Back ArrowLogo
Info
Profile

ਹੋਵੇਗੀ।

ਇਹ ਗੱਲ ਸੁਣਕੇ ਸ਼ੇਰ ਨੇ ਕਿਹਾ-ਤੇਰੇ ਇਸ ਖ਼ਿਆਲ ਵਿਚ ਕੇਹੜੀ ਸ੍ਰੇਸ਼ਟ ਗੱਲ ਹੈ ਤਾਂ ਬੱਕਰੀ ਆਖਦੀ ਹੈ ਹੇ ਸ਼ੇਰ! ਅਸੀਂ ਅੱਕ ਤੇ ਧਤੂਰਾ ਪੱਤੇ ਆਦਿਕ ਚੀਜ਼ਾਂ ਖਾਂਦੀਆਂ ਹਾਂ ਤੇ ਸਾਡੇ ਨਾਲ ਇਹ ਹਾਲ ਗੁਜ਼ਰਦਾ ਹੈ ਤੇ ਜੇਹੜੇ ਮਾਸ ਨੂੰ ਖਾਂਦੇ ਹਨ ਉਹਨਾਂ ਦਾ ਪਤਾ ਨਹੀਂ ਜੋ ਕੀ ਹਾਲ ਹੋਣਾ ਹੈ।

ਭਗਤ ਕਬੀਰ ਜੀ ਨੇ ਲਿਖਿਆ ਹੈ

ਯਥਾ- ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ॥

ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ॥ ੧੯੯॥

(ਸਲੋਕ ਕਬੀਰ ਜੀ, ਪੰਨਾ ੧੩੭੫)

ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ॥

ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ॥ ੨੦੦।।

(ਸਲੋਕ ਕਬੀਰ ਜੀ, ਪੰਨਾ ੧੩੭੫)

ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥

ਜਿਸ ਵੇਲੇ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਤਾਂ ਸੁਟਿਆ ਜਾਂਦਾ ਹੈ। ਭੀ=ਪੁਨਾ ਏਸ ਦੇ ਥਾਂ ਬਾਰੰਬਾਰ ਹੋਰ ਜਨੇਊ ਪਾਇਆ ਜਾਂਦਾ ਹੈ।

ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਤਗੁ=ਜਨੇਊ ਤਾਂ ਨਹੀਂ ਟੁਟਦਾ ਜੇਕਰ ਜਨੇਊ ਵਿਚ ਜੋਰੁ=ਬਲ ਹੋਵੇ॥੨॥

ਪੁਨਾ-ਪੰਡਿਤ ਹਰਦਿਆਲ ਨੇ ਬੇਨਤੀ ਕੀਤੀ-ਹੇ ਪ੍ਰਭੂ! ਆਪ ਕ੍ਰਿਪਾ ਕਰਕੇ ਫਿਰ ਕਥਨ ਕਰੋ ਕਿ ਕੇਹੜਾ ਜਨੇਊ ਗਲ ਵਿਚ ਪਾਉਣਾ ਚਾਹੀਦਾ ਹੈ ? ਗੁਰ ਉੱਤਰ-

ਮਃ ੧ ॥ ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥

ਨਾਮ ਦਾ ਜੋ ਸ੍ਰਵਣ ਕਰਨਾ ਹੈ, ਇਹ ਬੀਜ ਪਾਵੇ ਤਾਂ ਨਾਮ ਦਾ ਮਨਣ ਕਰਨੇ ਰੂਪ ਪੱਤੇ ਉਪਜਦੇ ਹਨ। ਨਿਧਿਆਸਣ ਕਰਨਾ ਇਹ ਰੂੰਈਂ ਕਰੇ ਅਰ ਜੋ ਸੱਚੇ ਦਾ ਸਲਾਹਣਾ ਹੈ ਇਹ ਸੂਤ ਕਰੇ।

ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੩॥

ਇਸ ਤਰ੍ਹਾਂ ਦਾ ਬ੍ਰਹਮ ਗਿਆਨ ਰੂਪ ਜਨੇਊ ਸਤਸੰਗ ਰੂਪੀ ਦਰਗਾਹ ਅੰਦਰ ਪਾਇਆ ਜਾਂਦਾ ਹੈ।

140 / 355
Previous
Next