

ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥
ਅੰਤ ਨੂੰ ਉਹ ਸੁੰਦਰ ਭੋਜਨ ਕੁਹਥੀ+ਜਾਈ=ਭੈੜੀ ਜਗ੍ਹਾ ਪਰ ਜਾ ਕੇ ਸੁੱਟਣਾ ਕੀਤਾ। ਖ਼ਿਆਲ ਕਰੋ ਇਹ ਦੋਸ਼ ਹੁਣ ਕਿਸ ਨੂੰ ਲੱਗਾ ?
ਸਿੱਖਾਂ ਨੇ ਕਿਹਾ ਅੰਨ ਵਿਚ ਕੋਈ ਨੁਕਸ ਹੋਣਾ ਹੈ? ਗੁਰੂ ਸਾਹਿਬ ਜੀ ਆਖਦੇ ਹਨ-
ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ
ਅੰਨ ਤਾਂ ਦੇਵਤਾ ਹੈ, ਪਾਣੀ ਵੀ ਦੇਵਤਾ, ਬੈਸੰਤਰੁ=ਅਗਨੀ ਭੀ ਦੇਵਤਾ ਹੈ, ਲੂਣ ਭੀ ਸ੍ਰੇਸ਼ਟ ਹੈ।
ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕੁ ਪਵਿਤੁ ॥
ਪੰਜਵਾ=ਘਿਓ ਜਿਸ ਵੇਲੇ ਪਾਇਆ ਤਾਂ ਪਾਕੂ=ਪੱਕਿਆ ਹੋਇਆ ਭੋਜਨ ਪਵਿੱਤ੍ਰ ਹੋ ਗਿਆ। ਇਹ ਨਿਯਮ ਸਮਝ ਲਓ, ਅੰਨ ਵਿਚ ਕੋਈ ਦੋਸ਼ ਨਹੀਂ।
ਪ੍ਰਸ਼ਨ- ਦੋਸ਼ ਫਿਰ ਕਿਸ ਵਿਚ ਹੈ?
ਉੱਤਰ- ਇਸ ਪਾਪੀ ਤਨ ਵਿਚ ਸਾਰੇ ਦੋਸ਼ ਹਨ, ਕਿਉਂਕਿ-
ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥
ਇਸ ਪਾਪੀ ਤਨ ਨਾਲ ਉਹ ਸੁੰਦਰ ਭੋਜਨ ਗਡਿਆ=ਮਿਲਿਆ ਤਾਂ ਤਿਤੁ=ਤਿਸ ਕਰਕੇ ਉਸ ਭੋਜਨ ਨੂੰ ਥੁਕਾਂ ਪਈਆਂ।
ਯਥਾ- ਰੂਪ ਧੂਪ ਸੋਗੰਧਤਾ ਕਾਪਰ ਭੋਗਾਦਿ॥
ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਦਿ॥
(ਬਿਲਾਵਲੁ ਮ: ੫, ਪੰਨਾ ੮੧੦)
ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥
ਜਿਸ ਮੂੰਹੋਂ ਵਾਹਿਗੁਰੂ ਨਾਮ ਉਚਾਰਦਾ ਨਹੀਂ ਅਤੇ ਨਾਮ ਜਪੇ ਬਿਨਾਂ ਰਸ-ਦਾਇਕ ਯਾਨੇ ਸ੍ਵਾਦੀਕ ਪਦਾਰਥਾਂ ਨੂੰ ਖਾਂਦਾ ਹੈ।
ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥੧॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਇਸ ਪ੍ਰਕਾਰ ਜਾਣੋ ਜੋ ਤਿਸ ਮੂੰਹ 'ਪਰ ਲਾਹਨਤਾਂ ਰੂਪੀ ਥੁਕਾਂ ਪੈਂਦੀਆਂ ਹਨ॥ ੧॥
ਉਥਾਨਕਾ- ਕੋਈ ਮੰਦ ਵੈਰਾਗੀ ਪੁਰਸ਼ ਪਖੰਡ ਸਹਿਤ ਵਿਰੱਕਤਾਂ ਵਾਲੇ ਭੇਖ ਧਾਰ ਕੇ