Back ArrowLogo
Info
Profile

ਇਹ ਔਰਤਾਂ ਵਿਹੁ ਦੀਆਂ ਗੰਦਲਾਂ ਹਨ* ਪਰ ਉਪਰੋਂ ਖੰਡ ਨਾਲ ਲਬੇੜ ਰੱਖੀਆਂ ਹਨ, ਜਿਹੜਾ ਗੌਰ ਰੰਗ ਰਚ ਦਿਤਾ ਹੈ, ਉਸ ਗੌਰ ਰੰਗ ਨੂੰ ਵੇਖ ਕੇ ਸਭ ਕੋਈ ਭੁਲ ਜਾਂਦਾ ਹੈ। ਜਿਸ ਵੇਲੇ ਉਸ ਦੇ ਅਨੰਦ ਨੂੰ ਚਖਦਾ ਹੈ ਤਾਂ ਮਗਰੋਂ ਪਛਤਾਉਂਦਾ ਹੈ।

ਇਸ ਲਈ ਇਕ ਤਾਂ ਰਾਹੇਦੇ=ਮੰਗੇਵਾ ਕਰਦੇ ਰਹਿ ਗਏ ਹਨ ਅਤੇ ਇਕ ਰਾਧੀ= ਵਿਆਹੀ ਹੋਈ ਨੂੰ ਤਿਆਗ ਕੇ ਚਲੇ ਗਏ ਹਨ।

ਦੂਸਰਾ ਅਰਥ-

'ਭੰਡਿ ਜੰਮੀਐ ਭੰਡਿ ਨਿੰਮੀਐ”

ਸਾਧੂ ਦੇ ਸੰਜੋਗ ਨਾਲ ਔਰਤ ਦੇ ਨਿਮਨੇ ਵੇਲੇ ਭੰਡੀ ਹੁੰਦੀ ਹੈ ਅਤੇ ਜੇ ਕੋਈ ਲੜਕਾ ਲੜਕੀ ਜੰਮ ਪਿਆ ਤਾਂ ਵੀ ਸਾਧੂ ਦੀ ਭੰਡੀ ਹੁੰਦੀ ਹੈ।

'ਭੰਡਿ ਮੰਗਣੁ ਵੀਆਹੁ॥

ਮੰਗਣ=ਸਗਾਈ ਹੋਣ ਵੇਲੇ ਅਤੇ ਵਿਆਹ ਹੋਣ ਵੇਲੇ ਵੀ ਸਾਧ ਦੀ ਭੰਡੀ ਹੁੰਦੀ ਹੈ।

'ਭੰਡਹੁ ਹੋਵੈ ਦੋਸਤੀ’

ਇਸਤ੍ਰੀ ਨਾਲ ਦੋਸਤੀ ਹੋਣ ਸਮੇਂ ਵੀ ਸਾਧੂ ਦੀ ਭੰਡੀ ਹੁੰਦੀ ਹੈ।

'ਭੰਡਹੁ ਚਲੈ ਰਾਹੁ॥'

ਇਸਤ੍ਰੀ ਦੇ ਰਸਤੇ ਵਿਚ ਵੀ ਚਲੇ, ਤਾਂ ਵੀ ਸਾਧੂ ਦੀ ਭੰਡੀ ਹੁੰਦੀ ਹੈ।

'ਭੰਡੁ ਮੁਆ ਭੰਡੁ ਭਾਲੀਐ’

ਪਹਿਲੀ ਵਿਆਹੀ ਹੋਈ ਔਰਤ ਦੇ ਮਰਨ ਨਾਲ ਵੀ ਸਾਧੂ ਦੀ ਭੰਡੀ ਹੁੰਦੀ ਹੈ ਤੇ ਹੋਰ ਦੂਸਰੀ ਔਰਤ ਭਾਲੀਐ=ਲੱਭੇ ਤਾਂ ਭੀ ਸਾਧੂ ਦੀ ਭੰਡੀ ਹੁੰਦੀ ਹੈ।

'ਭੰਡਿ ਹੋਵੈ ਬੰਧਾਨੁ॥"

---------------------

*ਯਥਾ- ਛੋਟੀ ਮੋਟੀ ਇਸਤਰੀ ਇਹ ਸਭ ਵਿਸ ਕੀ ਬੇਲ।

ਵੈਰੀ ਮਾਰੇ ਦਾਵ ਕਰ ਏਹ ਮਾਰੇ ਹੱਸ ਖੇਲ।

ਏਹ ਮਾਰੇ ਹੱਸ ਖੇਲ ਅਤਰ ਅੰਬੀਰ ਲਗਾਏ।

ਸੋਲਾਂ ਕਰੇ ਸ਼ਿੰਗਾਰ ਭਜਨ ਕੋ ਲੁਟ ਲੈ ਜਾਏ।

ਕਹਿ ਗਿਰਧਰ ਕਵੀ ਰਾਇ ਨੀਯਤ ਹੈ ਜਿਸ ਕੀ ਖੋਟੀ।

ਮੁਕਤ ਨ ਦੇਤੀ ਹੋਣ ਕਿਆ ਮੋਟੀ ਕਿਆ ਛੋਟੀ।

ਤਥਾ- ਅਰਥ ਧਰਮ ਅਰ ਮੋਖਸ਼ ਕੋ, ਨਾਰ ਬਿਗਾਰਤ ਐਨ।

ਸਭ ਅਨਰਥ ਕੋ ਮੂਲ ਲਖ, ਤਜੈ ਤਾਹਿ ਹੈ ਚੈਨ।

170 / 355
Previous
Next