

ਤੇਰੋ ਕਹਿਓ ਨਿਫਲ ਨਹਿ ਹੋਇ। ਜੋ ਚਿਤ ਚਹਹਿ ਬਨਹਿ ਬਿਧਿ ਸੋਇ।
ਸ਼ਾਹੁ ਖੁਸ਼ਾਮਦ ਕਰਹੁ ਨ ਕੈਸੇ। ਹੋਇ ਯਥਾਰਥ ਬੋਲਹੁ ਤੈਸੇ॥ ੧੭॥
ਮਿਟੀ ਮੁਸਲਮਾਨ ਕੀ ਜੋਇ। ਕਰਿ ਕੁਲਾਲ ਕੇ ਪ੍ਰਾਪਤਿ ਹੋਇ।
ਈਟ ਅਰੁ ਭਾਂਡੇ ਘਰਿ ਘਰਿ ਧਰੈ। ਪੁਨ ਚਹੁਦਿਸਿ ਪਾਵਕ ਪਰ ਜਰੈ॥ ੧੮॥
ਇਸ ਮਹਿ ਅਸਮੰਜਸ ਕਯਾ ਜਾਨਾ। ਜਿਸਤੇ ਪਤ ਉਲਟਾਇ ਬਖਾਨਾ।
ਸ੍ਰੀ ਨਾਨਕ ਕੋ ਅਦਬ ਨ ਰਾਖਾ। ਤੁਰਕ ਮਾਨ ਹਿਤ ਬਿਪਰੈ ਭਾਖਾ॥ ੧੯॥
ਇਕ ਤੋਂ ਇਹ ਅਸਮੰਜਸ ਕੀਨ। ਗੁਰਤਾ ਉਚਿਤ ਨਹੀਂ ਲਖਿ ਲੀਨ ।
ਦੁਤੀਏ ਜਬ ਕੋ ਦਿੱਲੀ ਗਯੋ। ਬਾਰ ਬਾਰ ਅਜਮਤ ਕੋ ਦਯੋ॥ ੨੦॥
ਬਿਨ ਕਾਰਜ ਕੇ ਕਰਤਿ ਰਹਿਓ ਹੈ। ਇਸ ਮਹਿ ਇਮ ਅਨੁਮਾਨ ਲਹਿਓ ਹੈ।
ਜਾਚੀ ਵਸਤੁ ਲੇਤਿ ਜਿਮ ਕੋਇ। ਨਹਿ ਆਪਣੀ ਪਹਿਚਾਨਤਿ ਸੋਇ॥ ੨੧॥
ਜਿਤਨੋ ਲਾਭ ਲੀਓ ਤਿਸ ਜਾਇ। ਤਿਤੋ ਲੇਤਿ ਨਹਿ ਧੀਰ ਧਰਾਇ।
ਮੁਝ ਢਿਗ ਰਹੈ ਨ ਜਾਨੈ ਐਸੇ। ਖਰਚ ਲੇਓ ਮੈਂ ਜੈਸੇ ਕੈਸੇ॥ ੨੨॥
ਤ੍ਰਿਤੀਏ ਔਰ ਸੁਨਹੁ ਤਿਸ ਬਾਤ। ਜਿਮ ਕੀਨਸ ਸਭ ਕੋ ਬਖਯਾਤ ।
ਕੀਰਤਿਪੁਰ ਤੇ ਜਬ ਕੋ ਗਇਓ। ਆਇ ਨਹੀਂ ਪੁਨ ਦੇਖਤਿ ਭਇਓ॥੨੬॥
ਮਨ ਮੇਂ ਲਖੀ ਜੋ ਹੈ ਢਿਗ ਮੇਰੇ। ਮਿਲੋਂ ਜਾਹਿ ਸੋ ਲੇਹਿ ਨ ਫੇਰੇ।
(ਗੁਰ ਪ੍ਰਤਾਪ ਸੂ: ਰਾਸ ੯ ਧਿਆਇ ੫੮)
ਇਹਨਾਂ ਗੱਲਾਂ ਨੂੰ ਜਾਣ ਕੇ ਸਤਵੇਂ ਪਾਤਸ਼ਾਹ ਜੀ ਨੇ ਪੁਤ੍ਰ ਦਾ ਤਿਆਗ ਕੀਤਾ ਸੀ।
ਇਤਯਾਦਿਕ ਸੁਤ ਕੇ ਲਖਿ ਦੋਖ। ਤ੍ਯਾਗਯੋ ਸ੍ਰੀ ਹਰਿਰਾਇ ਸਰੋਖ॥
ਦੰਡ ਬਿਸਾਲ ਨ ਤਿਸਤੇ ਪਰੇ। ਮਿਲ ਕੇ ਕਬਹੂੰ ਨ ਦਰਸ਼ਨ ਕਰੇ॥ ੩੭॥
ਜਗਤ ਪਦਾਰਥ ਲਖਿ ਮਨ ਨੀਕੇ। ਜਿਸ ਤੇ ਪਰਯੋ ਗੁਰੂ ਦਿਸਿ ਫੀਕੇ।
ਤ੍ਰਿਣ ਸਮਾਨ ਪ੍ਰਿਯ ਸੁਤ ਕੋ ਤ੍ਯਾਗਾ। ਫੇਰਯੋ ਸਬਦਨ ਆਛੋ ਲਾਗਾ॥ ੪੧॥
ਹੇ ਕੌਲ ਜੀ ! ਅਸੀਂ ਰਾਮਰਾਇ ਵਾਂਗੂੰ ਕਿਸੇ ਖ਼ੁਸ਼ਾਮਦ ਵਿਚ ਪੰਗਤੀ ਨਹੀਂ ਬਦਲਾਈ ਅਸੀਂ ਤਾਂ ਤੁਰਕਾਂ ਦੇ ਭਵਿੱਖਤ ਨੂੰ ਕਥਨ ਕੀਤਾ ਹੈ। ਇਹ ਗੱਲ ਸੁਣ ਕੇ ਕੌਲ ਦਾਸ ਚਰਨੀ ਪੈ ਗਿਆ।
(ਜੇਕਰ ਇਹ ਸਾਰਾ ਪ੍ਰਸੰਗ ਚੰਗੀ ਤਰ੍ਹਾਂ ਦੇਖਣਾ ਹੋਵੇ ਤਾਂ ਸੂਰਜ ਪ੍ਰਤਾਪ ਦੇ ਪ੍ਰਿਥਮ ਐਨ ਅੰਸੂ ੫ ਵਿਚ ਦੇਖੋ।)
ਚਾਰੇ ਵੇਦ ਹੋਏ ਸਚਿਆਰ ॥
ਚਾਰੇ ਵੇਦ ਆਪੋ ਆਪਣੀ ਗੱਲ ਕਹਿ ਕੇ ਸਚਿਆਰ=ਸੱਚੇ ਹੋ ਰਹੇ ਹਨ।
ਪੜਹਿ ਗੁਣਹਿ ਤਿਨ੍ ਚਾਰ ਵੀਚਾਰ ॥