Back ArrowLogo
Info
Profile

ਇਸ ਗੱਲ ਨੂੰ ਮੁਖ ਰੱਖ ਕੇ ਸਤਿਗੁਰ ਦੇਵ ਜੀ ਆਖਦੇ ਹਨ-

ਮਾਣਸ ਖਾਣੇ ਕਰਹਿ ਨਿਵਾਜ ॥

ਹੇ ਮਾਣਸ ਖਾਣੇ ਅਰਥਾਤ ਵੱਢੀਆਂ ਦੇ ਖਾਣ ਵਾਲੇ! ਤੂੰ ਆਪਣੇ ਧਰਮ ਨੂੰ ਛੱਡ ਕੇ ਨਿਮਾਜ਼ਾਂ ਨੂੰ ਪੜ੍ਹਦਾ ਹੈ ਅਤੇ ਹੇ ਮੁਸਲਮਾਨ! ਤੂੰ ਲੋਕ ਦਿਖਲਾਵਾ ਕਰਕੇ ਨਿਮਾਜ਼ਾਂ ਨੂੰ ਪੜ੍ਹਦਾ ਹੈਂ।

ਅਥਵਾ:-ਦੋਹਾਂ ਨੂੰ ਸਮਝਾਉਂਦੇ ਹਨ। ਹੇ ਹਿੰਦੂ ! ਤੂੰ ਮਾਣਸ ਖਾਣੇ=ਵੱਢੀਆਂ ਨੂੰ ਖਾਂਦਾ ਹੈਂ ਅਤੇ ਹੇ ਮੁਸਲਮਾਨ ! ਤੂੰ ਲੋਕ ਦਿਖਲਾਵਾ ਕਰਕੇ ਨਿਮਾਜ਼ਾਂ ਨੂੰ ਪੜ੍ਹਦਾ ਹੈ।

ਛੁਰੀ ਵਗਾਇਨਿ ਤਿਨ ਗਲਿ ਤਾਗ ॥

ਹੇ ਮੁਸਲਮਾਨ ! ਤੂੰ ਬੱਕਰਿਆਂ ਉਪਰ ਛੁਰੀ ਵਗਾਇਨਿ=ਚਲਾਂਵਦਾ ਹੈਂ। ਹੇ ਹਿੰਦੂ! ਤਿਨ=ਤਿਸ ਤੇਰੇ ਗਲ ਵਿਖੇ ਤਾਗ=ਜਨੇਊ ਹੈ।

ਅਥਵਾ:-ਹੇ ਹਿੰਦੂ ! ਤੂੰ ਹਰ ਇਕ ਉੱਤੇ ਕਲਮ ਰੂਪੀ ਛੁਰੀ ਚਲਾਂਵਦਾ ਹੈ। ਭਾਵ ਬੇ-ਗੁਨਾਹ ਆਦਮੀਆਂ ਨੂੰ ਜ਼ਬਰਦਸਤੀ ਡੰਡ ਦੇਂਦਾ ਹੈਂ ਤੇ ਤਿਸ ਤੇਰੇ ਗਲ ਵਿਚ ਜਨੇਊ ਪਹਿਰਿਆ ਹੋਇਆ ਹੈ।

ਜੇ ਤੇਰੇ ਮਨ ਵਿਚ ਦਇਆ ਨਹੀਂ ਹੈ ਤਾਂ ਜਨੇਊ ਪਹਿਰਣ ਦਾ ਕੀ ਫਲ ਹੈ।

ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥

ਉਨਾ ਭਿ ਆਵਹਿ ਓਈ ਸਾਦ ॥

ਤਿਨ੍ਹਾਂ ਐਸੇ ਖਰਾਬੜ ਖੱਤ੍ਰੀਆਂ ਦੇ ਘਰ ਜਾ ਕੇ ਬ੍ਰਾਹਮਣ ਲੋਕ ਨਾਦ=ਸੰਖਾਂ ਨੂੰ ਪੂਰਦੇ ਭਾਵ ਵਜਾਂਵਦੇ ਹਨ।

ਉਹਨਾਂ ਬ੍ਰਾਹਮਣਾਂ ਨੂੰ ਭੀ ਉਸ ਅੰਨ ਦੇ ਅਨੁਸਾਰ ਓਹੀ ਸਵਾਦ ਆਉਂਦੇ ਹਨ, ਕਿਉਂਕਿ ਜ਼ੁਲਮ ਦੇ ਕਮਾਏ ਹੋਏ ਪਦਾਰਥ ਜੋ ਖਾਂਦੇ ਹਨ।

ਯਥਾ-

ਮਲਕ ਭਾਗੋ ਖੱਤ੍ਰੀ ਨੇ ਜਦ ਬ੍ਰਹਮ-ਭੋਜ ਕੀਤਾ ਤਾਂ ਬ੍ਰਾਹਮਣਾਂ ਨੂੰ ਉਸ ਭੋਜ ਦਾ ਸਤੋਗੁਣੀ ਸੁਆਦ ਨਹੀਂ ਆਇਆ ਬਲਕਿ ਤਾਮਸੀ ਆਇਆ, ਕਿਉਂਕਿ ਸੰਗਤ ਦਾ ਅਸਰ ਜ਼ਰੂਰ ਹੁੰਦਾ ਹੈ।

ਯਥਾ- ਸਾਵਣਿ ਵਣ ਹਰੀਆਵਲੇ ਵੁਠੈ ਸੁਕੈ ਅਕੁ ਜਵਾਹਾ॥

ਤ੍ਰਿਪਤਿ ਬਬੀਹੇ ਸ੍ਵਾਂਤਿ ਬੂੰਦ ਸਿਪ ਅੰਦਰਿ ਮੋਤੀ ਉਮਾਹਾ॥

ਕਦਲੀ ਵਣਹੁ ਕਪੂਰ ਹੋਇ ਕਲਰਿ ਕਵਲੁ ਨ ਹੋਇ ਸਮਾਹਾ॥

147 / 355
Previous
Next