

ਪਰਮੇਸ਼ਰ ਨੂੰ ਧਿਆਉਂਦਾ ਹੈ। ਉਹ ਤਾਂ ਗਿਆਨ ਰੂਪੀ ਵਾਟ=ਰਸਤੇ ਨੂੰ ਪਾ ਲੈਂਦਾ ਹੈ।
ਜੋ ਸਤਿਗੁਰਾਂ ਤੋਂ ਬਿਨਾਂ ਹੈ, ਉਹ ਭਗਤੀ ਰੂਪੀ ਵਾਟ=ਰਸਤੇ ਨੂੰ ਨਹੀਂ ਪਾਂਦਾ ਹੈ॥ ੨॥
(ਅਗੇ ਵੈਰਾਗ ਜਨਕ ਉਪਦੇਸ਼ ਦੇਂਦੇ ਹਨ-)
ਪਉੜੀ॥ ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥
ਸੋਹਣੇ ਸੋਹਣੇ ਕੱਪੜੇ ਅਤੇ ਸਰੀਰ ਦਾ ਸੋਹਣਾ ਰੂਪ ਇਸ ਦੁਨੀਆਂ ਦੇ ਅੰਦਰ ਹੀ ਜੀਵਾਂ ਨੇ ਛੱਡ ਕੇ ਪ੍ਰਲੋਕ ਨੂੰ ਚਲਿਆ ਜਾਣਾ ਹੈ।
ਯਥਾ- ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥
(ਆਸਾ ਦੀ ਵਾਰ, ਪੰਨਾ ੪੭੪*)
ਇਸ ਜੀਵ ਦੇ ਤਿੰਨ ਮਿੱਤ੍ਰ ਹਨ-
੧ ਧਨ। ੨ ਸਨਬੰਧੀ। ੩ ਕਰਮ।
ਧਨ-ਤਦ ਤੱਕ ਮਿੱਤ੍ਰ ਹੈ ਜਿੰਨਾਂ ਚਿਰ ਜ਼ਬਾਨ ਬੰਦ ਨਹੀਂ ਹੁੰਦੀ।
ਸਨਬੰਧੀ-ਮਸਾਣ ਭੂਮਿਕਾ ਤੱਕ ਮਿੱਤਰ ਹਨ ਓਥੇ ਸਾੜ ਫੂਕ ਕੇ ਬਾਹਰ ਆ ਕੇ ਆਖਦੇ ਹਨ ਕਿ ਜਤ੍ਰ ਆਇਆ ਤਤ੍ਰ ਗਤਾ।
ਕਰਮ-ਅਸਲੀ ਇਸ ਦੇ ਕਰਮ ਮਿੱਤ੍ਰ ਹਨ, ਸਦਾ ਹੀ ਇਸ ਦੇ ਸੰਗੀ ਰਹਿੰਦੇ ਹਨ।
ਇਸੀ ਤੇ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ-
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥
ਆਪੋ ਆਪਣੇ ਮੰਦੇ ਚੰਗੇ ਕਰਮਾਂ ਦੇ ਕੀਤੇ ਅਨੁਸਾਰ ਇਹ ਜੀਵ ਆਪ ਹੀ ਫਲ ਨੂੰ ਪਾਂਵਦਾ ਹੈ।
{ਪੰਨਾ ੪੭੧}
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ॥
ਏਥੇ ਤਾਂ ਭਾਵੇਂ ਮਨ ਭਾਂਵਦੇ ਹੁਕਮ ਚਲਾਵਣਾ ਕੀਤੇ, ਪਰੰਤੂ ਅਗੈ=ਪ੍ਰਲੋਕ ਵਿਚ ਭੀੜੇ ਰਸਤੇ ਵਿਚ ਜਾਣਾ ਹੋਵੇਗਾ। ਭਾਵ ਆਪਣੀਆਂ ਕੀਤੀਆਂ ਹੋਈਆਂ ਵਧੀਕੀਆਂ ਦੇ ਬਦਲੇ
---------------
*ਤਥਾ- ਜੀਮ ਜਗ ਸਰਾਇ ਮੁਸਾਫ਼ਰਾਂ ਦੀ, ਇਥੇ ਜ਼ੋਰ ਵਾਲੇ ਕਈ ਆ ਗਏ ਨੇ।
ਨਾਮਰੂਦ ਅਫਰੋਨ ਸੁਦਾਦ ਵਰਗੇ, ਦਾਹਵੇ ਬੰਨ੍ਹ ਖ਼ੁਦਾ ਕਹਾ ਗਏ ਨੇ।
ਅਕਬਰ ਬਾਦਸ਼ਾਹ ਜੇਹੇ ਦਿੱਲੀ ਸ਼ਹਿਰ ਅੰਦਰ, ਫੇਰੀ ਵਾਂਗ ਵਣਜਾਰਿਆਂ ਪਾ ਗਏ ਨੇ।
ਸਦਾ ਰਹੂ ਇਕ ਨਾਮ ਪ੍ਰਮਾਤਮਾ ਦਾ, ਵਾਜੇ ਕੂੜ ਦੇ ਕਈ ਵਜਾ ਗਏ ਨੇ।