Back ArrowLogo
Info
Profile

ਰੂਪੀ ਜਹਾਜ਼ ਹੈ ਪਰ ਇਸ ਗੱਲ ਨੂੰ ਕਿਸੇ ਵਿਰਲੇ ਨੇ ਹੀ ਵਿਚਾਰਨਾ ਕੀਤਾ ਹੈ।

ਕਰਿ ਕਿਰਪਾ ਪਾਰਿ ਉਤਾਰਿਆ ॥੧੩॥

ਜਿਸ ਨੇ ਇਸ ਗੱਲ ਨੂੰ ਵਿਚਾਰਿਆ ਹੈ ਤੇ ਗੁਰੂ ਦੀ ਸ਼ਰਨ ਲੈ ਲਈ ਹੈ ਉਸ ਨੂੰ ਗੁਰਾਂ ਨੇ ਕ੍ਰਿਪਾ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ॥ ੧੩॥

ਏਸੇ ਪਉੜੀ ਦਾ ਭਾਵ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਵਡਹੰਸ ਕੀ ਵਾਰ ਦੀ ਪੰਜਵੀਂ ਪਉੜੀ ਵਿਚ ਕਥਨ ਕੀਤਾ ਹੈ-

ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ॥

ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ॥

ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ॥

ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ॥

ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ॥੫॥

(ਵਡਹੰਸ ਕੀ ਵਾਰ, ਪੰਨਾ ੫੮੮)

ਸਲੋਕੁ ਮਃ ੧ ॥

ਉਥਾਨਕਾ- ਸਤਿਗੁਰਾਂ ਪਾਸ ਸਿੱਖਾਂ ਨੇ ਬੇਨਤੀ ਕੀਤੀ-ਹੇ ਪ੍ਰਭੂ! ਜਿਹੜਾ ਪੁਰਸ਼ ਪਖੰਡੀ ਹੈ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ, ਉਹ ਤਰਦਾ ਹੈ ਜਾਂ ਨਹੀਂ?

ਉੱਤਰ- ਪਖੰਡੀ ਦਾ ਕਦੇ ਉਧਾਰ ਨਹੀਂ ਹੋ ਸਕਦਾ।

ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥

ਦ੍ਰਿਸ਼ਟਾਂਤ- ਜਿਵੇਂ ਸਿੰਮਲ ਦਾ ਰੁਖੁ=ਬ੍ਰਿਛ ਸਰਾਇਰਾ=ਸਿੱਧਾ* ਤੇ ਅਤਿ ਦੀਰਘ= ਬੜਾ ਲੰਬਾ ਅਤੇ ਮੁਚੁ=ਵਡੇ ਵਿਸਤਾਰ ਵਾਲਾ ਹੁੰਦਾ ਹੈ।

ਅਥਵਾ- ਨੈਨੀਤਾਲ ਆਦਿ ਪਹਾੜਾਂ ਵਿਚ ਇਕ ਬਹੁਤ ਹੀ ਉੱਚਾ ਬ੍ਰਿਛ ਹੁੰਦਾ ਹੈ ਜਿਸ ਦਾ ਨਾਮ 'ਸਰਾਇ' ਹੈ ਉਸ ਦਾ ਦੂਜਾ ਨਾਮ 'ਗੁਲਰ’ ਭੀ ਹੈ, ਉਸ ਸਰਾਇ+ਰਾ=ਸਰਾਇ ਨਾਮੇ ਬ੍ਰਿਛ ਵਰਗਾ ਉੱਚਾ ਸਿੰਮਲ ਦਾ ਬ੍ਰਿਛ ਹੈ ਪਰ ਇਥੇ ਇਕ ਅੰਗੀ ਦ੍ਰਿਸ਼ਟਾਂਤ ਲੈਣਾ, ਕਿਉਂਕਿ ਸਿੰਮਲ ਦਾ ਬ੍ਰਿਛ ਗੁਲਰ ਵਰਗਾ ਉੱਚਾ ਤਾਂ ਹੈ ਪਰੰਤੂ ਉਸ ਵਰਗੇ ਗੁਣ ਨਹੀਂ ਹਨ।

ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥

-------------------

*ਸੰਪ੍ਰਦਾਈ ਅਰਬ ‘ਸਰਾਇਰਾ’ ਦਾ ‘ਸਿੱਧਾ’ ਹੈ ਤੇ ਕੋਸ਼ ਦੇ ਅਨੁਸਾਰ ਐਸੇ ਹੈ-ਸਰ+ ਆਇਰਾ=ਤੀਰ ਵਰਗਾ। ਅਥਵਾ:-ਸਰਾਇ+ਰਾ=ਸਰਾਂ ਵਰਗਾ ਫੈਲਾਉਦਾਰ ਜਿਥੇ ਸੁਖ ਦੀ ਆਸ਼ਾ ਕਰਕੇ ਮੁਸਾਫ਼ਰ ਲੋਕ ਆਉਂਦੇ ਹਨ।

127 / 355
Previous
Next