

ਨੂੰ ਪਾ ਕੇ-
ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥
ਲੱਖਾਂ ਚੋਰੀਆਂ ਤੇ ਲੱਖਾਂ ਯਾਰੀਆਂ ਕਰਦਾ ਹੈ ਤੇ ਲੱਖਾਂ ਕੁੜੀਆ=ਝੂਠੀਆਂ ਉਗਾਹੀਆਂ ਦੇਂਦਾ ਹੈ। ਅਥਵਾ-ਲੱਖਾਂ ਕੁੜੀਆਂ ਮੁੰਡਿਆਂ ਵਿਚ ਲੱਗਾ ਰਹਿੰਦਾ ਹੈ। ਲੱਖਾਂ ਹੋਰ ਗੱਲਾਂ ਕਰਦਾ ਹੈ। ਅਥਵਾ-ਲੱਖਾਂ ਝੂਠ ਬੋਲਦਾ ਹੈ ਤੇ ਲੱਖਾਂ ਗਾਲ੍ਹੀਆਂ ਕੱਢਦਾ ਹੈ।
ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥
ਲੱਖਾਂ ਠੱਗੀਆਂ ਅਤੇ ਰਾਤ ਦਿਨੇ ਜੀਆਂ ਦੇ ਨਾਲ ਲੱਖਾਂ ਹੀ ਪਹਿਨਾਮੀਆ=ਲੁਕਾ ਛਿਪਾ ਕਰਦਾ ਹੈ। ਅਥਵਾ-ਬੇਈਮਾਨੀਆਂ ਕਰਦਾ ਹੈ।
ਤਗੁ ਕਪਾਹਹੁ ਕਤੀਐ ਬਾਮਣੁ ਵਟੇ ਆਇ॥
ਕਪਾਹ ਨੂੰ ਕੱਤ ਕੇ ਧਾਗਾ ਬਣਾਂਵਦੇ ਹਨ ਉਸ ਧਾਗੇ ਨੂੰ ਫਿਰ ਬ੍ਰਾਹਮਣ ਆ ਕੇ ਵਟਦਾ ਹੈ।
ਅਥਵਾ:-ਤਗੁ=ਜਨੇਊ ਤਾਂ ਆਪ ਹੀ ਕਪਾਹ ਤੋਂ ਕੱਤੀਦਾ ਹੈ ਅਤੇ ਬ੍ਰਾਹਮਣ ਉਸ ਨੂੰ ਜਜਮਾਨ ਦੇ ਘਰ ਆ ਕੇ ਵੱਟਦਾ ਹੈ।
ਕੁਹਿ ਬਕਰਾ ਰਿੰਨਿ ਖਾਇਆ ਸਭੁ ਕੋ ਆਖੈ ਪਾਇ॥
ਫੇਰ ਬਕਰਾ ਕੁਹ ਕਰਕੇ ਅਰਥਾਤ ਮਾਰ ਕੇ ਰਿੰਨ੍ਹਿਆਂ ਤੇ ਘਰ ਵਿਚ ਆਏ ਹੋਏ ਸਾਰੇ ਅੰਗ ਸਾਕਾਂ ਨੇ ਖਾਧਾ, ਉਸ ਵੇਲੇ ਸਭ ਕੋਈ ਆਖਦਾ ਹੈ ਇਸ ਦੇ ਗਲ ਵਿਖੇ ਜਨੇਊ ਪਾ ਦਿਓ, ਪਾ ਦਿਓ। ਪਹਿਲਾ ਐਸਾ ਭਾਰੀ ਪਾਪ ਕੀਤਾ ਜੋ ਬੱਕਰੇ ਦਾ ਸਿਰ ਕੱਟ ਕੇ ਬੋਟੀ ਬੋਟੀ ਕਰਕੇ ਖਾਧਾ ਤਾਂ ਦਸੋ ਉਸ ਨੇ ਭਲਾ ਕੀ ਸਹਾਇਤਾ ਕਰਨੀ ਹੈ ?
ਪਿਆਰੇ ਪਾਠਕ ਜੀਓ! ਬੱਕਰਿਆਂ ਦੇ ਗਲ ਨੂੰ ਕੁਹ ਕਰਕੇ ਜਿਹੜਾ ਮਾਸ ਦਾ ਖਾਣਾ ਹੈ ਇਹ ਬਿਲਕੁਲ ਚੰਗਾ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ-
------------------
(ਪੰਨਾ ੧੪੧ ਦਾ ਬਾਕੀ ਹਿੱਸਾ)
ਦੇ ਫਲ ਨੂੰ ਚਾਹੁੰਦਾ ਨਹੀਂ ਪਰ ਕਈ ਯਤਨਾਂ ਨਾਲ ਪਾਪ ਕਰਮ ਨੂੰ ਕਰਦਾ ਹੈ ਇਸ ਵਾਸਤੇ ਇਹ ਪਰਮਾਦੀ ਹੈ। ਅਥਵਾ- ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥
ਕਾਹੇ ਕੀ ਕੁਸਲਾਤ ਹਾਥ ਦੀਪੁ ਕੂਏ ਪਰੈ॥੨੧੬॥ (ਪੰਨਾ ੧੩੭੬)
ਅਥਵਾ- ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ॥
ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ॥੨॥ (ਤਿਲੰਗ ਮ: ੯, ਪੰਨਾ ੭੨੭)