

ਅਥਵਾ-ਹੇ ਲੋਕੋ! ਇਹ ਵਿਡਾਣੁ=ਅਸਚਰਜ ਦਾ ਤਮਾਸ਼ਾ ਸੁਣ ਵੇਖੋ।
ਮਨ ਤਾਂ ਪਦਾਰਥਾਂ ਵਿਚ ਲੱਗ ਕੇ ਅੰਧਾ ਹੋ ਰਿਹਾ ਹੈ ਤੇ ਨਾਮ ਆਪਣਾ ਸੁਜਾਣ=ਚਤੁਰ ਰਖਾਇਆ ਹੋਇਆ ਹੈ॥੪॥
ਉਸ ਵੇਲੇ ਪਰੋਹਤ ਨੇ ਚਰਨਾਂ 'ਪਰ ਢਹਿ ਕੇ ਬੇਨਤੀ ਕੀਤੀ-ਹੇ ਪ੍ਰਭੂ! ਅਸਾਂ ਭੁਲੇ ਹੋਏ ਜੀਵਾਂ ਨੂੰ ਸ਼ੁਭ ਰਸਤੇ ਪਾਓ।
ਪਉੜੀ॥
ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ॥
ਸਾਹਿਬੁ=ਪਰਮੇਸ਼ਰ ਵੀ ਦਇਆਲੂ ਹੋਵੇ ਅਤੇ ਸਤਿਗੁਰੂ ਵੀ ਕਿਰਪਾ ਕਰਨ ਤਾਂ ਜੀਵ ਪਾਸੋਂ ਸਾਈ=ਸ੍ਰੇਸ਼ਟ ਭਜਨ ਸਿਮਰਨ ਰੂਪੀ ਕਾਰ ਨੂੰ ਕਰਾਂਵਦਾ ਹੈ।
ਅਥਵਾ-ਸਾਈ=ਓਹੀ ਕੰਮ ਕਰਾਂਦਾ ਹੈ ਜੋ ਉਸ ਨੂੰ ਭਾਉਂਦਾ ਹੈ।
ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥
ਓਹੀ ਸੇਵਕ ਪਰਮੇਸ਼ਰ ਪਤੀ ਦੀ ਸੇਵਾ ਕਰਦਾ ਹੈ, ਜਿਸ ਦੇ ਪਾਸੋਂ ਵਾਹਿਗੁਰੂ ਆਪਣਾ ਹੁਕਮ ਮਨਾਂਵਦਾ ਹੈ।
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
ਹੁਕਮ ਦੇ ਮੰਨਣ ਕਰ ਕੇ ਹੀ ਪੁਰਸ਼ ਪ੍ਰਮਾਣੀਕ ਹੁੰਦਾ ਹੈ।
ਯਥਾ-ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ॥
ਅਤੇ ਤਾਂ ਹੀ ਖਸਮ ਦਾ ਮਹਲੁ=ਸਰੂਪ ਪਾਂਵਦਾ ਹੈ।
ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ॥
ਜੋ ਗੱਲ ਖਸਮੈ=ਪਰਮਾਤਮਾ ਨੂੰ ਭਾਉਂਦੀ ਹੈ, ਓਸੇ ਗੱਲ ਨੂੰ ਜੋ ਪੁਰਸ਼ ਕਰਦਾ ਹੈ, ਉਹ ਪੁਰਸ਼ ਮਨ ਇੱਛਤ ਫਲ ਨੂੰ ਪਾਉਂਦਾ ਹੈ।
ਤਾ ਦਰਗਹ ਪੈਧਾ ਜਾਇਸੀ ॥੧੫॥
ਤਾਂ ਹੀ ਪ੍ਰਲੋਕ ਦਰਗਾਹ ਵਿਚ ਜਸ ਰੂਪੀ ਪੁਸ਼ਾਕ ਪਹਿਨ ਕੇ ਜਾਂਦਾ ਹੈ॥ ੧੫॥
ਹੁਕਮ ਮੰਨਣ ਕਰਕੇ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਅਤੇ ਪ੍ਰਲੋਕ ਦਰਗਾਹ ਵਿਚ ਜਸ ਹੁੰਦਾ ਹੈ। ਇਸ ਪਰ-
ਸਾਖੀ-ਇਕ ਸਿੱਖ ਦੀ
ਸ੍ਰੀ ਗੁਰੂ ਅੰਗਦ ਦੇਵ ਜੀ ਪਾਸ ਖਡੂਰ ਸਾਹਿਬ ਇਕ ਸਿੱਖ ਰਹਿੰਦਾ ਸੀ, ਜੋ ਦੋ ਵੇਲੇ