Back ArrowLogo
Info
Profile

ਨਹੀਂ ਤਾਂ ਇਹ ਸਾਡਾ ਅੰਨ ਫਿਟੈ=ਨਿਸਫਲ ਹੋ ਜਾਏਗਾ।

ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥

ਹੇ ਤਨ ਦੇ ਫਿਟੈ=ਖਰਾਬੜ ਪੁਰਸ਼ੋ! ਤੁਸੀਂ ਆਪ ਹੀ ਫੇੜ=ਖਰਾਬੜਤਾਈਆਂ ਵਾਲੇ ਕਰਮਾਂ ਨੂੰ ਕਰਦੇ ਹੋ।

ਮਨ ਕਰਕੇ ਜੂਠੈ=ਅਪਵਿੱਤ੍ਰ ਹੋ ਤੇ ਮੁਖ ਤੋਂ ਚੁਲੀਆਂ ਕਰਦੇ ਹੋ ਪਰ ਮੁਖ ਤੋਂ ਚੁਲੀਆਂ ਕਰਨ ਨਾਲ ਮਨ ਪਵਿੱਤ੍ਰ ਨਹੀਂ ਹੁੰਦਾ।

ਪ੍ਰਸ਼ਨ- ਮਨ ਕਿਵੇਂ ਪਵਿੱਤਰ ਹੋਵੇ ?   ਉੱਤਰ-

ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾ ਸਚੁ ਪਾਈਐ॥੨॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਸੱਚੇ ਨਾਮ ਨੂੰ ਧਿਆਉਣਾ ਕਰੀਏ।

ਤਾਂ ਮਨ ਸੁਚਿ=ਪਵਿੱਤ੍ਰ ਹੁੰਦਾ ਹੈ, ਮਨ ਦੇ ਪਵਿੱਤ੍ਰ ਹੋਣ ਨਾਲ ਸੱਚਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ॥੨॥

ਪਉੜੀ॥

ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥

ਸਭੁ ਕੋ=ਸਾਰਾ ਜਗਤ ਚਿਤੈ=ਮਨ ਦੇ ਅੰਦਰ ਹੈ।

ਯਥਾ- ਚੰਚਲ ਚਪਲ ਬੁਧਿ ਕਾ ਖੇਲੁ॥

(ਗਉੜੀ ਮਹਲਾ ੧, ਪੰਨਾ ੧੫੨)

ਤਥਾ- ਮਨ ਉਨਮੇਖ ਜਗ ਭਇਓ ਬਿਨ ਉਨਮੇਖ ਨਸਾਇ॥         (ਵਿਚਾਰ ਮਾਲਾ)

ਅਥਵਾ:- ਸਭੁ ਕੋ=ਸਾਰਾ ਜਗਤ ਚਿਤੈ=ਚੇਤਨ ਅੰਦਰ ਹੈ।

ਅਥਵਾ:- ਚਿਤੈ=ਦਫ਼ਤਰ ਅੰਦਰ ਦੇਖਣਾ ਕਰੋ। ਉਹ ਪਰਮੇਸ਼ਰ ਸਾਰਿਆਂ ਜੀਵਾਂ ਨੂੰ ਆਪਣੀ ਨਦਰੀ=ਨਿਗਾਹ ਹੇਠ ਚਲਾਂਵਦਾ ਹੈ ਭਾਵ ਹਰੇਕ ਨੂੰ ਆਪਣੀ ਨਜ਼ਰ ਵਿਚ ਰੱਖ ਕੇ ਕਾਰੇ ਲਾਈ ਰੱਖਦਾ ਹੈ।

ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥

ਪਰਮੇਸ਼ਰ ਆਪ ਹੀ ਗੁਰਮੁਖਾਂ ਨੂੰ ਵਡਿਆਈਆਂ ਦੇਂਦਾ ਹੈ, ਆਪੇ ਹੀ ਉਹਨਾਂ ਪਾਸੋਂ ਸ੍ਰੇਸ਼ਟ ਕਰਮ ਕਮਾਂਵਦਾ ਹੈ।

ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥

150 / 355
Previous
Next