Back ArrowLogo
Info
Profile

ਮੁਖ ਤੋਂ ਇਸ ਤਰ੍ਹਾਂ ਬਚਨ ਕਿਹਾ-ਯਥਾ-

ਜਨਮਤ ਮਰਦ ਸੁ ਬੰਦ ਖਲਾਸੀ। ਹਮ ਜਨਾਨੀਆਂ ਸਪਤ ਪ੍ਰਕਾਸੀ।

ਨਹਿ ਮੁਲਾਹਜਾ ਕਿਨਤਿ ਉਬਾਚੀ। ਯਾਤੇ ਧੰਨ ਸਮਸ ਹੈ ਸਾਚੀ।

ਜਨ ਜ਼ੁਲਮ ਜੰਮਹਿ ਲਾਨਤੁਹਿ। ਸ਼ਬਹਿ ਰੋਜ਼ ਹਰ ਦੋ ਮਾਂਹਿ।

ਮਰਦਹਿ ਜੰਮਹਿ ਦਰ ਗੋਸ਼ ਖੈਰ ਕਰਦਮਹਿ।

ਦਾੜ੍ਹੀ ਬੰਦਗੀ ਐਨ ਖੁਦਾਇ ਦੀਦਾਰ ਸ਼ੁਮਾਰਹਿ।

ਬਗੈਰ ਦਾੜ੍ਹੀ ਸੈਤਾਨ ਬਿਸਾਹਸ ਨਾ ਕਰਦਮਹਿ॥੧੨੩॥

(ਗੁਰਪ੍ਰਤਾਪ ਸੂਰਜ, ਰੁਤ ੪ ਅੰਸੂ ੬)

ਜਨ=ਔਰਤ ਦਾ ਜੰਮਹਿ=ਉਤਪਤਿ ਹੋਣਾ ਜ਼ੁਲਮ ਹੈ। ਰੋਜ਼=ਦਿਨ, ਸ਼ਬਹਿ=ਰਾਤ ਦੇ ਵੇਲਿਆਂ ਵਿਚ ਲਾਹਨਤ ਹੀ ਮਿਲਦੀ ਹੈ। ਮਰਦਹਿ=ਆਦਮੀ ਉਤਪੰਨ ਹੋਵੇ ਤਾਂ ਗੋਸ਼+ਦਰ=ਕੰਨਾਂ ਦੇ ਅੰਦਰ ਖੈਰ ਪੈਂਦੀ ਹੈ, ਦਾਹੜੀ ਰੱਖਣੀ ਖੁਦਾਈ ਬੰਦਗੀ ਤੁਲ ਹੈ। ਦਾਹੜੀ ਵਾਲੇ ਦਾ ਦੀਦਾਰ ਖ਼ੁਦਾ ਦਾ ਹੂ ਬ ਹੂ ਦੀਦਾਰ ਗਿਣਿਆ ਜਾਂਦਾ ਹੈ। ਜੋ ਦਾਹੜੀ ਤੋਂ ਬਗੈਰ ਹੈ ਉਹ ਸ਼ੈਤਾਨ ਹੈ, ਉਸ ਦਾ ਬਿਸਾਹਸ=ਵਿਸਾਹ ਨਹੀਂ ਕਰਨਾ ਚਾਹੀਦਾ।

ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥

ਤਿਵੇਂ ਜੋ ਪੁਰਸ਼ ਪ੍ਰਮੇਸ਼ਰ ਦੇ ਨਾਮ ਤੋਂ ਬਿਨਾਂ ਹੈ। ਉਸ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਵਸਦਾ ਹੈ। ਏਸ ਕਰਕੇ ਉਹ ਨਿਤਾਪ੍ਰਤੀ ਖੁਆਰੁ=ਖ਼ਰਾਬ ਹੁੰਦਾ ਹੈ।

ਪ੍ਰਸ਼ਨ- ਸਰੀਰਕ ਇਸ਼ਨਾਨ ਕਰਨ ਨਾਲ ਸਰੀਰ ਪਵਿੱਤ੍ਰ ਹੋ ਸਕਦਾ ਹੈ ਕਿ ਨਹੀਂ?

ਉੱਤਰ-

ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥

ਇਸ ਪ੍ਰਕਾਰ ਦੀ ਰੀਤੀ ਕਰਨ ਨਾਲ ਸੂਚੇ=ਪਵਿੱਤਰ ਨਹੀਂ ਕਿਹਾ ਜਾਂਦਾ, ਜੋ ਬੈਠ ਕੇ ਪਿੰਡਾ=ਸਰੀਰ ਧੋ ਲਿਆ।

ਪੁਨਾ-ਸਿੱਖਾਂ ਨੇ ਬੇਨਤੀ ਕੀਤੀ ਪਵਿੱਤ੍ਰ ਆਦਮੀ ਕਿਹੜੇ ਹਨ ?

ਉੱਤਰ-

ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥੨॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਸੂਚੇ=ਪਵਿੱਤਰ ਉਹ ਪੁਰਸ਼ ਹਨ ਜਿਨ੍ਹਾਂ ਦੇ ਮਨ ਵਿਚ ਉਹ ਵਾਹਿਗੁਰੂ ਵਸਿਆ ਹੈ॥੨॥

ਯਥਾ ਗੁਰਵਾਕ-

156 / 355
Previous
Next