

ਦੁੱਖ ਸਹਾਰਨੇ ਪੈਣਗੇ।
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥
ਇਹੋ ਜਿਹਾ ਜੀਵ ਨੰਗਾ ਕਰਕੇ ਨਰਕਾਂ ਵਿਚ ਭੇਜਿਆ ਜਾਵੇਗਾ ਤਾਂ ਖਰਾ ਡਰਾਵਣਾ= ਚੰਗਾ ਭੈਦਾਇਕ ਨਿਗਾਹ ਆਏਗਾ।
ਯਥਾ- ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ॥
(ਸ੍ਰੀਰਾਗੁ ਮ: ੧, ਪੰਨਾ ੭੪)
ਕਰਿ ਅਉਗਣ ਪਛੋਤਾਵਣਾ ॥੧੪॥
ਬਹੁਤੇ ਔਗੁਣਾਂ ਦੇ ਹੋਣ ਕਰਕੇ ਜਿਸ ਵੇਲੇ ਦਰਗਾਹ ਵਿਚ ਸਜ਼ਾ ਮਿਲਦੀ ਹੈ ਤਾਂ ਇਹ ਜੀਵ ਪਸਚਾਤਾਪ ਕਰਦਾ ਹੈ॥ ੧੪॥
ਸਲੋਕੁ ਮਃ ੧ ॥
ਉਥਾਨਕਾ- ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਡੇ ਹੋਏ ਤਾਂ ਪਿਤਾ ਕਾਲੂ ਜੀ ਨੇ ਵਿਚਾਰਿਆ ਹੁਣ ਇਸ ਦੇ ਗਲ ਵਿਚ ਜੰਞੂ ਪੁਆ ਦਈਏ ਭਾਵ ਜੰਞੂ ਸੰਸਕਾਰ ਕਰ ਦੇਈਏ।
ਉਸ ਵੇਲੇ ਸਭ ਜਾਤ ਭਾਈਆਂ ਨੂੰ ਇਕੱਠਾ ਕਰਕੇ ਹਰਦਿਆਲ ਪ੍ਰੋਹਤ ਨੂੰ ਬੁਲਾਇਆ। ਜਿਸ ਵੇਲੇ ਉਹ ਜੰਞੂ ਪਾਉਣ ਲੱਗਾ ਤਾਂ ਉਸ ਸਮੇਂ ਸਤਿਗੁਰ ਦੇਵਾਂ ਨੇ ਕਿਹਾ-ਹੇ ਪ੍ਰੋਹਤ! ਜੇਕਰ ਤੇਰੇ ਪਾਸ ਜੀਅ ਨਾਲ ਨਿਭਣ ਵਾਲਾ ਜਨੇਊ ਹੈ ਤਾਂ ਅਸਾਡੇ ਗਲ ਵਿਚ ਪਾ, ਨਹੀਂ ਤਾਂ ਨਾ ਪਾ।
ਇਹ ਸੁਣਕੇ ਹਰਦਿਆਲ ਪ੍ਰੋਹਤ ਨੇ ਸਤਿਗੁਰ ਨਾਨਕ ਦੇਵ ਜੀ ਪਾਸ ਬੇਨਤੀ ਕੀਤੀ- ਹੇ ਪ੍ਰਭੂ ! ਐਸਾ ਜੰਞੂ ਤਾਂ ਮੇਰੇ ਪਾਸ ਨਹੀਂ ਹੈ। ਆਪ ਕ੍ਰਿਪਾ ਕਰਕੇ ਸ੍ਰਵਣ ਕਰਾਓ ਜੋ ਕਿ ਜੀਅ ਨਾਲ ਨਿਭਣ ਵਾਲਾ ਜਨੇਊ ਕੇਹੜਾ ਹੈ ? ਤਾਂ ਸਤਿਗੁਰ ਦੇਵ ਜੀ ਕਥਨ ਕਰਦੇ ਹਨ-
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਸਾਰਿਆਂ ਜੀਵਾਂ ਉਪਰ ਜਿਹੜੀ ਦਇਆ ਕਰਨੀ ਹੈ ਇਹ ਕਪਾਹ ਕਰੇ, ਸੰਤੋਖ ਧਾਰਨਾ; (ਯਥਾ ਲਾਭ ਤਥਾ ਸੰਤੁਸ਼ਟ ਰਹਿਣਾ) ਇਹ ਸੂਤ ਕਰੇ। ਸਤ ਦਾ ਬੋਲਣਾ ਅਥਵਾ:-ਸਤ ਦਾ ਨਿਸਚੇ ਕਰਨਾ ਇਹ ਉਸ ਧਾਗੇ ਦਾ ਵੱਟਣਾ ਹੈ ਜਤੁ=ਜਤਿੰਦਰੇ ਹੋਣਾ ਇਹ ਧਾਗੇ ਨੂੰ ਗੰਢਾਂ ਪਾਵੇ।
ਸਾਖੀ-ਦਇਆ 'ਪਰ ਯੁਧਿਸ਼ਟਰ ਦੀ
ਸੋਲਾਂ ਕਲਾ ਸੰਪੂਰਨ ਦੁਆਪਰ ਜੁਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਪਾਸ ਜਦ