Back ArrowLogo
Info
Profile

ਪਠਿ ਕਰਿ ਤਤਛਿਨ ਲੀਰ ਜੁ ਕਰ ਮਹਿਂ ਅਗਨਿ ਬਿਖੈ ਪਟ ਡਾਰਿ ਦਯਾ।

ਪੁਨਹਿ ਪਾੜ ਕਰਿ ਤਿਮਹੀ ਪਠਿ ਕਰਿ, ਪਾਵਕ ਪਾਵਤਿ ਛਾਰ ਕਇਆ।

ਚੀਰਤਿ ਚੀਰ ਕਰਤਿ ਲਘੁ ਲਘੁ ਕੋ, ਅਸਚਰਜ ਸਭਿ ਕੇ ਰਿਦੇ ਭਇਆ॥ ੪੦॥

ਸੁਨਤਿ ਬਚਨ ਅਰੁਕ੍ਰਿਆ ਬਿਲੋਕਤਿ, ਉਰ ਸੰਸੈ ਜੁਤਿ ਕੌਲ ਭਇਆ।

ਬਿੱਪ੍ਰੈ ਤੁਕ ਕੌ ਪਠ ਪਠਿ ਸ੍ਰੀ ਮੁਖ, ਪਾਰਿ ਪਾਰਿ ਪਟ ਜਾਰ ਦਇਆ।

ਸਗਲੋ ਫੂਕ ਚੁਕੇ ਨੀਲਾਂਬਰ, ਤਨਕ ਤਿਸੀ ਤੇ ਰਾਖ ਲਇਆ।

ਜਮਧਰ ਸੰਗ ਬੰਧ ਕਰਿ ਸੋਊ, ਪੰਥ ਬੇਖ ਹਿਤ ਸਭਿਨ ਛਇਆ॥ ੪੧॥

ਉਸੀ ਵੇਲੇ ਕੋਲ ਜੀ ਨੇ ਬੇਨਤੀ ਕੀਤੀ-

ਚੌਪਈ॥ ਕਹਤਿ ਕੌਲ ਮਮ ਉਰ ਸੰਦੇਹੂ॥ ਬਿੱਪ੍ਰੈ ਪਠੀ ਆਪ ਤੁਕ ਏਹੂ॥

(ਗੁਰਪ੍ਰਤਾਪ ਸੂਰਜ, ਐਨ ੧ ਅੰਸੂ ੫)

ਹੇ ਪ੍ਰਭੋ ! ਰਾਮਰਾਇ ਜੀ ਨੇ 'ਮਿਟੀ ਮੁਸਲਮਾਨ ਕੀ' ਦੀ ਥਾਂ 'ਮਿਟੀ ਬੇਈਮਾਨ ਕਿਹਾ ਸੀ ਤਾਂ ਤਿਸ ਨੂੰ ਗੁਰਿਆਈ ਗੱਦੀ ਨਹੀਂ ਮਿਲੀ ਤੇ ਆਪ ਨੇ ਸਾਰੀ ਪੰਗਤੀ ਹੀ ਬਦਲਾ ਦਿਤੀ ਹੈ।

ਇਹ ਗੱਲ ਸੁਣਕੇ ਸਤਿਗੁਰਾਂ ਕਿਹਾ- ਹੇ ਕੌਲ ਜੀ! ਅਸਾਂ ਇਹ ਪੰਗਤੀ ਐਵੇਂ ਨਹੀਂ ਬਦਲਾਈ। ਪਹਿਲੇ ਇਸ ਪੰਗਤੀ ਦਾ ਪੂਜਨ ਕੀਤਾ ਹੈ, ਸਾਰੀ ਸਰਬੰਸ ਕੁਰਬਾਨ ਕੀਤੀ ਹੈ। ਘਰ ਬਾਰ ਲੁਟਾ ਦਿੱਤੇ ਹਨ ਤਾਂ ਇਹ ਪੰਗਤੀ ਬਦਲਾਈ ਹੈ।

ਯਥਾ- ਹਮ ਤੋ ਇਸ ਤੁਕ ਹਿਤ ਉਲਟਾਵਨ। ਸਗਲ ਸਮਿਗ੍ਰੀ ਕੀਨਿ ਲੁਟਾਵਨ॥੪੬॥

ਚਾਰਹੁ ਪੂਤ ਦੀਏ ਇਸ ਕਾਜੂ। ਕੌਨ ਗਨੈ ਸਭਿ ਸਦਨ ਸਮਾਜੂ।

ਨਾਸ ਕਰਯੋ ਸਰਬੰਸ ਸਮੇਤੇ। ਅਬ ਭੀ ਨਹਿਂ ਉਲਟਾਵਨਿ ਦੇਤੇ॥ ੪੭॥

ਨਾਲੇ ਉਹ ਰਾਮਰਾਇ ਜੀ ਕੋਈ ਗੁਰੂ ਨਹੀਂ ਸਨ ਤੇ ਜੇਹੜੀ ਤੁਕ ਰਾਮਰਾਇ ਨੇ ਉਲਟਾਈ ਹੈ, ਉਹ ਕੇਵਲ ਉਸ ਨੇ ਪਾਤਿਸ਼ਾਹ ਦੀ ਖ਼ੁਸ਼ਾਮਦ ਦੇ ਪਿਛੇ ਉਲਟਾਈ ਹੈ। ਭਾਵੇਂ ਉਸ ਨੇ ਹੇਠ ਲਿਖੀਆਂ ਕਰਮਾਤਾਂ ਵੀ ਪਾਤਿਸ਼ਾਹ ਨੂੰ ਦਿਖਾਈਆਂ ਪਰ ਆਪਣੀ ਪੂਜਾ ਤੇ ਵਡਿਆਈ ਵਾਸਤੇ ਹੀ ਸਭ ਕੁਝ ਕੀਤਾ। ਜਿਸ ਵੇਲੇ ਸਤਵੇਂ ਪਾਤਿਸ਼ਾਹ ਜੀ ਪਾਸ ਦਿੱਲੀ ਤੋਂ ਕੀਰਤਪੁਰ ਆ ਕੇ ਸਿੱਖ ਨੇ ਸਾਰੀ ਗੱਲ ਸੁਣਾਈ ਕਿ ਮਹਾਰਾਜ ਰਾਮਰਾਇ ਨੇ ਇਹ ਕਰਾਮਾਤਾਂ ਔਰੰਗਜ਼ੇਬ ਬਾਦਸ਼ਾਹ ਨੂੰ ਦਿਖਾਈਆਂ ਹਨ।

ਯਥਾ-ਕਬਿੱਤ॥

ਅਜ ਕੋ ਜਿਵਾਇ, ਬੈਠੇ ਕੂਪ ਪਰ ਜਾਇ, ਫਲ ਮੱਕੇ ਤੇ ਮੰਗਾਇ, ਹਿਤੂ ਬੇਗਮ ਬਤਾਈਐ।

ਪਦਮਨੀ ਆਨਿ, ਚੰਦ ਦੂਜੋ ਅਸਮਾਨ ਭਯੋ, ਤੋਸ਼ੇਖਾਨੇ ਥਾਨ ਕਰਿ ਗਿਣਤੀ ਸੁਣਾਈਐ।

123 / 355
Previous
Next