

ਲੰਘਦਾ ਹੈ, ਉਸ ਪਾਸੋਂ ਟੈਕਸ ਲੈਂਦੇ ਹਨ।
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥
ਹੇ ਭਾਈ ! ਗਊ ਤੇ ਬ੍ਰਾਹਮਣ ਕਉ=ਨੂੰ ਕਰੁ=ਡੰਡ ਭਾਵ ਟੈਕਸ ਲਗਾਂਵਦੇ ਹੋ ਤੇ ਰੋਟੀ ਤਿਆਰ ਕਰਨ ਵਾਸਤੇ ਉਸ ਗਊ ਦੇ ਗੋਹੇ ਨੂੰ ਪਵਿੱਤ੍ਰ ਜਾਣ ਕੇ ਉਸ ਦਾ ਲੇਪਣ ਪਾਉਂਦੇ ਹੋ, ਇਸ ਕਰਕੇ ਸੰਸਾਰ ਸਮੁੰਦਰ ਤੋਂ ਤਰਿਆ ਨਹੀਂ ਜਾਏਗਾ।
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ॥
ਤੂੰ ਆਪਣੇ ਲਿਬਾਸ ਵੱਲ ਖ਼ਿਆਲ ਕਰ। ਧੋਤੀ ਤੈਨੇ ਬੱਧੀ ਹੋਈ ਹੈ, ਮੱਥੇ ਉੱਤੇ ਟਿੱਕਾ ਲਗਾਇਆ ਹੋਇਆ ਹੈ। ਜਪਮਾਲੀ=ਮਾਲਾ ਹੱਥ ਵਿਚ ਫੜੀ ਹੋਈ ਹੈ। ਕੋਈ ਜਾਣੇ ਜੋ ਇਹ ਬੜਾ ਭਗਤ ਹੈ ਤੇ ਮਲੇਛਾਂ ਦਾ ਦਿੱਤਾ ਹੋਇਆ ਧਾਨ ਖਾਂਦਾ ਹੈ।
ਅਥਵਾ-ਹੇ ਮਲੇਛ ! ਤੂੰ ਐਸਾ ਵੱਢੀਆਂ ਰੂਪੀ ਖੋਟਾ ਧਾਨ ਖਾਂਦਾ ਹੈ ਜੋ ਨਰਕਾਂ ਵਿਖੇ ਪਹੁੰਚਾਣ ਵਾਲਾ ਹੈ।
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ॥
ਤੂੰ ਮੁਸਲਮਾਨਾਂ ਦੇ ਡਰ ਕਰਕੇ ਅੰਦਰ ਬੈਠ ਕੇ ਠਾਕਰ ਪੂਜਨ ਕਰਦਾ ਹੈਂ ਤੇ ਬਾਹਰੋਂ ਮੁਸਲਮਾਨਾਂ ਨੂੰ ਵਿਖਾਲਣ ਵਾਸਤੇ ਕਤੇਬਾ=ਕੁਰਾਨ ਆਦਿਕਾਂ ਨੂੰ ਪੜ੍ਹਦਾ ਹੈ।
ਅਥਵਾ:-ਦੋਹਾਂ ਨੂੰ ਉਪਦੇਸ਼ ਦਿੰਦੇ ਹਨ, ਹੇ ਹਿੰਦੂ! ਤੂੰ ਤਾਂ ਅੰਦਰ ਬੈਠ ਕੇ ਪੂਜਾ ਕਰਦਾ ਹੈਂ। ਹੇ ਮੁਸਲਮਾਨ ! ਤੂੰ ਕਤੇਬਾਂ ਨੂੰ ਪੜ੍ਹਦਾ ਹੈਂ, ਹੇ ਭਾਈ! ਇਹ ਤੇਰਾ ਸੰਜਮੁ= ਤਰੀਕਾ ਤੁਰਕਾ=ਮੁਸਲਮਾਨਾਂ ਵਾਲਾ ਹੋ ਰਿਹਾ ਹੈ, ਕਿਉਂਕਿ ਲੋਕਾਂ ਦਾ ਅਖਾਣ ਹੈ-'ਜੈਸਾ ਅੰਨ ਤੈਸਾ ਮਨ’ ਜੇਹੋ ਜੇਹਾ ਅੰਨ ਖਾਂਦਾ ਹੈ ਉਹੋ ਜਿਹਾ ਹੀ ਮਨ ਹੋ ਜਾਂਦਾ ਹੈ।
ਛੋਡੀਲੇ ਪਾਖੰਡਾ ॥ ਨਾਮਿ ਲਇਐ ਜਾਹਿ ਤਰੰਦਾ ॥੧॥
ਤਾਂ ਤੇ ਹੇ ਖੱਤ੍ਰੀ ! ਪਖੰਡ ਕਰਨਾ ਛੱਡ ਦੇਹ।
ਨਿਸ਼ਕਪਟ ਹੋ ਕੇ ਪਰਮੇਸ਼ਰ ਦਾ ਨਾਮ ਲੈਣਾ ਕਰ ਤਾਂ ਸੰਸਾਰ ਸਮੁੰਦਰ ਤੋਂ ਤਰ ਜਾਏਂਗਾ॥੧॥
ਯਥਾ-ਰਾਮ ਨਾਮੁ ਜਗਤ ਨਿਸਤਾਰਾ॥ ਭਵਜਲੁ ਪਾਰਿ ਉਤਾਰਣਹਾਰਾ॥
(ਭੈਰਉ ਮਹਲਾ ੩, ਪੰਨਾ ੧੧੨੯)
ਮਃ ੧ ॥
ਉਹ ਖੱਤ੍ਰੀ ਮੁਸਲਮਾਨਾਂ ਦੇ ਡਰ ਕਰਕੇ ਕਦੇ ਕਦੇ ਨਿਮਾਜ਼ ਵਿਚ ਖੜਾ ਹੋ ਜਾਂਦਾ ਸੀ,