Back ArrowLogo
Info
Profile

ਕੇਹਰੀ ਅਖੇਰ ਕੋ, ਜਨਮ ਬਾਜ ਪੂਰਬ ਕੋ, ਫਲ ਦੇਵ ਰੂਖ ਕੇ*, ਚਿਕਰ ਸਯਾਮ ਤਾਈਐ+।

ਜਮੁਨਾ ਪੈ ਫਿਰੇ, ਓਰੇ ਹਰੇ, ਮਤ੍ਯ ਕਰੀ੧ ,

ਚਰੇ, ਜਹੀ ਠਾਕ੨ , ਤਾਰੇ ਦਿਨ੩, ਧਨ ਜੀਤ ਪਾਈਐ੪ ॥ ੩੯॥

ਮਰੀਕੋ ਹਟਾਇ, ਛਾਉ ਛਾਈਪੈ, ਪ੍ਰਸੂਤਸਿਸ, ਉਜਬਕ ਢਾਹ, ਅਲਾਵਦੀਨ ਮ੍ਰਿਤ ਉਕਤਾ੬ ।

ਸੁਪਨੋ ਬਤਾਇ, ਨੌਕਾ ਜੋਰ ਕੈ, ਲੁਕਾਂਜਨ ਦੈ, ਧੇਨੁ ਕੋ ਜਿਵਾਇ, ਦਈ ਤਸਬੀ ਸੁ ਮੁਕਤਾ।

ਖਾਯੋ ਸੋ ਬਤਾਯੋ, ਖਟ ਰਿਤੁ ਫਲ ਏਕਠੈ ਕੇ, ਆਗ ਪਰ ਬਾਗ ਭਾ, ਸਮਾਧਿ ਸੰਗ ਜੁਗਤਾ੭ ।

ਅੱਸੂ ਦਰਯਾਈ, ਜੇਠ ਸੀਤਲ ਚਲਾਈ ਬਾਊ, ਭੂਮ ਕੋ ਉਚਾਈ੮ ਕਹਿ ਸੰਤੋਖ ਸਿੰਘ ਬਕਤਾ੯ ।

ਪੱਤਰੇ ਨਿਕਾਸੇ ਤਰੇ ਸੁਜਨੀ ਤੇ ਬੈਠੇ ਪੁਨ, ਪੌਰਨ ਕੇ ਤਾਰੇ ਪਾਟ ਸਾਂਕਰ ਛੁਟਾਵਨੇ੧੦।

ਅਮਿਖ ਸੁਰਾ ਕੋ ਕਰ੍ਯੋ ਚਾਵਰ ਦੁਗਧ ਤਬ, ਪਾਲਕੀ ਚਲਾਈ ਬਿਨਾਂ ਨਰ ਦਿਖਰਾਵਨੇ।

ਕੰਚਨ ਦੇ ਕੰਕਨ ਮੰਗਾਏ ਤਾਤਕਾਲ ਢਿਗ ਨੌਰੰਗ ਕੋ ਦਿਯੋ ਹੇਤੁ ਰਸ ਕੇ ਰਖਾਵਨੇ।

ਜਗ ਬਿਸਮਾਯੋ ਦੇਖਿ ਸੁਣਿ ਕੇ ਲੁਭਾਏ ਬਹੁ ਸ਼ਾਹ ਕੇ ਸਹਿਤ ਸਭਾ ਅਚਰਜ ਪਾਵਨੇ ॥੪੧॥

ਚੌਪਈ-ਇਮ ਅਜਮਤ ਬਹੁ ਬਾਰ ਦਿਖਾਈ। ਤਊ ਤੁਰਕ ਜੇ ਬਾਦ ਉਠਾਈ।

ਕਰਤੇ ਰਹੇ ਦ੍ਵੈਸ਼ ਬਹੁ ਤੇਰੇ। ਫਸੇ ਸ਼ਰ੍ਹਾ ਮਹਿ ਮੂਢ ਬਡੇਰੇ॥੪੨॥

ਕਰਾਮਾਤ ਕੇ ਜ਼ੋਰ ਦਬਾਏ। ਸਭਾ ਬਿਖੈ ਨਹਿ ਬੋਲਨਿ ਪਾਏ।

ਦੂਨ ਚਉਨੀ ਬਹੁ ਵਡਿਆਈ॥ ਰਾਵਰਿ ਕੇ ਸੁਤ ਨਿਤ ਪ੍ਰਤਿ ਪਾਈ॥ ੪੩॥

(ਸੂਰਜ ਪ੍ਰਤਾਪ ਰਾਸ ੯ ਅੰਸੂ ੫੭)

ਪਰ ਜਦੋਂ ਤੁਕ ਉਲਟਾਈ ਜਾਣੀ ਸੁਣੀ ਤਾਂ ਸਤਵੇਂ ਪਾਤਿਸ਼ਾਹ ਜੀ ਨੇ ਕੁਝ-ਕੁ ਗੁੱਸੇ ਨਾਲ ਕਿਹਾ-

ਯਥਾ- ਇਕ ਤੋ ਬਾਰ ਬਾਰ ਕਰਿ ਅਜਮਤ। ਬਿਨਾਂ ਪ੍ਰਯੋਜਨ ਠਾਨੀ ਜਿਤ ਕਿਤ॥੨੬॥

ਤਰਕੇਸ਼ੁਰ ਸੋਂ ਸੂਤ ਰਖੈਬੇ। ਕਰਿ ਮੁਲਾਹਜਾ, ਕੀਨਿ ਫਰੇਬੇ।

ਸ੍ਰੀ ਨਾਨਕ ਪਤਿ ਚੌਦਹਿ ਲੋਕ। ਤਿਨ ਕੋ ਆਸ਼ੈ ਬੀਚ ਸਲੋਕ ॥ ੨੭॥

ਸੋ ਛਿਪਾਇਕੈ ਅਨਤ ਸੁਣਾਇਓ। ਹੁਤੋ ਅਪਰ ਤਿਸ ਅਪਰ ਬੁਝਾਇਓ।

ਕਹਾਂ ਤ੍ਰਾਸ ਤੁਰਕੇਸ਼ਰ ਕੇਰਾ। ਜਿਸਕੋ ਮਾਨਿਓ ਜਾਨਿ ਬਡੇਰਾ॥ ੨੮॥

(ਗੁਰ ਪ੍ਰਤਾਪ ਸੂ: ਰਾਸ ੯ ਧਿਆਇ ੬੦)

ਤਥਾ- ਹਮ ਨੈ ਕਰਯੋ ਪਠਾਵਨਿ ਜਬੈ। ਨਿਰਭੈ ਕਰਯੋ ਕਹਿ ਕਰਿ ਬਿਧਿ ਸਬੈ॥੧੬॥

--------------------

*ਕਲਪ ਬ੍ਰਿਛ ਦੇ, +ਕੇਸ ਕਾਲੇ ਬਣਾ ਦਿਤੇ।

੧ ਮਸਤ ਹਾਥੀ ਉਤੇ ਚੜ੍ਹੇ। ੨ ਨਿੰਦਕ ਦੀ ਜ਼ਬਾਨ ਠਾਕੀ। ੩ ਦਿਨੇ ਤਾਰੇ ਦਿਖਾਏ। ੪ (ਚੌਪੜ) ਵਿਚੋਂ ਧਨ ਜਿਤਿਆ। ੫ ਉਪਰ (ਬੱਦਲਾਂ) ਦੀ ਛਾਉਂ ਛਾਈ। ੬ ਅਲਾਦੀਨ ਦੀ ਮੌਤ ਦੱਸੀ। ੭ ਸਮਾਧੀ ਨਾਲ ਜੁੜ ਰਹੇ ਹਨ। ੮ (ਚੌਕੀ ਜਿਤਨੀ) ਭੂਮ ਉਚੀ ਕਰ ਕੇ (ਉਪਰ ਬੈਠੇ)। ੯ ਕਵੀ। ੧੦ ਜੰਦਰੇ, ਤਖ਼ਤੇ, ਕੁੰਡੇ ਖੋਹਲੇ।

124 / 355
Previous
Next