Back ArrowLogo
Info
Profile

ਜਲ ਵਿਚ ਉਤਪਤ ਹੁੰਦੇ ਹਨ, ਜਲ ਵਿਚ ਹੀ ਵਿਸ਼ਾ ਭੋਗਦੇ ਹਨ, ਜਲ ਵਿਚ ਹੀ ਵਿਸ਼ਟਾ ਪਿਸ਼ਾਬ ਕਰਦੇ ਹਨ, ਅੰਤ ਨੂੰ ਜਲ ਵਿਚ ਹੀ ਮਰ ਜਾਂਦੇ ਹਨ।

ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥

ਕਿਸ ਕਾਰਨ ਨਾਲ ਸੂਤਕ ਨੂੰ ਨਵਿਰਤ ਕਰ ਰੱਖੀਏ, ਕਿਉਂਕਿ ਸੂਤਕ ਤਾਂ ਰਸੋਈ ਵਿਚ ਵੀ ਪੈ ਰਿਹਾ ਹੈ। ਰੋਟੀ ਤਿਆਰ ਕਰਨ ਵੇਲੇ ਕੀੜੇ ਮਰ ਜਾਂਦੇ ਹਨ।

ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਸੂਤਕ ਇਸ ਤਰ੍ਹਾਂ ਅਰਥਾਤ ਭਰਮਾਂ ਦੀਆਂ ਵਿਧੀਆਂ ਨਾਲ ਉਤਾਰਿਆਂ ਨਹੀਂ ਉਤਰਦਾ, ਕੇਵਲ ਗਿਆਨ ਹੀ ਏਸ ਸੂਤਕ ਨੂੰ ਧੋ ਉਤਾਰਦਾ ਹੈ॥੧॥

ਨੋਟ-ਹਿੰਦੂ ਮਤ ਅਨੁਸਾਰ ਜਨਮ ਸਮੇਂ ਜੋ ਅਪਵਿੱਤ੍ਰਤਾ ਹੁੰਦੀ ਹੈ, ਉਸ ਨੂੰ ਸੂਤਕ ਆਖਦੇ ਹਨ ਤੇ ਮਰਨ ਵੇਲੇ ਦੀ ਅਪਵਿੱਤ੍ਰਤਾ ਨੂੰ ਪਾਤਕ ਆਖਦੇ ਹਨ। ਪਰ ਇਸ ਜਗ੍ਹਾ ਸੂਤਕ-ਪਾਤਕ ਦੀ ਅਭੇਦਤਾ ਹੈ।

ਮਃ ੧ ॥

ਪ੍ਰਸ਼ਨ- ਬ੍ਰਾਹਮਣਾਂ ਨੇ ਬੇਨਤੀ ਕੀਤੀ, ਮਨ ਨੂੰ ਤਾਂ ਸੂਤਕ ਨਹੀਂ, ਕਿਉਂਕਿ ਮਨ ਤਾਂ ਪਵਿੱਤ੍ਰ ਹੈ।

ਗੁਰ ਉੱਤਰ-

ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥

ਪਦਾਰਥਾਂ ਦਾ ਜੇਹੜਾ ਲੋਭ ਕਰਨਾ ਹੈ, ਇਹ ਮਨ ਦਾ ਸੂਤਕ ਹੈ ਅਤੇ ਕੂੜੁ=ਝੂਠ ਬੋਲਣਾ ਇਹ ਜਿਹਵਾ ਦਾ ਸੂਤਕ ਹੈ।

ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥

ਪਰਾਈਆਂ ਇਸਤ੍ਰੀਆਂ ਦੇ ਸੁੰਦਰ ਰੂਪ ਨੂੰ ਅਤੇ ਪਰਾਏ ਧਨ ਨੂੰ ਖੋਟੀ ਨਿਗਾਹ ਨਾਲ ਜੋ ਵੇਖਣਾ ਹੈ ਇਹ ਅੱਖਾਂ ਦਾ ਸੂਤਕ ਹੈ।

ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ॥

ਕੰਨਾਂ ਦੇ ਪੈ=ਪਾਸ ਮੁੱਖ ਨੂੰ ਲਗਾ ਕੇ ਜਿਹੜੀ ਤਬਾਰੀ ਖਾਹਿ=ਚੁਗਲੀ ਕਰਨੀ ਹੈ ਇਹ ਕੰਨਾਂ ਦਾ ਸੂਤਕ ਹੈ।

ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥

160 / 355
Previous
Next