Back ArrowLogo
Info
Profile

ਬ੍ਰਾਹਮਣੀ ਹੋਵੇ, ਭਾਵੇਂ ਖੱਤ੍ਰਾਣੀ ਹੋਵੇ, ਉਹ ਚੰਡਾਲਣੀ ਦੇ ਸਦਰਸ ਕਹੀ ਹੈ। ਸ਼ਾਸਤ੍ਰਕਾਰਾਂ ਨੇ ਇਸਤ੍ਰੀ ਜੂਨ ਉਂਞ ਭੀ ਅਪਵਿੱਤ੍ਰ ਕਹੀ ਹੈ, ਇਸਤ੍ਰੀ ਨਾਲੋਂ ਪੁਰਸ਼ ਜੂਨ ਸ੍ਰੇਸ਼ਟ ਹੈ। ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਚੌਥੀ ਰੁਤ ਛੇਵੇਂ ਅੰਸੂ ਵਿਚ ਲਿਖਿਆ ਹੈ-

ਜਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਮਹਾਰਾਜ ਜੀ ਦੀਵਾਨ ਵਿਚ ਆ ਕੇ ਇਸਥਿਤ ਹੋਏ ਤੇ ਮੁਖਾਰਬਿੰਦ ਤੋਂ ਕਿਹਾ-

ਸੰਗਤ ਦੇ ਵਿਚ ਐਸੀ ਕੋਈ ਇਸਤ੍ਰੀ ਹੈ ਜਿਸ ਨੇ ਮਰਦ ਦੇ ਮੂੰਹ ਨੂੰ ਨਹੀਂ ਫਿਟਕਾਰਿਆ ? ਤਿਸ ਵੇਲੇ ਸਭ ਔਰਤਾਂ ਸੁਣਕੇ ਚੁਪ ਹੋ ਗਈਆਂ।

ਇਕ ਸਿੱਖ ਦੀ ਪੁਤਰੀ ਹੱਥ ਜੋੜ ਕੇ ਖਲੋ ਕੇ ਕਹਿੰਦੀ ਹੈ-ਹੇ ਸੱਚੇ ਪਾਤਿਸ਼ਾਹ! ਮੈਂ ਅੱਜ ਤੱਕ ਕਿਸੀ ਮਰਦ ਨੂੰ ਫਿਟਕਾਰਿਆ ਨਹੀਂ, ਹੋਰ ਭਲਾ ਕੀ ਕਹਿਣਾ ਹੈ, ਮੈਂ ਅੱਜ ਤੱਕ ਆਪਣੇ ਪੁੱਤਰ ਨੂੰ ਭੀ ਨਹੀਂ ਫਿਟਕਾਰਿਆ।

ਉਸ ਵੇਲੇ ਸਤਿਗੁਰਾਂ ਨੇ ਕਿਹਾ-ਧੰਨ ਹੈਂ, ਧੰਨ ਤੂੰ, ਜੋ ਤੈਨੇ ਇਹ ਰੀਤ ਜਾਣੀ ਹੈ ਪਰ ਇਹ ਜਿਤਨੀ ਸੰਗਤ ਬੈਠੀ ਹੈ ਇਸ ਨੂੰ ਕਿਵੇਂ ਭਰੋਸਾ ਆਵੇ ?

ਉਸ ਵੇਲੇ ਉਹ 'ਭਾਗਣ’ ਨਾਮ ਕਰਕੇ ਇਸਤ੍ਰੀ ਬੋਲੀ-ਹੇ ਪ੍ਰਭੂ! ਆਗਰੇ ਨਗਰ ਦੇ ਵਿਚ ਮੇਰਾ ਪਿਤਾ ਬਾਦਸ਼ਾਹ ਦਾ ਦੀਵਾਨ ਸੀ, ਉਸ ਦਾ ਸਭ ਉਪਰ ਹੁਕਮ ਚਲਦਾ ਸੀ। ਬਹੁਤ ਚਿਰ ਉਸ ਨੇ ਬਾਦਸ਼ਾਹ ਦਾ ਕਾਰਜ ਕੀਤਾ। ਸਮਾਂ ਪਾ ਕੇ ਮੇਰੇ ਪਿਤਾ ਜੀ ਦੀ ਦੇਹ ਦਾ ਅੰਤ ਹੋ ਗਿਆ। ਜਿਸ ਵੇਲੇ ਬਾਦਸ਼ਾਹ ਨੇ ਸੁਣਿਆ ਮੇਰਾ ਦੀਵਾਨ ਮ੍ਰਿਤੂ ਹੋ ਗਿਆ ਹੈ, ਉਸ ਵੇਲੇ ਦਰਵਾਜ਼ਿਆਂ 'ਪਰ ਚੌਕੀਦਾਰ ਬਿਠਾ ਦਿੱਤੇ ਤੇ ਜੰਦਰੇ ਬੰਦ ਕਰਵਾ ਦਿੱਤੇ ਹੁਕਮ ਦਿੱਤਾ ਜੇ ਤਿਨ੍ਹਾਂ ਦੇ ਘਰ ਵਿਚ ਕੋਈ ਲੜਕਾ ਹੋਵੇ ਤਾਂ ਮੇਰੇ ਪਾਸ ਲਿਆਵਣਾ। ਜਦ ਉਹ ਘਰ ਵਿਚ ਆਏ ਤੇ ਸਾਡੇ ਪਾਸੋਂ ਪੁਛ ਕੇ ਬਾਦਸ਼ਾਹ ਨੂੰ ਸਾਰੀ ਗੱਲ ਸੁਣਾਈ ਕਿ ਸੱਤ ਪੁਤ੍ਰੀਆਂ ਉਸ ਦੇ ਘਰ ਵਿਚ ਹਨ ਅਤੇ ਇਕ ਬਾਲਕ ਗਰਭ ਦੇ ਵਿਚ ਭੀ ਹੈ, ਭਾਵੇਂ ਉਹ ਲੜਕਾ ਹੈ ਭਾਵੇਂ ਕੰਨਿਆਂ ਹੈ। ਉਸ ਵੇਲੇ ਬਾਦਸ਼ਾਹ ਨੇ ਸੁਣਕੇ ਕਿਹਾ ਜੇ ਇਹਨਾਂ ਦੇ ਘਰ ਲੜਕਾ ਹੋਵੇ ਤਾਂ ਸਾਰੇ ਘਰ ਦੇ ਜੀਆਂ ਦੀ ਖਲਾਸੀ ਕਰ ਦੇਣੀ ਤੇ ਜੇ ਲੜਕੀ ਹੋਵੇ ਤਾਂ ਘਰ ਬਾਰ ਜ਼ਬਤ ਕਰ ਲੈਣਾ। ਬਾਦਸ਼ਾਹ ਦਾ ਹੁਕਮ ਮੰਨ ਕੇ ਦਰਵਾਜ਼ੇ ਪਰ ਚੌਕੀਂਦਾਰ ਬੈਠ ਗਏ। ਜਦ ਗਰਭ ਦੇ ਦਿਨ ਪੂਰੇ ਹੋ ਗਏ ਤਾਂ ਉਸ ਸਮੇਂ ਲੜਕਾ ਪੈਦਾ ਹੋਇਆ ਤੇ ਬੜੀਆਂ ਖ਼ੁਸ਼ੀਆਂ ਹੋਈਆਂ। ਇਹ ਗੱਲ ਬਾਦਸ਼ਾਹ ਨੇ ਸੁਣਕੇ ਉਸੇ ਵੇਲੇ ਸਾਨੂੰ ਖਲਾਸੀ ਦੀ ਆਗਿਆ ਦੇ ਦਿੱਤੀ ਤੇ ਪਹਿਲੇ ਜਿਤਨਾ ਹੀ ਰੁਜ਼ੀਨਾ ਦੇਣਾ ਸ਼ੁਰੂ ਕਰ ਦਿਤਾ।

ਉਸ ਸਮੇਂ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਕਿਹਾ ਕਿ ਧੰਨ ਇਹ ਮਰਦ ਹੈ ਜਿਸ ਦੇ ਪਿਛੇ ਸਾਰਾ ਪ੍ਰਵਾਰ ਛੁਟ ਗਿਆ ਹੈ। ਮਰਦ ਤੋਂ ਬਿਨਾਂ ਕੋਈ ਕਾਰਜ ਰਾਸ ਨਹੀਂ ਆਉਂਦਾ।

ਹੇ ਸੱਚੇ ਪਾਤਸ਼ਾਹ! ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮੈਂ ਇਹ ਭਰੋਸਾ ਧਾਰ ਲਿਆ ਹੈ ਤੇ

155 / 355
Previous
Next