

ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਪਰੰਤੂ ਇਹ ਗਿਆਨ ਰੂਪੀ ਜਨੇਊ ਨਾ ਟੁਟਦਾ ਹੈ, ਨਾ ਹੀ ਇਸ ਨੂੰ ਰਾਗ ਦਵੈਸ਼ ਤੇ ਪਾਪਾਂ ਰੂਪੀ ਮੈਲ ਲੱਗਦੀ ਹੈ ਤੇ ਨਾ ਹੀ ਇਹ ਸੜਦਾ ਹੈ ਤੇ ਨਾ ਹੀ ਇਸ ਦੇ ਪਹਿਰਣ ਵਾਲਾ ਜੀਵ ਕਿਸੇ ਜੂਨ ਵਿਚ ਜਾਂਦਾ ਹੈ। ਅਥਵਾ:-ਨਾ ਹੀ ਇਹ ਗੁਆਚਦਾ ਹੈ।
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥
ਉਹ ਪੁਰਸ਼ ਧੰਨਤਾ ਯੋਗ ਹਨ, ਜੋ ਇਸ ਤਰ੍ਹਾਂ ਦੇ ਗਿਆਨ ਰੂਪੀ ਜਨੇਊ ਨੂੰ ਗਲ ਵਿਚ ਪਾ ਕੇ ਪ੍ਰਲੋਕ ਵਿਚ ਚਲੇ ਹਨ।
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥
ਚਉਕੜਿ ਨਾਮ ਜਨੇਊ ਦਾ ਹੈ ਜੋ ਸਤਿਜੁਗ ਵਿਚ ਚਾਰ ਪੌਲੀਆਂ ਦਾ ਆਉਂਦਾ ਸੀ। ਤਰੇਤੇ ਵਿਚ ਚਾਰ ਆਨਿਆਂ ਦਾ, ਦੁਆਪੁਰ ਵਿਚ ਚਾਰ ਪੈਸਿਆਂ ਦਾ, ਕਲਜੁਗ ਵਿਚ ਚਾਰ ਕੌਡੀਆਂ ਦਾ ਆਉਂਦਾ ਹੈ, ਉਸ ਨੂੰ ਮੂਲ ਅਣਾਇਆ=ਲਿਆਂਦਾ ਹੈ ਤੇ ਪ੍ਰੋਹਤ ਨੇ ਚਉਕੇ ਵਿਚ ਬੈਠ ਕੇ ਗਣੇਸ਼ ਨੂੰ ਪੂਜ ਕੇ ਜਜਮਾਨ ਦੇ ਗਲ ਪਾਉਣਾ ਕੀਤਾ।
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਤੇ ਕੰਨਾਂ ਵਿਚ ਸਿਖਾ=ਸਿਖਿਆ ਚੜਾਈਆ=ਉਚਾਰੀਆਂ ਕਿ ਪੇਸ਼ਾਬ ਜਾਂ ਟੱਟੀ ਫਿਰਨ ਵੇਲੇ ਜਨੇਊ ਕੰਨਾਂ ਵਿਚ ਪਾ ਲਵੀਂ, ਇਤਨੀ ਰੀਤੀ ਕਰਨ ਨਾਲ ਬ੍ਰਾਹਮਣ ਗੁਰੂ ਥਿਆ=ਹੋ ਗਿਆ।
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ॥੧॥
ਜਿਸ ਵੇਲੇ ਅਉਧੀ ਪੂਰੇ ਹੋਣ 'ਪਰ ਉਹ ਜਜਮਾਨ ਮ੍ਰਿਤੂ ਹੋ ਗਿਆ ਭਾਵ ਪ੍ਰਾਣਾਂ ਦਾ ਵਿਜੋਗ ਹੋਇਆ ਤਾਂ ਉਹ ਜਨੇਊ ਇਥੇ ਹੀ ਝੜ ਪਿਆ, ਢਹਿ ਪਿਆ, ਪ੍ਰਲੋਕ ਵਿਚ ਤਗ=ਜਨੇਊ ਤੋਂ ਵੇ=ਰਹਿਤ ਹੋ ਕੇ ਚਲਾ ਗਿਆ॥ ੧॥
ਮਃ ੧ ॥
ਜਨੇਊ ਪਾ ਕੇ ਚੋਰੀ ਯਾਰੀ ਤੋਂ ਰਹਿਤ ਹੋਣਾ ਸੀ, ਸਗੋਂ ਇਹ ਪਰਮਾਦੀ* ਜੀਵ ਜਨੇਊ
----------------------
* ਦੋਹਰਾ- ਪੁਨ੍ਯ ਫਲ ਮਿਛੰਤੀ ਪੁੰਨੇ ਨ ਮਿਛੰਤੀ ਮਾਨਵਾ॥
ਨਾ ਪਾਪ ਫਲ ਮਿਛੰਤੀ ਪਾਰ ਕੂਰਵੰਤੀ ਜਤਨ ਤਾਹਾ॥
ਅਰਥ- ਪੁੰਨਾਂ ਦੇ ਫਲ ਨੂੰ ਇਹ ਪੁਰਸ਼ ਚਾਹੁੰਦਾ ਹੈ ਪਰੰਤੂ ਪੁੰਨਾਂ ਨੂੰ ਕਰਦਾ ਨਹੀਂ ਅਤੇ ਪਾਪਾਂ
(ਬਾਕੀ ਪੰਨਾ ੧੪੨ 'ਤੇ)