Back ArrowLogo
Info
Profile

ਨਾਨਕ ਜਿਨੀ ਗੁਰਮੁਖਿ ਬੁਝਿਆ ਤਿਨਾ ਸੂਤਕੁ ਨਾਹਿ॥੩॥

ਗੁਰੂ ਜੀ ਆਖਦੇ ਹਨ- ਜਿਨ੍ਹਾਂ ਨੇ ਗੁਰਾਂ ਦੁਆਰੇ ਵਾਹਿਗੁਰੂ ਨੂੰ ਬੁਝਿਆ ਹੈ ਉਹਨਾਂ ਨੂੰ ਕੋਈ ਸੂਤਕ-ਪਾਤਕ ਨਹੀਂ ਹੈ॥ ੩॥

{ਪੰਨਾ ੪੭੩}

ਪਉੜੀ ॥ ਸਤਿਗੁਰੁ ਵਡਾ ਕਰਿ ਸਾਲਾਹੀਐ

ਸਤਿਗੁਰਾਂ ਨੂੰ ਸਭ ਨਾਲੋਂ ਵੱਡਾ ਕਰਕੇ ਸਲਾਹੁਣਾ ਕਰੀਏ।

ਪ੍ਰਸ਼ਨ- ਕਿਹੜੇ ਸਤਿਗੁਰਾਂ ਨੂੰ ਵੱਡਾ ਕਰ ਕੇ ਸਲਾਹੀਏ ?

ਉੱਤਰ-

ਜਿਸੁ ਵਿਚਿ ਵਡੀਆ ਵਡਿਆਈਆ ॥

ਜਿਨ੍ਹਾਂ ਸਤਿਗੁਰਾਂ ਵਿਚ ਵੱਡੀਆਂ ਵਡਿਆਈਆਂ ਹਨ।

ਯਥਾ-

ਪਉੜੀ॥ ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ॥

ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ॥

ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸਿ ਸਵਾਰੀ॥

ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ॥

ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ॥੨॥

(ਵਡਹੰਸ ਕੀ ਵਾਰ, ਪੰਨਾ ੫੮੬)

ਸਹਿ ਮੇਲੇ ਤਾ ਨਦਰੀ ਆਈਆ॥

ਸਹਿ=ਅਕਾਲ ਪੁਰਖ ਕ੍ਰਿਪਾ ਕਰਕੇ ਗੁਰਾਂ ਨਾਲ ਮੇਲੇ ਤਾਂ ਗੁਰੂ ਸਾਹਿਬ ਜੀ ਨਦਰੀ=ਨਿਗਾਹ ਆਉਂਦੇ ਹਨ।

ਅਥਵਾ:- ਤਾਂ ਗੁਰਾਂ ਦੇ ਸ਼ੁਭ ਗੁਣ ਨਿਗਾਹ ਆਉਂਦੇ ਹਨ।

ਜਾ ਤਿਸੁ ਭਾਣਾ ਤਾ ਮਨਿ ਵਸਾਈਆ॥

ਜਾ=ਜਿਸ ਵੇਲੇ ਉਹਨਾਂ ਗੁਰਾਂ ਦਾ ਭਾਣਾ ਮੰਨਿਆਂ ਤਾਂ ਮਨ ਵਿਚ ਨਾਮ ਅਤੇ ਵਡਿਆਈਆਂ ਵੱਸ ਗਈਆਂ।

ਕਰਿ ਹੁਕਮੁ ਮਸਤਕਿ ਹਥੁ ਧਰਿ

162 / 355
Previous
Next