Back ArrowLogo
Info
Profile

ਜਸ ਪ੍ਰਤਾਪ ਬਹੁਤ ਬਣਿਆ ਹੋਇਆ ਹੈ।

‘ਅਤਿ ਮੁਚੁ॥'

ਚੇਲੇ ਪਰ ਚੇਲਾ ਭਾਵ ਚੇਲੇ ਚਾਟੜੇ ਬਹੁਤ ਸਾਰੇ ਹਨ। ਐਹੋ ਜਿਹੇ ਪ੍ਰਤਾਪੀ ਸੰਤਾਂ ਪਾਸ-

'ਓਇ ਜਿ ਆਵਹਿ ਆਸ ਕਰਿ’

ਉਹ ਜਗਿਆਸੂ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਜਦ ਆਸਾਂ ਧਾਰ ਕੇ ਆਉਂਦੇ ਹਨ।

'ਜਾਹਿ ਨਿਰਾਸੇ ਕਿਤੁ॥‘

ਤਾਂ ਨਿਰਾਸ ਹੋ ਕੇ ਚਲੇ ਜਾਂਦੇ ਹਨ।

ਪ੍ਰਸ਼ਨ- ਨਿਰਾਸ ਹੋ ਕੇ ਕਿਤੁ=ਕਿਸ ਵਾਸਤੇ ਜਾਂਦੇ ਹਨ ?      ਉੱਤਰ-

'ਫਲ ਫਿਕੇ'

ਬ੍ਰਹਮ ਗਿਆਨ ਦੀਆਂ ਗੱਲਾਂ ਦਿਖਾਵੇ ਮਾਤ੍ਰ ਕਰਦੇ ਹਨ।

ਯਥਾ- ਜਗੁ ਕਊਆ ਮੁਖਿ ਚੁੰਚ ਗਿਆਨੁ॥ ਅੰਤਰਿ ਲੋਭੁ ਝੂਠੁ ਅਭਿਮਾਨੁ ॥

(ਬਿਲਾਵਲੁ ਮਹਲਾ ੩, ਪੰਨਾ ੮੩੨)

'ਫੁਲ ਬਕ ਬਕੇ'

ਕਰਮ ਕਰਦੇ ਹਨ ਪਰੰਤੂ ਸ਼ਕਾਮ ਕਰਮ ਕਰਦੇ ਹਨ।

'ਕੰਮਿ ਨ ਆਵਹਿ ਪਤ।।‘

ਉਹਨਾਂ ਦੀ ਪਤ=ਪ੍ਰਤਿਸ਼ਟਾ ਜਿਹੜੀ ਲੋਕਾਂ ਵਿਚ ਹੋ ਰਹੀ ਹੈ, ਓਹ ਭੀ ਕਿਸੇ ਕੰਮ ਨਹੀਂ ਆਉਂਦੀ।

'ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥'

ਉਹਨਾਂ ਪਖੰਡੀਆਂ ਨਾਲੋਂ ਅੰਤ੍ਰੀਵ ਗੁਣ ਧਾਰਨ ਕਰਨ ਵਾਲਿਆਂ ਦੀ ਵਿਸ਼ੇਸ਼ਤਾ ਦੱਸਦੇ ਹਨ-

'ਮਿਠਤੁ’ = ਮਿੱਠੇ ਮਿੱਠੇ ਤੇ ਸੱਚ ਸੱਚ ਬਚਨ ਬੋਲਣ ਵਾਲੇ।

'ਨੀਵੀ' = ਸਭ ਅਗੇ ਨਿੰਮ੍ਰਤਾ ਗੁਣ ਧਾਰਨ ਵਾਲੇ।

'ਗੁਣ' = ਸਤ ਸੰਤੋਖ ਧੀਰਜ ਧਰਮ ਵਿਚਾਰ ਆਦਿ ਗੁਣ ਗ੍ਰਹਿਨ ਕਰਨ ਵਾਲੇ।

'ਚੰਗਿਆਈਆ' = ਪਰਉਪਕਾਰ ਕਰਨ ਵਾਲੇ।

'ਤਤੁ' = ਤੱਤ ਮਿਥਿਆ ਦਾ ਵਵੇਚਨ ਕਰਨ ਵਾਲੇ ਸਭ ਤੋਂ ਸ੍ਰੇਸ਼ਟ ਹਨ।

129 / 355
Previous
Next