

ਵੇਖੋ ! ਝੂਠ ਨੂੰ ਕਿਸ ਤਰ੍ਹਾਂ ਸੱਚਾ ਕਰ ਵਿਖਾਇਆ।
ਅਥਵਾ:- ਲੋਕਾਂ ਦੇ ਠੱਗਣੇ ਨੂੰ ਜੋ ਮੁਖ ਤੋਂ ਸਾਰੰ-ਸ੍ਰੇਸ਼ਟ ਬਚਨ ਬੋਲਦੇ ਹਨ, ਉਹ ਝੂਠ ਬਿਭੂਖਣ-ਮੁਲੰਮੇ ਦੇ ਗਹਿਣੀਆਂ ਵਾਗੂੰ ਹੈ।
ਤ੍ਰੈਪਾਲ ਤਿਹਾਲ ਬਿਚਾਰੰ ॥
ਤ੍ਰੈਪਾਲ=ਤਰੈ-ਪਤੀ ਗਾਇਤ੍ਰੀ ਨੂੰ ਤਿ+ਹਾਲ=ਤਿੰਨ ਵੇਲੇ ਚਾਹੇ ਵਿਚਾਰਨਾ ਕਰੇ।
ਇਹ ਤਿੰਨ ਪਾਲਾਂ ਵਾਲੀ ਅਰਥਾਤ ਤਿੰਨ ਪਦਾਂ ਵਾਲੀ ਤ੍ਰਿਪਦਾ ਗਾਇਤ੍ਰੀ ਮੰਤ੍ਰ ਹੈ ਜਿਸ ਨੂੰ ਹਰ ਇਕ ਬ੍ਰਾਹਮਣ ਸੰਧਿਆ ਕਰਨ ਵੇਲੇ ਅਤੇ ਹੋਰ ਕਈ ਸਮਿਆਂ ਉੱਤੇ ਭੀ ਬੜੀ ਸ਼ਰਧਾ ਨਾਲ ਪੜ੍ਹਦਾ ਹੈ, ਕਿਉਂਕਿ ਉਹਨਾਂ ਦਾ ਭਰੋਸਾ ਹੈ ਕਿ ਏਸ ਮੰਤ੍ਰ ਦਾ ਪ੍ਰੇਮ ਨਾਲ ਪਾਠ ਕੀਤਿਆਂ ਸਭ ਪਾਪ ਨਵਿਰਤ ਹੁੰਦੇ ਹਨ।
ਇਹ ਮੰਤ੍ਰ ਯਜੁਰ ਵੇਦ ਧਿਆਇ ੩੬ ਮੰਡਲ ੩ ਵਿਚ ਲਿਖਿਆ ਹੈ।
ਯਥਾ-ਓ ਭੂਰ ਭੁਵ: ਸ੍ਵ: ਸਵਿਤੂਰ ਵਰੈਣ੍ਯੰ
ਭਰਗੋ ਦੇਵਸ੍ਯ ਧੀਮਹੀ ਧਿਯੋ ਯੋ ਨ: ਪ੍ਰਚੋਦਯਾਤੁ ਓਂ।
ਅਥਵਾ:-ਤਿੰਨਾਂ ਲੋਕਾਂ ਦੇ ਪਾਲਣ ਵਾਲਾ ਜੋ ਪਰਮੇਸ਼ਰ ਹੈ, ਉਹ ਤਿ=ਤੁਹਾਡੇ ਹਾਲ ਨੂੰ ਵਿਚਾਰ ਰਿਹਾ ਹੈ।
ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥
ਚਾਹੇ ਗਲ ਵਿਚ ਮਾਲਾ ਪਹਿਰੀ ਹੋਵੇ ਤੇ ਚਾਹੇ ਲਿਲਾਟੰ=ਮੱਥੇ 'ਪਰ ਤਿਲਕ ਲਗਾ ਲਵੇ।
ਚਾਹੇ ਬਸਤ੍ਰ ਦੀਆਂ ਦੋ ਧੋਤੀਆਂ ਪਾਸ ਰੱਖ ਲਵੇ, ਨਿਯਮ ਅਨੁਸਾਰ ਇਕ ਬੰਨ੍ਹੇ ਤੇ ਇਕ ਉਤਾਰੇ। ਚਾਹੇ ਮਸਤਕ 'ਪਰ ਕਪਾਟੰ=ਓਪਰਨਾ ਰੱਖ ਲਵੇ।
ਅਥਵਾ:-ਬਸਤ੍ਰ ਕਪਾਟੰ=ਪੱਟ ਦੇ ਬਸਤ੍ਰਾਂ ਦੀਆਂ ਦੋ ਧੋਤੀਆਂ ਬੰਨ੍ਹ ਲਵੇ।
ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥
ਜੇਹੜੇ ਪੁਰਸ਼ ਬ੍ਰਹਮ ਦੀ ਪ੍ਰਾਪਤੀ ਦੇ ਕਰਮਾਂ ਨੂੰ ਜਾਣਦੇ ਹਨ।
ਉਹਨਾਂ ਦੀ ਨਿਗਾ ਵਿਚ ਨਿਸਚੇ ਕਰਕੇ ਇਹ ਸਾਰੇ ਕਰਮ ਫੋਕਟ=ਨਿਸਫਲ ਹਨ।
ਕਹੁ ਨਾਨਕ ਨਿਹਚਉ ਧਿਆਵੈ ॥
ਵਿਣੁ ਸਤਿਗੁਰ ਵਾਟ ਨ ਪਾਵੈ ॥੨॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਜੋ ਪੁਰਸ਼ ਨਿਸਚੇ ਸਹਿਤ ਸਤਿਗੁਰਾਂ ਦੁਆਰੇ