

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਜੇ ਮੋਹਾਕਾ=ਠੱਗਣ ਵਾਲਾ ਹੋ ਕੇ ਕਿਸੀ ਦੂਸਰੇ ਘਰ ਨੂੰ ਮੁਹੈ=ਠੱਗੇ ਤੇ ਉਹ ਪਦਾਰਥ ਆਪਣੇ ਘਰ ਦੇ ਮੁਹਿ=ਵਿਚ ਲਿਆ ਕੇ ਆਪਣੇ ਪਿਤਰਾਂ ਦੇ ਨਮਿਤ ਦੇਵੇ ਤਾਂ ਅੱਗੇ ਉਸ ਦੇ ਵੀ ਪਿਤਰ ਬੈਠੇ ਹਨ।
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
ਉਹ ਪਿਤਰ ਅਗੈ=ਪ੍ਰਲੋਕ ਵਿਚ ਵਸਤੁ ਸਿਞਾਣ ਲੈਂਦੇ ਹਨ। ਉਲਟਾ ਸਗੋਂ ਉਹ ਪਿਤਰ ਇਸ ਸਰਾਧ ਕਰਨ ਵਾਲੇ ਦੇ ਪਿਤਰਾਂ ਨੂੰ ਚੋਰ ਆਖਦੇ ਹਨ।
ਜਿਸ ਨੇ ਇਹ ਉਪਦੇਸ਼ ਦਿੱਤਾ ਹੈ ਕਿ ਭਾਵੇਂ ਚੋਰੀ ਕਰ, ਭਾਵੇਂ ਯਾਰੀ ਕਰ ਪਰ ਸਰਾਧ ਜ਼ਰੂਰ ਕਰ-
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥
ਉਸ ਦਲਾਲ ਬ੍ਰਾਹਮਣ ਦੇ ਹੱਥ ਵੱਢੇ ਜਾਂਦੇ ਹਨ ਜਿਸ ਨੇ ਇਸ ਪ੍ਰਕਾਰ ਦੀ ਮੁਨਸਫ਼ੀ ਕੀਤੀ ਅਰਥਾਤ ਨਿਆਂ ਕੀਤਾ ਹੈ।
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥੧॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਅਗੈ=ਪ੍ਰਲੋਕ ਵਿਚ ਪਿਤਰਾਂ ਨੂੰ ਓਹੀ ਕੁਝ ਮਿਲਦਾ ਹੈ, ਜੋ ਆਪਣੀ ਘਾਲੇ=ਕਮਾਈ ਨਾਲ ਖੱਟ ਕੇ ਦਾਨ ਦੇਂਦਾ ਹੈ॥੧॥
ਇਕ ਸਮੇਂ ਦਸਮ ਪਾਤਿਸ਼ਾਹ ਜੀ ਪਾਸ ਭੀ ਸੰਗਤ ਨੇ ਬੇਨਤੀ ਕੀਤੀ ਸੀ ਕਿ ਹੇ ਦੀਨ ਦਿਆਲ ਗੁਰੂ ਜੀ ! ਤੁਸਾਂ ਲਿਖਿਆ ਹੈ, ਕਿਸੇ ਮੋਨੇ ਦੇ ਹਥੋਂ ਸਰਾਧ ਨਹੀਂ ਕਰਵਾਉਣੇ ਅਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਦੇ ਵਿਚ ਲਿਖਿਆ ਹੈ-
ਸ੍ਰੀ ਗੁਰੂ ਨਾਨਕ ਨਿਰੰਕਾਰੀ ਜੀ ਦੇ ਜੋਤੀ ਜੋਤ ਸਮਾਵਣੇ ਦੇ ਦਿਨ ਸਰਾਧ ਕਰਵਾਇਆ ਸੀ। ਬਚਨ ਹੋਇਆ ਉਸ ਸਮੇਂ ਜਪੁਜੀ ਮੰਤ੍ਰ ਤੋਂ ਬਿਨਾਂ ਹੋਰ ਕੋਈ ਮੰਤ੍ਰ ਨਹੀਂ ਸੀ ਪੜ੍ਹਿਆ। ਤੁਸੀਂ ਭੀ ਜਪੁਜੀ ਮੰਤ੍ਰ ਪੜ੍ਹ ਕੇ ਸਰਾਧ ਪੁੰਨ ਕਰੋ ਤਾਂ ਫਲ ਮਿਲੇਗਾ।
(ਬਿਜੇ ਮੁਕਤ ਗ੍ਰੰਥ ਦਾ ਪੰਨਾ ੩੧੯ ਸਾਖੀ ੮੯)
ਨਾਮ ਹੀਨ ਆਦਮੀ ਹਮੇਸ਼ਾਂ ਅਪਵਿੱਤ੍ਰ ਹੈ ਇਸ ਉੱਤੇ ਦ੍ਰਿਸ਼ਟਾਂਤ ਦੇਂਦੇ ਹਨ।
ਮਃ ੧ ॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ॥
ਜਿਸ ਤਰ੍ਹਾਂ ਜੋਰੂ=ਇਸਤ੍ਰੀ ਨੂੰ ਸਿਰਨਾਵਣੀ=ਰਿਤੂ, 'ਮਾਸਕ ਧਰਮ’ ਬਾਰੰਬਾਰ ਅਰਥਾਤ ਹਰ ਮਹੀਨੇ ਦੇ ਮਹੀਨੇ ਆਂਵਦਾ ਹੈ ਉਸ ਸਮੇਂ ਔਰਤ ਅਪਵਿੱਤਰ ਕਹੀ ਹੈ, ਭਾਵੇਂ