Back ArrowLogo
Info
Profile

ਵਿਚ ਲੈ ਗਏ।

ਯਥਾ- ਸੁਰਪੁਰ ਤੇ ਬਿਬਾਣ ਚਲਿ ਆਵਾ। ਸਾਦਰ ਕਹਿ ਕੇ ਤੁਰਤ ਚਢਾਵਾ।

ਸੁਖ ਅਨੰਤ ਮਹਿ ਜਾਹਿ ਰਹਯੋ ਹੈ। ਗੁਰ ਬਚ ਤੇ ਅਘ ਦੇਹ ਦਹਯੋ ਹੈ।

ਓਧਰ ਬੇਮੁਖ ਸਿੱਖ ਚੋਰੀ ਦਾ ਧਨ ਲੈ ਕੇ ਘਰ ਨੂੰ ਤੁਰ ਪਿਆ। ਰਾਹ ਵਿਚ ਲੋਕਾਂ ਨੇ ਉਸ ਨੂੰ ਚੋਰ ਸਮਝ ਕੇ ਕੁਟਵਾਲ ਦੇ ਪੇਸ਼ ਕਰ ਦਿੱਤਾ। ਕੁਟਵਾਲ ਨੇ ਸਾਰਾ ਮਾਲ ਚੋਰੀ ਦਾ ਸਮਝ ਕੇ ਧਨ ਵੀ ਖੋਹ ਲੀਤਾ ਤੇ ਉਸਨੂੰ ਫਾਂਸੀ ਦਾ ਹੁਕਮ ਦੇ ਦਿੱਤਾ।

ਯਥਾ- ਛੀਨ ਲੇਹੁ ਤਿਸ ਕੋ ਸਭ ਮਾਲ। ਫਾਂਸੀ ਦੇਹੁ ਜਾਇ ਤਤਕਾਲ।

ਹੁਕਮ ਮਾਨ ਫਾਂਸੀ ਤਿਸ ਦੀਨਾ। ਮੂਰਖ ਮਰ੍ਯੋ ਧਰਮ ਤੇ ਹੀਨਾ।

ਇਹ ਨਿਯਮ ਸਮਝ ਲਓ ਜੋ ਪੁਰਸ਼ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਦਾ ਹੈ ਓਹੀ ਪੁਰਸ਼ ਸਰੂਪ ਸੁਖ ਨੂੰ ਪਾਉਂਦਾ ਹੈ ਅਤੇ ਦਰਗਾਹ ਵਿਚ ਜਸ ਰੂਪੀ ਪੁਸ਼ਾਕ ਨੂੰ ਪਹਿਨਦਾ ਹੈ ਤੇ ਸਵਰਗ ਦੇ ਸੁਖ ਭੋਗਦਾ ਹੈ।

ਕਵੀ ਸੰਤੋਖ ਸਿੰਘ ਜੀ ਨੇ ਕਿਹਾ ਹੈ

ਮਹਿਮਾ ਸਤਿਗੁਰ ਬਚਨ ਕੀ, ਦੇਖਹੁ ਪੁੰਨ ਪ੍ਰਮਾਨ।

ਬਿਮੁਖ ਭਯੋ ਸਿਖ ਫਾਂਸ ਤਿਸ, ਤਸਕਰ ਸ੍ਵਰਗ ਮਹਾਨ।

(ਗੁਰਪ੍ਰਤਾਪ ਸੂਰਜ, ਰਾਸ ੧ ਧਿਆਇ ੧੩)

ਸਲੋਕ ਮ: ੧ ॥

ਉਥਾਨਕਾ- ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਰੋਜ਼ ਪਹਿਰ ਰਾਤ ਰਹਿੰਦੀ ਵੇਈਂ ਨਦੀ 'ਪਰ ਇਸ਼ਨਾਨ ਕਰਨ ਜਾਂਦੇ ਸਨ।

ਇਕ ਦਿਨ ਦਾ ਜ਼ਿਕਰ ਹੈ ਸਤਿਗੁਰ ਦੇਵ ਜੀ ਇਸ਼ਨਾਨ ਕਰਕੇ ਉਥੇ ਹੀ ਬੈਠੇ ਤਾਂ ਕੀ ਦੇਖਦੇ ਹਨ ਕਿ ਇਕ ਬ੍ਰਾਹਮਣ ਗਊ ਨੂੰ ਲੈ ਕੇ ਨਦੀ ਤੋਂ ਪਾਰ ਹੋਣ ਵਾਸਤੇ ਆਇਆ। ਜਦ ਪੁਲ ਉੱਤੋਂ ਲੰਘਣ ਲੱਗਾ ਤਾਂ ਓਥੋਂ ਦੇ ਮਸੂਲੀਆ ਖੱਤ੍ਰੀ ਨੇ ਟੈਕਸ ਲੈਣ ਵਾਸਤੇ ਉਸ ਕੋਲੋਂ ਪੈਸੇ ਮੰਗੇ ਤਾਂ ਬ੍ਰਾਹਮਣ ਨੇ ਕਿਹਾ ਮੈਂ ਬੜਾ ਗ਼ਰੀਬ ਹਾਂ, ਪੈਸਾ ਤਾਂ ਮੇਰੇ ਪਾਸ ਕੋਈ ਨਹੀਂ। ਤੂੰ ਖੱਤ੍ਰੀ ਹੈਂ, ਤੇਰਾ ਧਰਮ ਹੈ ਤੂੰ ਅਸਾਂ ਨੂੰ ਪਾਰ ਜਾਣ ਦੇਹ। ਬ੍ਰਾਹਮਣ ਨੇ ਬਹੁਤ ਕਿਹਾ ਪਰ ਉਸ ਨੇ ਪਾਰ ਨਾ ਜਾਣ ਦਿੱਤਾ।

ਦੁਪਹਿਰ ਹੋ ਗਈ, ਬ੍ਰਾਹਮਣ ਧੁੱਪ ਨਾਲ ਬੜਾ ਦੁੱਖੀ ਹੋਇਆ। ਇਤਨੇ ਨੂੰ ਗਊ ਨੇ ਗੋਬਰ ਕੀਤਾ ਤੇ ਉਸ ਗੋਬਰ ਨੂੰ ਖੱਤ੍ਰੀ ਨੇ ਲੈ ਕੇ ਲੇਪਣ ਕਰ ਲਿਆ ਤੇ ਆਪਣੀ ਰੋਟੀ ਤਿਆਰ ਕਰਨ ਲੱਗਾ। ਉਸ ਵੇਲੇ ਇਸ ਕੌਤਕ ਨੂੰ ਦੇਖ ਕੇ ਸਤਿਗੁਰ ਦੇਵ ਜੀ ਉਸ ਦੇ ਪ੍ਰਤੀ ਸ਼ਬਦ ਉਚਾਰਦੇ ਹਨ-

ਨੋਟ- ਵੇਈਂ ਦੇ ਉਪਰ ਹੁਣ ਤੱਕ ਓਸ ਵੇਲੇ ਦੀ ਪੁਲ ਬੱਧੀ ਹੋਈ ਹੈ। ਜੋ ਭੀ ਪੁਲ ਤੋਂ

145 / 355
Previous
Next