Back ArrowLogo
Info
Profile

ਪਰ ਉਸ ਬ੍ਰਿਛ ਉੱਤੇ ਓਇ=ਉਹ* ਜੇਹੜੇ ਤੋਤੇ ਫਲ ਖਾਣ ਦੀ ਆਸ਼ਾ ਧਾਰ ਕੇ ਆਉਂਦੇ ਹਨ, ਉਹ ਨਿਰਾਸ ਹੋ ਕੇ ਚਲੇ ਜਾਂਦੇ ਹਨ।

ਪ੍ਰਸ਼ਨ- ਕਿਤੁ=ਕਿਸ ਵਾਸਤੇ ਉਹ ਨਿਰਾਸ ਹੋ ਕੇ ਚਲੇ ਜਾਂਦੇ ਹਨ ? ਕੀ ਉਹਨਾਂ ਨੂੰ ਫਲ ਨਹੀਂ ਲੱਗਦੇ, ਜਾਂ ਫੁਲ ਨਹੀਂ ਲੱਗਦੇ ਜਾਂ ਪੱਤੇ ਨਹੀਂ ਲੱਗਦੇ ?

ਉੱਤਰ- ਫਲ ਭੀ ਲੱਗਦੇ ਹਨ, ਫੁਲ ਭੀ ਲੱਗਦੇ ਹਨ ਤੇ ਪੱਤੇ ਭੀ ਲੱਗਦੇ ਹਨ।

ਪ੍ਰਸ਼ਨ- ਫੇਰ ਉਹ ਨਿਰਾਸ ਕਿਉਂ ਜਾਂਦੇ ਹਨ ?  ਉੱਤਰ

ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥

ਉਸ ਬ੍ਰਿਛ ਦੇ ਫਲ ਫਿਕੇ ਹਨ, ਫੁਲ ਵੀ ਬਕਬਕੇ-ਬੇ-ਸੁਆਦੇ ਹਨ ਅਤੇ ਉਸ ਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ। ਜਦ ਤੋਤਾ ਉਹਨਾਂ ਫਲਾਂ ਵਿਚ ਚੁੰਝ ਮਾਰਦਾ ਹੈ ਤਾਂ ਵਿਚ ਹੀ ਫਸ ਜਾਂਦੀ ਹੈ ਬੜੀ ਮੁਸ਼ਕਲ ਨਾਲ ਬਾਹਰ ਨਿਕਲਦੀ ਹੈ।

ਯਥਾ- ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ॥

“ਸੇ ਫਲ ਕੰਮਿ ਨ ਆਵਨੀ’ ਤੇ ਗੁਣ ਮੈ ਤਨਿ ਹੰਨਿ॥ ੪॥

(ਸੂਹੀ ਮ: ੧, ਪੰਨਾ ੭੨੯)

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਮਿਠਾਸ ਤੋਂ ਬਿਨਾਂ ਹੋਣ ਕਰਕੇ ਉਸ ਦਾ ਉੱਚਾਪਨ, ਵੱਡਾਪਨ ਤੇ ਸੋਹਣਾ ਦਿਖਾਵਾ ਨਿਕੰਮਾ ਹੈ। ਉਸ ਨਾਲੋਂ ਨੀਵੀਂ ਜੋ ਬੇਰ ਹੈ ਉਹ ਚੰਗੀ ਹੈ, ਕਿਉਂਕਿ ਉਸ ਵਿਚ ਤਿੰਨ ਗੁਣ ਹਨ। ਇਕ ਤਾਂ ਉਸ ਦੇ ਗੁਣ-ਬੇਰ ਮਿੱਠੇ ਹਨ। ਦੂਜਾ-ਉਸ ਦੀ ਛਾਂ ਸਭ ਤੋਂ ਚੰਗਿਆਈਆ=ਚੰਗੀ ਹੈ।

ਤੀਜਾ-ਉਸ ਦੀ ਤਤੁ=ਲੱਕੜ ਹੱਛੀ ਹੈ। ਹੁਣ ਉਸ ਦਾ ਦ੍ਰਿਸ਼ਟਾਂਤ ਸੁਣੋ।

ਦੂਸਰਾ ਅਰਥ-

'ਸਿੰਮਲ ਰੁਖੁ ਸਰਾਇਰਾ’

ਬਚਨਾਂ ਕਰਕੇ ਸਿੱਧਾ ਪ੍ਰਤੀਤ ਹੁੰਦਾ ਹੈ ਅਥਵਾ:-ਸਿੱਧੀਆਂ ਪੱਗਾਂ ਬੰਨ੍ਹਦਾ ਹੈ, ਸਿੱਧੇ ਚੋਲੇ ਪਹਿਰਦਾ ਹੈ।

'ਅਤਿ ਦੀਰਘ’

-------------------

*ਓਇ ਤੋਂ ਭਾਵ ਪੰਛੀ ਹੈ ਪਰ ਇਥੇ ਵਿਸ਼ੇਸ਼ ਪੰਛੀ ਤੋਤਾ ਸਮਝਣਾ। ਜੈਸਾ ਕਿ ਭਾਈ ਗੁਰਦਾਸ ਜੀ ਨੇ ਲਿਖਿਆ ਹੈ-

ਫੁਲ ਰਤੇ ਫਲ ਬਕਬਕੇ ਹੋਇ ਅਫਲ ਫਲੰਦਾ॥ ਸਾਵਾ ਤੋਤਾ ਚੁਹਚੁਹਾ ਤਿਸੁ ਦੇਖਿ ਭੁਲੰਦਾ॥

(ਵਾਰ ੩੬, ਪਉੜੀ ੧੦)

128 / 355
Previous
Next