Back ArrowLogo
Info
Profile

ਵੀ ਧਰਮ ਪੁਤ੍ਰ ਰਾਜਾ ਯੁਧਿਸ਼ਟਰ ਜੀ ਆਉਂਦੇ ਸਨ ਤਾਂ ਕ੍ਰਿਸ਼ਨ ਭਗਵਾਨ ਜੀ ਬੜੇ ਸਤਿਕਾਰ ਨਾਲ ਆਖਦੇ ਸਨ ਕਿ ਆਓ ਰਾਜਨ ਜੀ !

ਜਿਸ ਵੇਲੇ ਬਿਦਰ ਆਉਂਦਾ ਸੀ ਤਾਂ ਉਸ ਨੂੰ ਆਇਆਂ ਵੇਖ ਕੇ ਆਖਦੇ ਸਨ, ਆਈਏ ਭਗਤ ਜੀ ! ਜੀ ਆਇਆਂ ਨੂੰ।

ਇਸ ਤਰ੍ਹਾਂ ਦੇ ਬਚਨ ਕਈ ਵਾਰੀ ਕ੍ਰਿਸ਼ਨ ਭਗਵਾਨ ਜੀ ਦੇ ਮੁਖੋਂ ਸੁਣਕੇ ਰਾਜਾ ਯੁਧਿਸ਼ਟਰ ਜੀ ਦੇ ਮਨ ਵਿਚ ਖ਼ਿਆਲ ਹੁੰਦਾ ਸੀ ਕਿ ਕ੍ਰਿਸ਼ਨ ਭਗਵਾਨ ਜੀ ਮੈਨੂੰ ਧਰਮਾਤਮਾ ਅਤੇ ਨੇਕ ਤਾਂ ਮੰਨਦੇ ਹਨ ਅਤੇ ਅਗੋਂ ਪਿਛੋਂ ਮੇਰੀ ਉਸਤਤੀ ਭੀ ਕਰਦੇ ਹਨ ਤੇ ਮੈਂ ਭੀ ਸਦਾ ਸੱਚ ਬੋਲਦਾ ਹਾਂ ਤੇ ਉਪਕਾਰ ਵਾਲੇ ਕੰਮਾਂ ਨੂੰ ਕਰਦਾ ਹਾਂ ਪਰ ਭਗਵਾਨ ਜੀ ਮੈਨੂੰ ਭਗਤ ਕਹਿ ਕੇ ਕਿਉਂ ਨਹੀਂ ਬੁਲਾਉਂਦੇ? ਰਾਜਾ ਯੁਧਿਸ਼ਟਰ ਜੀ ਨੇ ਮਨ ਵਿਚ ਕ੍ਰਿਸ਼ਨ ਭਗਵਾਨ ਜੀ ਦੇ ਮੁਖੋਂ ਆਪਣੇ ਆਪ ਨੂੰ 'ਭਗਤ’ ਸ਼ਬਦ ਸੁਣਨ ਦਾ ਸੰਕਲਪ ਕਾਫ਼ੀ ਸਮਾਂ ਬਣਿਆਂ ਰਿਹਾ ਪਰ ਅੰਤਰਜਾਮੀ ਸ੍ਰੀ ਕ੍ਰਿਸ਼ਨ ਜੀ ਨੇ ਉਸ ਦੇ ਮਨ ਦੇ ਅਭਿਪ੍ਰਯਾਇ ਨੂੰ ਜਾਣਦਿਆਂ ਹੋਇਆਂ ਭੀ ਕਦੀ ਭਗਤ ਕਹਿ ਕੇ ਨਹੀਂ ਸੀ ਬੁਲਾਇਆ, ਕਿਉਂਕਿ ਭਗਤਾਂ ਵਾਲੇ ਕਰਮ ਜੋ ਉਸ ਦੇ ਅੰਦਰ ਨਹੀਂ ਸਨ।

ਇਕ ਦਿਨ ਦਾ ਜ਼ਿਕਰ ਹੈ ਕਿ ਰਾਜਾ ਯੁਧਿਸ਼ਟਰ ਜੀ ਘੋੜੇ ਤੇ ਅਸਵਾਰ ਹੋ ਕੇ ਸ਼ਿਕਾਰ ਵਾਸਤੇ ਜੰਗਲ ਵਿਚ ਪਹੁੰਚੇ ਤਾਂ ਕੀ ਸੁਣਦੇ ਹਨ ਕਿ ਕੋਈ ਇਕ ਭੀਲਾਂ ਦੀ ਲੜਕੀ ਅਤਿਅੰਤ ਦਰਦਨਾਕ ਬੜੀ ਉੱਚੀ ਉੱਚੀ ਪੁਕਾਰ ਕਰ ਰਹੀ ਹੈ। ਧਰਮਾਤਮਾ ਯੁਧਿਸ਼ਟਰ ਜੀ ਤੋਂ ਦਰਦ ਭਰੀਆਂ ਕੂਕਾਂ ਸੁਣਕੇ ਰਿਹਾ ਨਾ ਗਿਆ ਜਿਧਰੋਂ ਆਵਾਜ਼ ਆਉਂਦੀ ਸੁਣੀ ਉਸੇ ਪਾਸੇ ਨੂੰ ਚੱਲ ਪਏ ਤਾਂ ਕੀ ਦੇਖਦੇ ਹਨ ਕਿ ਜੰਗਲ ਵਿਚ ਇਕ ਟੁੱਟੀ ਛਪਰੀ ਵਿਚ ਭੀਲਾਂ ਦੀ ਲੜਕੀ ਦਰਦ ਨਾਲ ਪੁਕਾਰ ਰਹੀ ਹੈ। ਉਸ ਦਾ ਘਰ ਵਾਲਾ ਤੇ ਹੋਰ ਸਬੰਧੀ ਕੋਈ ਪਾਸ ਨਹੀਂ ਸੀ।

ਜਦ ਰਾਜਾ ਯੁਧਿਸ਼ਟਰ ਜੀ ਨੇ ਉਸ ਨੂੰ ਪੁਛਿਆ ਕਿ ਬੱਚੀ ! ਤੈਨੂੰ ਕੀ ਤਕਲੀਫ ਹੈ? ਤਾਂ ਉਸ ਨੇ ਯੁਧਿਸ਼ਟਰ ਜੀ ਨੂੰ ਬਸਤ੍ਰ ਸ਼ਸਤ੍ਰ ਸਜਾਏ ਬਾਦਸ਼ਾਹੀ ਲਿਬਾਸ ਵਿਚ ਦੇਖ ਕੇ ਬੇਨਤੀ ਕੀਤੀ ਕਿ ਮਹਾਰਾਜ ! ਮੈਂ ਇਕੱਲੀ ਹੀ ਇਸ ਜੰਗਲ ਵਿਚ ਦੁੱਖੀ ਹੋ ਰਹੀ ਹਾਂ, ਕਿਉਂਕਿ ਮੇਰੇ ਬੱਚਾ ਪੈਦਾ ਹੋਣ ਵਾਲਾ ਹੈ ਸ਼ਹਿਰ ਨੇੜੇ ਨਹੀਂ ਹੈ, ਨਾ ਕੋਈ ਮੇਰੇ ਪਾਸ ਆਦਮੀ ਹੈ ਜਿਹੜਾ ਦਾਈ ਨੂੰ ਜਾ ਕੇ ਬੁਲਾ ਲਿਆਵੇ। ਨਾ ਹੀ ਮੇਰੇ ਪਾਸ ਉਸ ਨੂੰ ਦੇਣ ਵਾਸਤੇ ਕੋਈ ਪੈਸਾ ਹੀ ਹੈ। ਜੇ ਕੋਈ ਐਸ ਵੇਲੇ ਨਿਕਟਵਰਤੀ ਸਬੰਧੀ ਮਾਤਾ ਜਾਂ ਭੈਣ ਮੇਰੇ ਪਾਸ ਹੁੰਦੀ ਤਾਂ ਮੇਰਾ ਪੇਟ ਮਲਦੀ ਜਿਸ ਕਰ ਕੇ ਮੈਂ ਸੁਖੈਨ ਹੀ ਇਸ ਕਸ਼ਟ ਤੋਂ ਛੁਟਕਾਰਾ ਪਾ ਲੈਂਦੀ।

ਇਹ ਗੱਲ ਸੁਣਕੇ ਯੁਧਿਸ਼ਟਰ ਦੇ ਮਨ ਵਿਚ ਦਇਆ ਆ ਗਈ ਤੇ ਆਪਣੇ ਰਾਜਸੀ ਲਿਬਾਸ ਨੂੰ ਉਤਾਰ ਕੇ ਤੇ ਰਾਜਿਆਂ ਵਾਲੀ ਪੁਜ਼ੀਸ਼ਨ ਦਾ ਨਾ ਖ਼ਿਆਲ ਕਰਦੇ ਹੋਏ ਕੇਵਲ ਇਕ ਅਬਲਾ ਦੀ ਜਾਨ ਬਚਾਉਣ ਵਾਸਤੇ ਉਸ ਲੜਕੀ ਦੇ ਰੋਕਦਿਆਂ ਰੋਕਦਿਆਂ ਆਪਣੇ ਨੇਤ੍ਰਾਂ ਤੇ ਪੱਟੀ ਬੰਨ੍ਹ ਦੇ ਦਾਈਆਂ ਵਾਲਾ ਕਰਮ ਕੀਤਾ।

135 / 355
Previous
Next