

ਜੋ ਪੁਰਸ਼ ਵੇਦਾਂ ਨੂੰ ਪੜ੍ਹ ਕੇ ਪਰਮੇਸ਼ਰ ਨਾਮ ਸਿਮਰਨ ਦਾ ਗੁਣਹਿ=ਵਿਚਾਰ ਕਰਦੇ ਹਨ, ਤਿਨ੍ਹਾਂ ਨੂੰ ਚਾਰ=ਸੁੰਦਰ ਆਤਮ ਵਿਚਾਰ ਪ੍ਰਾਪਤ ਹੁੰਦਾ ਹੈ।
ਭਾਉ ਭਗਤਿ ਕਰਿ ਨੀਚੁ ਸਦਾਏ॥
ਤਉ ਨਾਨਕ ਮੋਖੰਤਰੁ ਪਾਏ ॥੨॥
ਭਾਉ ਭਗਤਿ=ਪ੍ਰੇਮਾ-ਭਗਤੀ ਕਰਕੇ ਆਪਣੇ ਆਪ ਨੂੰ ਨੀਚ=ਨੀਵਾਂ ਸਦਾਵੇ।
ਤਥਾ- ਤੁਲਸੀ ਯਾ ਸੰਸਾਰ ਮੇਂ ਤੀਨ ਵਸਤੁ ਹੈ ਸਾਰ।
ਮਿਠਾ ਬੋਲਣ, ਨਿਵ ਚਲਣ, ਕਰਨਾ ਪਰਉਪਕਾਰ।
ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਤਾਂ ਉਹ ਮੋਖ= ਅੰਤਰੇ ਭੇਦ ਤੋਂ ਮੋਖ=ਛੁਟਣਾ ਪਾਂਵਦਾ ਹੈ। ਅਥਵਾ:-ਰਿਦੇ ਅੰਦਰ ਹੀ ਮੋਖ ਨੂੰ ਪਾ ਲੈਂਦਾ ਹੈ॥ ੨॥
ਪਉੜੀ॥
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
ਮੈਂ ਆਪਣੇ ਸਤਿਗੁਰਾਂ ਦੇ ਵਿਟਹੁ=ਉਪਰੋਂ ਬਲਿਹਾਰ=ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਸਤਿਗੁਰਾਂ ਨਾਲ ਮਿਲ ਕੇ ਮੈਂ ਖਸਮੁ=ਪਰਮੇਸ਼ਰ ਨੂੰ ਸਮਾਲਿਆ=ਯਾਦ ਕੀਤਾ ਹੈ।
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ
ਇਨੀ ਨੇਤ੍ਰੀ ਜਗਤੁ ਨਿਹਾਲਿਆ॥
ਜਿਨ੍ਹਾਂ ਗੁਰਾਂ ਨੇ ਉਪਦੇਸ਼ ਦੇ ਕੇ ਬੁੱਧੀ ਰੂਪੀ ਨੇਤ੍ਰਾਂ ਵਿਚ ਗਿਆਨ ਰੂਪੀ ਅੰਜਨੁ=ਸੁਰਮਾ ਪਾ ਦਿੱਤਾ ਹੈ ਅਤੇ ਜਿਨ੍ਹਾਂ ਦੀ ਬਰਕਤ ਕਰਕੇ ਮੈਂ ਇਨ੍ਹਾਂ ਨੇਤ੍ਰਾਂ ਨਾਲ ਸਾਰੇ ਜਗਤ ਨੂੰ ਬ੍ਰਹਮ ਰੂਪ ਕਰਕੇ ਨਿਹਾਲਿਆ=ਦੇਖਿਆ ਹੈ।
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥
ਜੇਹੜੇ ਪੁਰਸ਼ ਖਸਮੁ=ਅਕਾਲ ਪੁਰਖ ਨੂੰ ਅਥਵਾ ਗੁਰਾਂ ਨੂੰ ਛੱਡ ਕੇ ਦੂਜੈ=ਦੇਵੀ ਦੇਵਤਿਆਂ ਦੀ ਪੂਜਾ ਵਿਚ ਲੱਗੇ ਹਨ ਉਹ ਜੀਵ ਰੂਪ ਵਣਜਾਰੇ ਸੰਸਾਰ ਸਮੁੰਦ੍ਰ ਵਿਚ ਡੁੱਬ ਗਏ ਹਨ।
ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ॥
ਸਤਿਗੁਰ ਦੇਵ ਜੀ ਇਕ ਸੱਚੇ ਜਹਾਜ਼ ਹਨ। ਅਥਵਾ- ਸਤਿਗੁਰਾਂ ਪਾਸ ਨਾਮ ਗਿਆਨ