Back ArrowLogo
Info
Profile

ਰੂਪ ਕਥਨ ਕੀਤਾ ਹੈ। ਸ਼ਾਖਾਂ ਤੋਂ ਮੂਲ ਕਦੇ ਨਹੀਂ ਬਣ ਸਕਦਾ। ਹਮੇਸ਼ਾਂ ਮੂਲ ਤੋਂ ਸ਼ਾਖਾਂ ਬਣਦੀਆਂ ਹਨ।

ਜੈਸੇ ਭਾਈ ਗੁਰਦਾਸ ਜੀ ਨੇ ਕਥਨ ਕੀਤਾ ਹੈ-

ਭਾਜਨ ਬਿਬਿਧਿ ਜੈਸੇ ਹੋਤ ਏਕ ਮ੍ਰਿਤਕਾ ਸੈ, ਖੀਰ ਨੀਰ ਬਿੰਜਨਾਦਿ ਅਉਖਧਿ ਸਮਾਨੀਐ॥

ਤੈਸੇ ਦਰਸਨ ਬਹੁ ਬਰਨ ਆਸ੍ਰਮ ਧਰਮ, ਸਕਲ ਗ੍ਰਿਹਸਤ ਕੀ ਸਾਖਾ ਉਨਮਾਨੀਐ॥

(ਕਬਿੱਤ ੩੭੫)

ਅਰਥਾਤ- ਜਿਸ ਤਰ੍ਹਾਂ ਇਕ ਹੀ ਮਿੱਟੀ ਤੋਂ ਨਾਨਾ ਤਰ੍ਹਾਂ ਦੇ ਭਾਂਡੇ ਅਤੇ ਇਕ ਹੀ ਪਾਣੀ ਤੋਂ ਭੋਜਨ ਦਵਾਈਆਂ ਤੇ ਦੁੱਧ ਆਦਿਕ ਸਾਰੀਆਂ ਚੀਜ਼ਾਂ ਉਤਪੰਨ ਹੁੰਦੀਆਂ ਹਨ, ਏਸੇ ਤਰ੍ਹਾਂ ਸਭ ਦਰਸਨ=ਭੇਖ ਚਾਰ ਵਰਨ ਤੇ ਸਾਰੇ ਆਸ਼ਰਮ ਗ੍ਰਿਹਸਥ ਦੀਆਂ ਹੀ ਸ਼ਾਖਾਂ ਹਨ। ਗ੍ਰਿਹਸਥ ਧਰਮ ਪਰਮੇਸ਼ਰ ਦਾ ਆਪਣਾ ਰਚਿਆ ਹੋਇਆ ਹੈ ਤੇ ਹੋਰ ਸਾਰੇ ਆਸ਼ਰਮ ਧਰਮ ਪੀਰਾਂ, ਪੈਗੰਬਰਾਂ ਰਿਖੀਆਂ ਮੁਨੀਆਂ ਦੇ ਚਲਾਏ ਹੋਏ ਹਨ। ਜਿਹੜਾ ਫਲ ਬ੍ਰਿਛ ਨਾਲ ਲੱਗ ਕੇ ਪੱਕੇ ਉਹ ਮਿੱਠਾ ਅਤੇ ਸੁਆਦਿਸ਼ਟ ਹੁੰਦਾ ਹੈ ਪਰੰਤੂ ਜਿਹੜਾ ਫਲ ਬ੍ਰਿਛ ਨਾਲੋਂ ਟੁੱਟ ਕੇ ਪੱਕੇ ਉਹ ਦਾਗੀ ਤੇ ਬੇ-ਸੁਆਦਾ ਹੁੰਦਾ ਹੈ।

ਏਸੇ ਤਰ੍ਹਾਂ ਜੇਹੜਾ ਪ੍ਰਾਣੀ ਮਾਤ੍ਰ ਆਪਣੇ ਮੂਲ ਬ੍ਰਿਛ ਗ੍ਰਿਹਸਥ ਧਰਮ ਨਾਲ ਲੱਗ ਕੇ ਭਜਨ ਸਿਮਰਨ ਕਰਕੇ ਸਰੂਪ ਦੀ ਪ੍ਰਾਪਤੀ ਕਰਦਾ ਹੈ ਉਸ ਦੀ ਮਹਿਮਾ ਤਾਂ ਕਥਨ ਨਹੀਂ ਕੀਤੀ ਜਾਂਦੀ, ਪਰੰਤੂ ਜੇਹੜੇ ਗ੍ਰਿਹਸਥ ਧਰਮ ਨੂੰ ਛੱਡ ਕੇ ਤਿਆਗੀ ਵੈਰਾਗੀ ਹੋ ਕੇ ਭਜਨ ਸਿਮਰਨ ਕਰਦੇ ਹਨ, ਉਹ ਇਕ ਬਾਸੀ ਰੋਟੀ ਵਾਂਗੂੰ ਹੀ ਰਹਿੰਦੇ ਹਨ। ਇਕ ਤਾਂ ਮਨ ਵਿਸ਼ਿਆਂ ਵੱਲ ਭਟਕਣ ਕਰਕੇ ਉਹਨਾਂ ਨੂੰ ਦਾਗੀ ਹੋਣ ਦਾ ਡਰ ਹੁੰਦਾ ਹੈ। ਦੂਜਾ ਹੋਰ ਵੀ ਕਈ ਤਰ੍ਹਾਂ ਦੇ ਕਸ਼ਟ ਹੁੰਦੇ ਹਨ ਤੇ ਗ੍ਰਿਹਸਥੀ ਦਾ ਮਨ ਗ੍ਰਿਹਸਥ ਆਸ਼ਰਮ ਵਿਚ ਰਹਿ ਕੇ ਸੰਤੁਸ਼ਟ ਹੋ ਕੇ ਇਕ ਥਾਂ ਸਥਿਰ ਰਹਿੰਦਾ ਹੈ ਏਸ ਕਰਕੇ ਗ੍ਰਿਹਸਤ ਧਰਮ 'ਸਭ ਧਰਮਨ ਸਿਰ ਧਰਮਾ' ਹੈ।

ਇਹ ਸਾਰਾ ਪ੍ਰਸੰਗ 'ਨਾਨਕ ਪ੍ਰਕਾਸ਼ ਉਰਧ ਧਿਆਇ ੪੫ ਵਿਚ ਲਿਖਿਆ ਹੋਇਆ ਹੈ।

ਭਾਗਵਤ ਦੇ ਸੱਤਵੇਂ ਸਕੰਧ ਅਧਿਆਇ ੧੪ ਵਿਚ ਵੀ ਗ੍ਰਿਹਸਤ ਧਰਮ ਦੀ ਵਿਸ਼ੇਸ਼ਤਾ ਕਥਨ ਕੀਤੀ ਹੋਈ ਹੈ ਅਤੇ ਭਾਈ ਗੁਰਦਾਸ ਜੀ ਨੇ ਵੀ ਕਥਨ ਕੀਤਾ ਹੈ-

ਜੈਸੇ ਸਰ ਸਰਿਤਾ ਸਕਲ ਮੈਂ ਸਮੁੰਦ੍ਰ ਬਡੋ,

ਮੇਰ ਮੈ ਸੁਮੇਰ ਬਡੋ ਜਗਤੁ ਬਖਾਨ ਹੈ।

ਤਰਵਰ ਬਿਖੈ ਜੈਸੇ ਚੰਦਨ ਬਿਰਖੁ ਬਡੋ,

ਧਾਤੁ ਮੈ ਕਨਿਕ ਅਤਿ ਉਤਮ ਕੈ ਮਾਨਿ ਹੈ।

ਪੰਛੀਅਨ ਮੈ ਹੰਸੁ, ਮ੍ਰਿਗਰਾਜਨ ਮੈ ਸਾਰਦੂਲ,

ਰਾਗਨ ਮੈ ਸਿਰੀ ਰਾਗੁ ਪਾਰਸ ਪਖਾਨ ਹੈ।

167 / 355
Previous
Next