

ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਫਿਰ ਦੇਖੋ ਕਿ ਕਿਤਨੇ ਗੁਣਾਂ ਵਾਲੀ ਇਸਤ੍ਰੀ ਦੀ ਉਤਪਤੀ ਭੀ ਇਸੇ ਇਸਤ੍ਰੀ ਤੋਂ ਹੁੰਦੀ ਹੈ, ਭੰਡੈ=ਇਸਤ੍ਰੀ ਤੋਂ ਬਿਨਾਂ ਕਿਸੇ ਦੀ ਉਤਪਤੀ ਨਹੀਂ ਹੁੰਦੀ।
ਅਥਵਾ:- ਔਰਤ ਤੋਂ ਹੀ ਹੋਰ ਔਰਤ ਉਤਪੰਨ ਹੁੰਦੀ ਹੈ, ਔਰਤ ਤੋਂ ਬਿਨਾਂ ਕੋਈ ਭੀ ਨਹੀਂ ਹੈ।
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਉਹ ਸੱਚਾ ਅਕਾਲ ਪੁਰਖ ਹੀ ਇਕ ਹੈ ਜੋ ਇਸਤ੍ਰੀ ਤੋਂ ਬਿਨਾਂ ਅਰਥਾਤ ਸੁਤੇ ਪ੍ਰਕਾਸ਼ ਰੂਪ ਹੈ। ਇਸਤ੍ਰੀ ਨੂੰ ਨਿੰਦਣਾ ਤੇ ਮਰਦ ਨੂੰ ਸਲਾਹੁਣਾ ਚੰਗਾ ਨਹੀਂ ।
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
ਜਿਸ ਭੀ ਮੂੰਹ ਨਾਲ (ਚਾਹੇ ਇਸਤ੍ਰੀ ਦਾ ਹੈ, ਚਾਹੇ ਮਰਦ ਦਾ) ਪਰਮੇਸ਼ਰ ਨੂੰ ਸਦਾ ਧਿਆਈਏ, ਉਸ ਉੱਤੇ ਭਾਗਾਂ ਦੀ ਰਤੀ=ਮਣੀ ਦੀ ਸੁੰਦਰਤਾ ਹਿੱਸੇ ਵਿਚ ਆ ਜਾਂਦੀ ਹੈ।
ਅਥਵਾ:- ਧਰਮ, ਅਰਥ, ਕਾਮ, ਮੋਖ ਰੂਪ ਚਾਰ ਰੱਤੀਆਂ ਉਹਨਾਂ ਦੇ ਭਾਗਾਂ ਵਿਚ ਆ ਜਾਂਦੀਆਂ ਹਨ।
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨ ॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਅੱਗੇ ਚੱਲ ਕੇ ਉਸ ਸੱਚੇ ਦਰਬਾਰ ਵਿਚ ਓਹੋ ਮੂੰਹ ਉੱਜਲੇ ਹੋਣਗੇ ਚਾਹੇ ਉਹ ਇਸਤ੍ਰੀ ਦੇ ਹੋਣ ਚਾਹੇ ਮਰਦਾਂ ਦੇ।
ਗ੍ਰਿਹਸਤੀ ਲਈ ਔਰਤ ਦਾ ਰੱਖਣਾ ਪਰਮ ਧਰਮ ਹੈ, ਪਰੰਤੂ ਜੋ ਵਿਰੱਕਤ ਮਹਾਤਮਾ ਹਨ, ਉਹਨਾਂ ਲਈ ਔਰਤ ਦਾ ਤਿਆਗਣਾ ਹੀ ਸ੍ਰੇਸ਼ਟ ਹੈ। ਜੇ ਮਹਾਤਮਾਂ ਬਣ ਕੇ ਔਰਤ ਰੱਖ ਲੈਣ ਤਾਂ ਉਹਨਾਂ ਦੀ ਕਲਿਆਣ ਕਦੇ ਨਹੀਂ ਹੁੰਦੀ। ਯਥਾ-
ਨਾਰ ਬੁਰੀ ਵੇਸਵਾ ਅਰੁ ਪਰ ਕੀ। ਤੀਜੀ ਨਰਕ ਨਿਸ਼ਾਨੀ ਘਰ ਕੀ।
ਤਜਤ ਵਿਵੇਕੀ ਤਿਹੁੰ ਮੈ ਨੇਹਾ। ਕਰੈ ਨੇਹ ਤੇ ਸਠ ਮੁਖ ਖੇਹਾ।
(ਵਿਚਾਰ ਸਾਗਰ ਪੰਜਵਾਂ ਤਰੰਗ)
ਬਾਬਾ ਫ਼ਰੀਦ ਜੀ ਨੇ ਵੀ ਲਿਖਿਆ ਹੈ-
ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ॥
ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ॥ ੩੭॥
(ਸਲੋਕ ਫਰੀਦ ਜੀ ਪੰਨਾ ੧੩੭੯)