

ਗਿਆਨਨ ਮੈ ਗਿਆਨ ਅਰੁ ਧਿਆਨਨ ਮੈ ਧਿਆਨ ਗੁਰ,
ਸਕਲ ਧਰਮ ਮੈ ਗ੍ਰਿਹਸਤੁ ਪ੍ਰਧਾਨ ਹੈ॥੩੭੬॥
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰੋਪੜ ਨਿਵਾਸੀ ਸੱਯਦ ਪੀਰ ਨੂੰ ਭੀ ਏਹੀ ਉਪਦੇਸ਼ ਫ਼ੁਰਮਾਉਂਦੇ ਹਨ ਕਿ-
ਸੁਨਹੁ ਪੀਰ ਗੁਰ ਬਾਕ ਉਚਾਰਾ। ਸਭਿ ਆਸ਼੍ਰਮ ਤੇ ਗ੍ਰਿਸਤ ਉਦਾਰਾ।
ਅਪਰ ਸਕਲ ਕਉ ਇਹ ਉਪਜੰਤੋ। ਪੁਨ ਸਭਿਹੂਨਿ ਅਲੰਬ ਰਹੰਤੋ॥੨੭॥
ਜੋ ਗ੍ਰਿਹਸਤ ਤੇ ਉਤਰਹਿ ਪੂਰਾ। ਅੰਤ ਕਾਲ ਪ੍ਰਾਪਤਿ ਪਦ ਰੂਰਾ।
ਪੁੰਨ ਦਾਨ ਕਾ ਕਰੈ ਸਰੀਰ। ਸੋ ਗਿਰਹੀ ਗੰਗਾ ਕਾ ਨੀਰ॥੨੮॥
(ਗੁਰਪ੍ਰਤਾਪ ਸੂਰਜ, ਰਾਸ ੧੧ ਅੰਸੂ ੩੦)
ਤਥਾ- ਸੋ ਗਿਰਹੀ ਜੋ ਨਿਗ੍ਰਹੁ ਕਰੈ॥ ਜਪੁ ਤਪੁ ਸੰਜਮੁ ਭੀਖਿਆ ਕਰੈ॥
ਪੁੰਨ ਦਾਨ ਕਾ ਕਰੇ ਸਰੀਰੁ॥ ਸੋ ਗਿਰਹੀ ਗੰਗਾ ਕਾ ਨੀਰੁ॥
(ਰਾਮਕਲੀ ਕੀ ਵਾਰ, ਪੰਨਾ ੯੫੨)
ਸ੍ਰੀ ਗੁਰੂ ਅਮਰਦਾਸ ਜੀ ਭਾਈ ਜੱਗਾ ਨੂੰ ਉਪਦੇਸ਼ ਦਿੰਦੇ ਹਨ-
ਸ਼ਰਧਾ ਜਾਨਿ ਗੁਰੂ ਬਚ ਭਾਖਾ। ਘਰ ਤ੍ਯਾਗਨਿ ਕੀ ਨਹਿ ਕਰਿ ਕਾਂਖਾ॥੧੭॥
ਜੇ ਘਰ ਤਜੇ ਮਿਲਹਿ ਭਗਵਾਨ । ਕ੍ਯੋਂ ਫਕੀਰ ਪੁਰਿ ਪੁਰਿ ਮਹਿ ਆਨ।
ਹਾਟਨਿ ਪਰ ਬਨਕਨਿ ਸੋਂ ਝਗਰੇਂ। ਜਾਚਤਿ੧ ਡੋਲਤਿ ਬਾਸੁਰ ਸਗਰੇ॥੧੮॥
ਗੁਰਮੁਖਿ ਗ੍ਰਿਹਸਤਿ ਬਿਖੈ ਕਰਿ ਭਗਤਿ । ਪਾਇ ਮੁਕਤਿ ਨਹਿ ਜਨਮਤਿ ਜੁਗਤਿ ॥
ਜਿਮਿ ਜਲ ਮਹਿ ਅਲੇਪ ਅਰਬਿੰਦ੨ । ਰਾਖਹਿ ਊਰਧ ਧ੍ਯਾਨ ਦਿਨਿੰਦ੩ ॥੧੯॥
ਤਿਮਿ ਗੁਰਸਿੱਖ ਕਿਰਤ ਕੋ ਕਰਤੇ। ਦੇ ਕਰਿ ਸਤਿਸੰਗਤਿ ਪੁਨ ਬਰਤੇ।
ਹੋਇ ਫਕੀਰ ਜਾਚਤਿ ਜਬਿ ਖਾਇ। ਜਪ ਤਪ ਨਿਜ ਘਾਟੋ ਤਬਿ ਪਾਇ॥ ੨੦॥
ਸੇਵਾ ਕਰਹਿ ਲੇਹਿ ਸੋ ਤਿਸ ਤੇ। ਖਾਨ ਪਾਨ ਨਿਤਿ ਕਰਿਤੋ ਜਿਸ ਤੇ।
ਗ੍ਰਿਸਥੀ ਅਪਨੋ ਪੁੰਨ ਨ ਦੇਤਿ। ਸੇਵਾ ਠਾਨਿ੪ ਅਪਰ ਤੇ ਲੇਤਿ॥ ੨੧॥
ਜਥਾ ਧੇਨੁ੫ ਕੋ ਘਾਸੁ ਖੁਲਾਵੈਂ। ਤਿਸ ਕੋ ਪਲਟੋ ਪੈ੬ ਪੁਨ ਪਾਵੈਂ।
ਤਿਮਿ ਜੱਗਾ! ਲਿਹੁ ਸਮਝ ਬਿਸਾਲ। ਗ੍ਰਿਸਤਿ ਧਰਮ ਮੁਖ ਹੈ ਕਲਿ ਕਾਲ ॥੨੨॥
(ਗੁਰਪ੍ਰਤਾਪ ਸੂਰਜ, ਰਾਜ ੧ ਅੰਸੂ ੩੯)
-------------------------
੧. ਮੰਗਦੇ ਫਿਰਦੇ, ੨. ਕੌਲ ਫੁਲ, ੩. ਸੂਰਜ, ੪. ਕਰਕੇ, ੫. ਗਊ, ੬. ਦੁੱਧ।