੇ ਦਾ ਨਾਮ 'ਅਲਹੁ' ਹੋ ਗਿਆ ਹੈ।

ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥

ਸਾਰਿਆਂ ਜੀਵਾਂ ਨੇ ਨੀਲੇ ਰੰਗ ਦੇ ਬਸਤ੍ਰ ਲੈ ਕੇ ਕਪੜੇ ਬਣਾ ਕੇ ਪਾਏ ਹੋਏ ਹਨ। ਤੁਰਕਾਂ ਵਿਚੋਂ ਪਠਾਣਾਂ ਨੇ ਅਮਲ=ਹੁਕਮ ਚਲਾਣਾ ਕੀਤਾ ਹੈ। ਉਸ ਵੇਲੇ ਚੁਗੱਤਿਆਂ ਦਾ ਰਾਜ ਸੀ। ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਜੀ ਮਹਾਰਾਜ ਕਲਜੁਗ ਵਿਚ ਪ੍ਰਗਟ ਨਾ ਹੁੰਦੇ ਤਾਂ ਸਭ ਜਗ੍ਹਾ ਤੁਰਕਾਂ ਦਾ ਰਾਜ ਹੀ ਹੋਣਾ ਸੀ ਅਤੇ ਅੱਜ ਕਲ ਦੇ ਅਨੰਦ ਵੀ ਪਰਾਪਤ ਨਹੀਂ ਹੋਣੇ ਸਨ, ਕਿਉਂਕਿ ਏਹ ਨੀਲੇ ਬਸਤ੍ਰ ਤੁਰਕਾਂ ਦਾ ਪਹਿਰਾਵਾ ਹੈ।

ਸਾਖੀ-ਨੀਲੇ ਬਸਤ੍ਰ ਪਾੜਨ ਦੀ

ਇਕ ਸਮੇਂ ਸ੍ਰੀ ਕਲਗੀਧਰ ਜੀ ਸ਼ਿਕਾਰ ਖੇਡਦੇ ਹੋਏ ਇਕ ਢਿਲਵਾਂ ਨਾਮੀ ਨਗਰ ਵਿਖੇ ਗਏ ਜੋ ਕੋਟ ਕਪੂਰੇ ਤੋਂ ਦੋ ਮੀਲ ਹੈ। ਜਿਥੇ ਸੋਢੀ ਬੰਸ ਪ੍ਰਿਥੀਏ ਦੀ ਸੰਤਾਨ ਰਹਿੰਦੀ ਸੀ, ਉਥੇ ਕੌਲ ਜੀ ਸਰਾਧ ਕਰਵਾ ਰਹੇ ਸਨ। ਜਿਸ ਵੇਲੇ ਕੌਲ ਜੀ ਨੇ ਸਤਿਗੁਰਾਂ ਦਾ ਆਗਮਨ ਸੁਣਿਆ ਤਾਂ ਸਰਾਧ ਕਰਨਾ ਛੱਡ ਕੇ ਸਤਿਗੁਰਾਂ ਨੂੰ ਬੜੀ ਪ੍ਰੇਮ ਭਾਵਨਾ ਨਾਲ ਅਗੋਂ ਆ ਕੇ ਮਿਲੇ। ਸਤਿਗੁਰਾਂ ਨੇ ਕੌਲ ਜੀ ਨੂੰ ਆਪਣੀ ਛਾਤੀ ਨਾਲ ਲਾਇਆ, ਕੌਲ ਜੀ ਦੇ ਹੱਥ ਵਿਚ ਛੱਲੇ ਪਹਿਰੇ ਹੋਏ ਵੇਖ ਕੇ ਸਤਿਗੁਰਾਂ ਪੁਛਿਆ- ਆਪ ਕੀ ਕੰਮ ਕਰਦੇ ਆਏ ਹੋ ? ਕੌਲ ਜੀ ਨੇ ਬੇਨਤੀ ਕੀਤੀ ਜੀ ! ਸਰਾਧ ਕਰਵਾ ਰਿਹਾ ਸੀ। ਤਿਸ ਵੇਲੇ ਸਤਿਗੁਰਾਂ ਨੇ ਕੌਲ ਜੀ ਨਾਲ ਹਾਸ ਬਿਲਾਸ ਦੇ ਬਚਨ ਕੀਤੇ ਤੇ ਫਿਰ ਕੌਲ ਜੀ ਸਤਿਗੁਰਾਂ ਨੂੰ ਆਪਣੇ ਘਰ ਵਿਚ ਲੈ ਆਏ ਤੇ ਯਥਾ ਯੋਗ ਸੇਵਾ ਕੀਤੀ।

ਉਸ ਵੇਲੇ ਕੌਲ ਜੀ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ ਕਿ ਹੇ ਸੱਚੇ ਪਾਤਿਸ਼ਾਹ! ਆਪ ਹੁਣ ਚਿੱਟੇ ਬਸਤ੍ਰ ਪਹਿਰੋ, ਇਹ ਨੀਲੇ ਬਸਤ੍ਰ ਲਾਹ ਕੇ ਅੱਗ ਵਿਚ ਸਾੜ ਦਿਓ, ਕਿਉਂਕਿ ਇਹ ਅਪਦਾ ਦਾ ਬਾਣਾ ਹੈ। ਉਸੀ ਵੇਲੇ ਸਤਿਗੁਰਾਂ ਨੇ ਉਸ ਦਾ ਕਿਹਾ ਮੰਨ ਕੇ ਚਿੱਟੇ ਬਸਤ੍ਰ ਪਹਿਨ ਲੀਤੇ ਤੇ ਨੀਲੇ ਬਸਤ੍ਰ ਲਾਹ ਕੇ ਅੱਗ ਵਿਚ ਸਾੜ ਦਿੱਤੇ।

ਯਥਾ-ਚੌਪਈ॥

ਜ੍ਵਲਤਿ ਅੰਗੀਠਾ ਅਗਨਿ ਅਗਾਰੀ। ਨੀਲਾਂਬਰ ਲੈ ਹਾਥ ਮਝਾਰੀ।

ਲੀਰ ਪਾੜ ਕਹਿ ਤਿਸ ਤੇ ਸਤਿਗੁਰ । ਸ੍ਰੀ ਮੁਖ ਤੇ ਤੁਕ ਏਹ ਉਚਰ ਕਰਿ ॥ ੩੯॥

ਯਥਾ-ਛੰਦ ॥

ਨੀਲ ਬਸਤ੍ਰ ਲੇ ਕਪੜੇ ਫਾੜੇ, ਤੁਰਕ ਪਠਾਣੀ ਅਮਲ ਗਇਆ।

122 / 355
Previous
Next