Back ArrowLogo
Info
Profile

ਜੇ ਰਤੁ ਲਗੈ ਕਪੜੇ ਜਾਮਾ ਹੋਇ ਪਲੀਤੁ॥

ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥

(ਮਾਝ ਕੀ ਵਾਰ, ਪੰਨਾ ੧੪੦)

ਜਦ ਸ੍ਰੀ ਗੁਰੂ ਅੰਗਦ ਦੇਵ ਜੀ ਗੋਇੰਦਵਾਲ ਚਲੇ ਤਾਂ ਰਸਤੇ ਵਿਚ ਸੁਤੇ ਸਿਧ ਇਕ ਸ਼ੀਹਾਂ ਉਪਲ ਮਿਲਿਆ ਜੋ ਸੌ ਬੱਕਰੇ ਆਪਣੇ ਨਾਲ ਲਈ ਜਾਂਦਾ ਸੀ, ਉਸ ਨੇ ਗੁਰਾਂ ਦੇ ਚਰਨ ਕਵਲਾਂ ਉਪਰ ਨਮਸ਼ਕਾਰ ਕੀਤੀ ਤਾਂ ਸਤਿਗੁਰਾਂ ਪੁਛਿਆ:-

ਹੇ ਸ਼ੀਹਾਂ ਉਪਲ! ਇਹ ਬੱਕਰੇ ਕਿਸ ਵਾਸਤੇ ਲੈ ਚਲਿਆ ਹੈਂ ?

ਇਹ ਗੱਲ ਸੁਣਕੇ ਉਸ ਨੇ ਕਿਹਾ-ਗ਼ਰੀਬ ਨਿਵਾਜ਼ ਜੀਓ! ਮੇਰੇ ਪੁਤ੍ਰ ਦਾ ਝੰਡ ਚੋਲਾ ਹੈ ਤੇ ਸਾਰੇ ਸੰਬੰਧੀਆਂ ਨੇ ਇਕੱਠਿਆਂ ਹੋਣਾ ਹੈ। ਇਸ ਲਈ ਬੱਕਰਿਆਂ ਨੂੰ ਮੈਂ ਲੈ ਚਲਿਆ ਹਾਂ, ਕਿਉਂਕਿ ਇਹ ਅਸਾਡੇ ਵਡਿਆਂ ਦੀ ਰੀਤੀ ਚਲੀ ਆਉਂਦੀ ਹੈ। ਤਾਂ ਸਤਿਗੁਰਾਂ ਕਿਹਾ-ਹੇ ਸ਼ੀਹਾਂ ਉਪਲ!-

ਇਤਨੇ ਜੀਵਨ ਹਿੰਸਾ ਕਰੈਂ॥ ਪਾਪ ਬਿਸਾਲ ਅਪਨ ਸਿਰ ਧਰੈਂ॥

ਅਬ ਤੋ ਸੁਗਮ ਜਾਨੀਅਹਿ ਕਰਿਬੋ॥ ਅੰਤ ਮਹਾਂ ਦੁਖ ਨਰਕਨ ਪਰਬੋ॥

ਦੇਹਿੰ ਸ਼ਾਸਨਾ ਜਮ ਕੇ ਦੂਤ॥ ਤਹਾਂ ਨ ਪਹੁੰਚੈ ਬੰਧਪ ਪੂਤ॥

ਜਿਨਕੇ ਹਿਤ ਅਪ ਕਰਮ ਕਮਾਇ॥ ਤਹਾਂ ਨ ਰੰਚਕ ਹੋਹਿੰ ਸਹਾਇ॥

ਸੁਖ ਭੋਗੈਂ ਗੋ ਸਗਰੇ ਲੋਕ ॥ ਅਪਦਾ ਪਰਹਿ ਤੋਹਿ ਬਡ ਸ਼ੋਕ!

ਧਰਮਰਾਇ ਜਬ ਕਰਹੈ ਲੇਖਾ॥ ਲਹੈਂ ਮਹਾਂ ਦੁਖ ਰਹੈ ਨ ਸੇਖਾ॥

(ਗੁਰਪ੍ਰਤਾਪ ਸੂਰਜ, ਰਾਸ ੨ ਅੰਸੂ ੨੬)

ਤਥਾ-ਸੀਹ ਪਜੂਤੀ ਬਕਰੀ, ਮਰਦੀ ਹੋਈ ਹੜ ਹੜ ਹਸੀ॥

ਸੀਹੁ ਪੁਛੈ ਵਿਸਮਾਦੁ ਹੋਇ, ਇਤੁ ਅਉਸਰਿ ਕਿਤੁ ਰਹਸਿ ਰਹਸੀ॥

ਬਿਨਉ ਕਰੇਂਦੀ ਬਕਰੀ, ਪੁਤ੍ਰ ਅਸਾਡੇ ਕੀਚਨਿ ਖਸੀ॥

ਅਕ ਧਤੂਰਾ ਖਾਧਿਆਂ, ਕੁਹਿ ਕੁਹਿ ਖਲ ਉਖਲਿ ਵਿਣਸੀ॥

ਮਾਸੁ ਖਾਨਿ ਗਲ ਵਢਿ ਕੈ, ਹਾਲੁ ਤਿਨਾੜਾ ਕਉਣੁ ਹੋਵਸੀ॥

ਗਰਬੁ ਗਰੀਬੀ ਦੇਹ ਖੇਹ ਖਾਜੁ ਅਚਾਜੁ ਅਕਾਜੁ ਕਰਸੀ॥

ਜਗਿ ਆਇਆ ਸਭ ਕੋਇ ਮਰਸੀ॥੧੭॥              (ਭਾਈ ਗੁਰਦਾਸ ਜੀ, ਵਾਰ ੨੫)

ਇਕ ਸਮੇਂ ਦਾ ਜ਼ਿਕਰ ਹੈ ਜੋ ਬਨ ਵਿਖੇ ਸ਼ੇਰ ਹਰ ਰੋਜ਼ ਪਸ਼ੂਆਂ ਨੂੰ ਮਾਰ ਕੇ ਖਾਂਦਾ ਸੀ। ਇਕ ਦਿਨ ਉਸ ਦੇ ਹੱਥ ਬੱਕਰੀ ਆ ਗਈ। ਜਦ ਉਹ ਸ਼ੇਰ ਬੱਕਰੀ ਨੂੰ ਮਾਰ ਕੇ ਖਾਣ ਲੱਗਾ ਤਾਂ ਬੱਕਰੀ ਟਾਹ ਟਾਹ ਕਰਕੇ ਹੱਸੀ। ਉਸ ਵੇਲੇ ਸ਼ੇਰ ਅਸਚਰਜ ਹੋ ਕੇ ਬੱਕਰੀ ਪਾਸੋਂ ਪੁਛਦਾ ਹੈ-

ਹੇ ਬੱਕਰੀ! ਤੂੰ ਕਿਉਂ ਹੱਸੀ ਹੈਂ? ਸਮਾਂ ਸੋਚ ਕੇ ਬੱਕਰੀ ਬੇਨਤੀ ਕਰਦੀ ਹੈ ਕਿ ਸਾਡੇ ਪੁਤ੍ਰ ਨਮਰਦ ਹੋ ਜਾਣੇ ਚਾਹੀਦੇ ਹਨ, ਕਿਉਂਕਿ ਜੇ ਨਮਰਦ ਹੋ ਗਏ ਤਾਂ ਅਗੋਂ ਸੰਤਾਨ ਨਹੀਂ

139 / 355
Previous
Next