

ਪ੍ਰਸ਼ਾਦਾ ਲੰਗਰ 'ਚੋਂ ਖਾਇਆ ਕਰੇ ਤੇ ਸੇਵਾ ਬਿਲਕੁਲ ਨਾ ਕਰੇ। ਬਾਕੀ ਦੇ ਸਿੱਖ ਰੋਜ਼ ਹੀ ਉਸ ਨੂੰ ਕਿਹਾ ਕਰਨ ਕਿ ਭਲਿਆ ਲੋਕਾ ! ਤੂੰ ਲੰਗਰ 'ਚੋਂ ਪ੍ਰਸ਼ਾਦਾ ਛਕਦਾ ਹੈਂ ਤੈਨੂੰ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ, ਪਰੰਤੂ ਉਸ ਨੇ ਕਿਸੇ ਦਾ ਵੀ ਬਚਨ ਨਾ ਮੰਨਿਆਂ।
ਆਖ਼ਿਰਕਾਰ ਇਕ ਦਿਨ ਭਾਈ ਬੁੱਢਾ ਸਾਹਿਬ ਜੀ ਨੇ ਆਖਿਆ ਕਿ ਤੂੰ ਸੇਵਾ ਕੀਤਾ ਕਰ, ਸੇਵਾ ਬਿਨਾਂ ਇਹ ਸਰੀਰ ਨਿਸਫਲ ਜਾਂਦਾ ਹੈ।
ਯਥਾ- ਗੁਰ ਸੰਗਤ ਮਹਿ ਭਲੋ ਰਹਾਵਨ॥ਭਜਨ ਟਹਿਲ ਕਰ ਕਾਲ ਬਿਤਾਵਨ॥
ਅਗੋਂ ਸਿੱਖ ਨੇ ਕਿਹਾ ਜੇ ਗੁਰੂ ਸਾਹਿਬ ਜੀ ਹੁਕਮ ਦੇਣਗੇ ਤਾਂ ਕਰਾਂਗਾ, ਨਹੀਂ ਤਾਂ ਨਹੀਂ। ਭਾਈ ਬੁੱਢਾ ਸਾਹਿਬ ਜੀ ਦਾ ਬਚਨ ਨਾ ਮੰਨਣ ਕਰਕੇ ਸਿੱਖਾਂ ਨੇ ਗੁਰੂ ਸਾਹਿਬ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਫਲਾਣਾ ਸਿੱਖ ਦੋ ਵੇਲੇ ਪ੍ਰਸ਼ਾਦਾ ਛਕਦਾ ਹੈ ਪਰ ਕਿਸੇ ਸਿੱਖ ਦੇ ਕਹੇ ਅਨੁਸਾਰ ਵੀ ਸੇਵਾ ਨਹੀਂ ਕਰਦਾ। ਗੁਰੂ ਸਾਹਿਬ ਜੀ ਸੁਣ ਕੇ ਚੁਪ ਰਹੇ।
ਵਾਹਿਗੁਰੂ ਦੀ ਪ੍ਰੇਰਨਾ ਨਾਲ ਉਹ ਸਿੱਖ ਆਪੇ ਹੀ ਇਕ ਦਿਨ ਗੁਰੂ ਸਾਹਿਬ ਜੀ ਪਾਸ ਆ ਕੇ ਕਹਿੰਦਾ ਹੈ, ਮੈਨੂੰ ਕੋਈ ਸੇਵਾ ਦੱਸੋ। ਗੁਰੂ ਸਾਹਿਬ ਜੀ ਨੇ ਕਿਹਾ ਸੇਵਾ ਤਾਂ ਦੱਸੀਏ ਜੇ ਤੂੰ ਕਰਨੀ ਹੋਵੇ।
ਸਿੱਖ ਨੇ ਆਖਿਆ-ਜੀ! ਜ਼ਰੂਰ ਕਰਾਂਗਾ, ਆਪ ਹੁਕਮ ਦਿਓ।
ਗੁਰੂ ਜੀ ਨੇ ਕਿਹਾ-ਸਾਡੀ ਸੇਵਾ ਇਹੋ ਹੈ ਤੂੰ ਲੱਕੜੀਆਂ ਇਕੱਠੀਆਂ ਕਰਕੇ ਅੱਗ ਬਾਲ ਕੇ ਸੜ ਜਾਹ।
ਯਥਾ- ਕਰਯੋ ਬਾਕ ਤਬ ਬੇਪਰਵਾਹਿ। ਅਗਨ ਜਰਹੁ ਇਹ ਸੇਵਾ ਆਹਿ।
ਸੁਣ ਤਬਿ ਗਮਨਿਓ ਬਨ ਕੇ ਮਾਂਹੀ। ਲਕਰੀ ਕਰੀ ਬਟੋਰਨ ਤਾਂਹੀ।
ਗੁਰੂ ਜੀ ਦਾ ਹੁਕਮ ਸੁਣਕੇ ਜੰਗਲ ਵਿਚ ਜਾ ਕੇ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲ ਦਿੱਤੀ ਪਰ ਵਿਚ ਪੈਣ ਵਾਸਤੇ ਦਿਲ ਨਾ ਕਰੇ, ਖੜਾ ਸੋਚਾਂ ਸੋਚਦਾ ਹੈ । ਇਤਨੇ ਨੂੰ ਇਕ ਚੋਰ ਚੋਰੀ ਦਾ ਧਨ ਲੈ ਕੇ ਤੁਰਿਆ ਆ ਰਿਹਾ ਸੀ, ਅੱਗ ਦੇ ਪਾਸ ਸਿੱਖ ਨੂੰ ਖੜਾ ਦੇਖ ਕੇ ਪੁਛਦਾ ਹੈ-
ਏਥੇ ਖਲੋ ਕੇ ਕੀ ਕਰਦਾ ਹੈਂ ?
ਸਿੱਖ ਨੇ ਕਿਹਾ-ਗੁਰੂ ਜੀ ਦਾ ਹੁਕਮ ਹੈ ਅੱਗ ਬਾਲ ਕੇ ਸੜ ਜਾਹ ਪਰ ਮੇਰੇ ਪਾਸੋਂ ਸੜਿਆ ਨਹੀਂ ਜਾਂਦਾ।
ਇਹ ਗੱਲ ਸੁਣਕੇ ਚੋਰ ਨੇ ਵਿਚਾਰਿਆ ਮੈਂ ਇਸ ਜਨਮ ਵਿਚ ਬਹੁਤ ਹੀ ਪਾਪ ਕਰਮ ਕੀਤੇ ਹਨ। ਗੁਰੂ ਜੀ ਦੇ ਹੁਕਮ ਅਨੁਸਾਰ ਇਸ ਅੱਗ ਵਿਚ ਸੜਨ ਨਾਲ ਮੇਰੇ ਸਾਰੇ ਪਾਪ ਕਰਮ ਨਸ਼ਟ ਹੋ ਜਾਣਗੇ। ਆਪਣੇ ਦਿਲ ਵਿਚ ਪੱਕਾ ਨਿਸਚਾ ਕਰਕੇ ਚੋਰ ਨੇ ਚੋਰੀ ਵਾਲਾ ਸਾਰਾ ਧਨ ਦੇ ਕੇ ਸਿੱਖ ਪਾਸੋਂ ਗੁਰੂ ਜੀ ਦਾ ਹੁਕਮ ਮੁਲ ਲੈ ਲੀਤਾ ਤੇ ਛਾਲ ਮਾਰ ਕੇ ਅੱਗ ਵਿਚ ਵੜ ਗਿਆ। ਉਸੀ ਵੇਲੇ ਸਵਰਗ ਪੁਰੀ 'ਚੋਂ ਬਿਬਾਣ ਆ ਗਿਆ। ਦੇਵਤੇ ਉਸ ਉੱਤੇ ਚੜ੍ਹਾ ਕੇ ਚੋਰ ਨੂੰ ਸਵਰਗ