

ਨਾਲ ਖਾਧੇ ਹੋਏ ਅੰਨ ਦਾ ਅੰਤ ਨੂੰ ਓਹੋ ਹਾਲ ਹੋਇਆ ਜੋ ਹੋਰਨਾਂ ਦੇ ਖਾਧੇ ਅੰਨ ਦਾ ਹਾਲ ਹੁੰਦਾ ਹੈ। ਅਰਥਾਤ-
ਪਦ ਛੇਦ-ਬ੍ਰਹਮ ਅਰਪਣੰ, ਬ੍ਰਹਮ ਹਵਿਰ ਬ੍ਰਹਮ ਅਗਨਊ ਬ੍ਰਹਮਣਾ ਹੁਤਮ॥
ਬ੍ਰਹਮ ਏਵਤੇਨ ਗੰਤਵਯੰ ਬ੍ਰਹਮ ਕਰਮ ਸਮਾਧੀ ਨਾ॥
ਯੱਗ ਕੇ ਲੀਏ ਅਰਚਨ ਕਰਨ ਵਾਲੇ ਪੁਰਸ਼ੋ ਮੇਂ ਸੇ ਕੋਈ ਤਾਂ ਇਸ ਭਾਵ ਸੇ ਯੱਗ ਕਰਦੇ ਹਨ।
ਅੰਨਵੇ- ਅਰਪਣੰ ਬ੍ਰਹਮ, ਹਵੀ ਬ੍ਰਹਮ, ਬ੍ਰਹਮ ਅਗਨਊ ਬ੍ਰਹਮਣਾ ਹੁਤਮ।
ਬ੍ਰਹਮ ਕਰਮ ਸਮਾਧੀਨਾ ਤੇਨ ਗੰਤਵਯੰ ਬ੍ਰਹਮ ਏਵ।
ਅਰਥ- ਅਰਪਣੰ-ਸ੍ਰਵ ਆਦਿਕ ਪਾਤ੍ਰ=ਭੀ ਬ੍ਰਹਮ ਹੈ। ਪੂਜਾ ਕਰਨ ਵਾਲੇ ਸਾਰੇ ਭਾਂਡੇ ਜਿਸ ਇਕ ਵਿਚ ਪਾਏ ਜਾਣ ਉਸ ਨੂੰ ਸ੍ਰਵ ਆਖਦੇ ਹਨ।
ਹਵੀ=ਹਮਨ ਕਰਨੇ ਯੋਗ ਦ੍ਰਵ=ਸਮੱਗ੍ਰੀ ਭੀ ਬ੍ਰਹਮ ਹੈ।
ਅਤੇ ਬ੍ਰਹਮ ਰੂਪ ਅਗਨਊ=ਅਗਨੀ ਵਿਖੇ ਬ੍ਰਹਮਣਾ=ਬ੍ਰਹਮ ਰੂਪ ਕਰਤਾ ਦੁਆਰਾ ਜੋ ਹੁਤੰ=ਹਮਨ ਕੀਤਾ ਗਿਆ ਹੈ ਓਹ ਭੀ ਬ੍ਰਹਮ ਹੀ ਹੈ। ਇਸ ਲਈ ਬ੍ਰਹਮ ਰੂਪ ਕਰਮ ਨਾਲ ਸਮਾਧੀ ਸਥਿਤ ਹੂਏ ਤੇਨ=ਤਿਸ ਪੁਰਸ਼ ਦੁਆਰਾ ਜੋ ਗੰਤਵਯੰ=ਪ੍ਰਾਪਤ ਹੋਣ ਯੋਗ ਹੈ ਉਹ ਭੀ ਬ੍ਰਹਮ ਹੀ ਹੈ।
ਯਥਾ- ਛਾਦੋਂਗ ਦੀ ਸੁਰਤੀ ਕਥਨ ਕਰਦੀ ਹੈ। ਸਰਵੰ ਖਲਵਿਦੰ ਬ੍ਰਹਮ॥
ਇਦੰ=ਏਹ ਜੋ ਅਖਲ=ਸੰਪੂਰਨ ਪ੍ਰਪੰਚ ਹੈ ਉਹ ਸਭ ਬ੍ਰਹਮ ਰੂਪ ਹੀ ਹੈ।
ਰੋਟੀ ਖਾ ਕੇ ਪਿਛੋਂ ਦੂਜਾ ਸਲੋਕ ਇਹ ਭੀ ਪੜ੍ਹਦੇ ਹਨ-
ਅੰਨਾਦ ਭਵੰਤੀ ਭੂਤਾਨੀ ਪ੍ਰਜਨਯਾਦਨੰ ਸੰਭਵ:।
ਯਗਯਾਦ ਭਵਤੀ ਪ੍ਰਜਨਯੋ: ਯਗਯ: ਕਰਮ ਸਮੁਦਭਵ:।
(ਗੀਤਾ ਧਿਆਇ ੩. ਸਲੋਕ ੧੪)
ਪਦ ਛੇਦ-ਅੰਨਾਤ ਭਵੰਤੀ ਭੂਤਾਨੀ ਪ੍ਰਜਨਯਾਤਿ ਅੰਨ ਸੰਭਵ:।
ਯਗਿਆਤਿ ਭਵਤੀ ਪ੍ਰਜਨਯ: ਯਗ੍ਯ: ਕਰਮ ਸਮੁਦ ਭਵ:।
ਅੰਨਵੇ-ਭੂਤਾਨੀ ਅੰਨਾਤ੍ਹ ਭਵੰਤੀ, ਅੰਨ ਸੰਭਵ: ਪ੍ਰਜਨਯਾਤਿ॥
ਪ੍ਰਜਨ੍ਯ: ਯਗਿਆਤਿ ਭਵਤੀ, ਯਗ੍ਯ: ਕਰਮ ਸਮੁਦਭਵ:॥
ਅਰਥ-ਸੰਪੂਰਨ ਭੂਤਾਨੀ=ਪ੍ਰਾਣੀ ਅੰਨਾਤ੍ਹ=ਅੰਨ ਤੋਂ ਉਤਪੰਨ ਭਵੰਤੀ=ਹੁੰਦੇ ਹਨ ਅਤੇ ਅੰਨ ਦੀ ਸੰਭਵ=ਉਤਪਤੀ ਪ੍ਰਜਨਯਾਤਿ=ਵਰਖਾ ਤੋਂ ਹੁੰਦੀ ਹੈ। ਔਰ ਪ੍ਰਜਨਯ=ਵਰਖਾ ਯਗਿਆਤਿ ਭਵਤੀ=ਯੱਗ ਸੇ ਹੁੰਦੀ ਹੈ ਅਤੇ ਯੱਗ ਜੋ ਹੈ ਉਹ ਕਰਮਾਂ ਤੋਂ ਸਮੁਦ ਭਵ:=ਉਤਪੰਨ ਹੋਣ ਵਾਲੇ ਹਨ।