

ਔਰਤ ਨਾਲ ਜਦ ਬੰਧਾਨੁ=ਮੇਲ ਕਰਦਾ ਹੈ ਤਾਂ ਵੀ ਸਾਧੂ ਦੀ ਭੰਡੀ ਹੁੰਦੀ ਹੈ।
'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥'
ਪ੍ਰਸ਼ਨ- ਵਿਸ਼ਿਆਂ ਨੂੰ ਕੈਸਾ ਆਖਣਾ ਚਾਹੀਦਾ ਹੈ ?
ਗੁਰ ਉੱਤਰ- ਉਹਨਾਂ ਵਿਸ਼ਿਆਂ ਨੂੰ ਮੰਦਾ ਹੀ ਆਖਣਾ ਯੋਗ ਹੈ, ਕਿਉਂਕਿ ਸਾਧੂ ਲਈ ਅਤਿਅੰਤ ਮਾੜੇ ਹਨ। ਜਿਨ੍ਹਾਂ ਵਿਸ਼ਿਆਂ ਨੂੰ ਮਾੜਾ ਕਹਿਣ ਤੇ ਰਾਜਾਨ=ਪ੍ਰਕਾਸ਼ ਰੂਪ ਗਿਆਨ ਜੰਮਦਾ ਹੈ।
'ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥"
ਸਾਧੂ ਦੇ ਲਈ ਭੰਡੀ ਹੀ ਭੰਡੀ ਉਤਪਤ ਹੁੰਦੀ ਹੈ। ਅਥਵਾ-ਇਸ ਲੋਕ ਵਿਚ ਵੀ ਭੰਡੀ, ਪ੍ਰਲੋਕ ਵਿਚ ਵੀ ਭੰਡੀ ਉਤਪੰਨ ਹੁੰਦੀ ਹੈ। ਭੰਡੀ ਤੋਂ ਬਿਨਾਂ ਕੋਈ ਨਹੀਂ।
ਯਥਾ- ਜੋ ਕੋਊ ਪਰ ਨਾਰੀ ਸੋ ਪਾਗੈ ॥ ਪਨਹੀ ਇਹਾਂ ਨਰਕ ਤਿਹ ਆਗੈ॥"
ਹੋਰ ਭਲਾ ਕੀ ਕਹਿਣਾ ਹੈ, ਪਰਾਈ ਇਸਤਰੀ ਦਾ ਸੰਗ ਕਰਨ ਤੇ ਅਕਬਰ ਜਿਹੇ ਬਾਦਸ਼ਾਹ ਨੂੰ ਜੁੱਤੀਆਂ ਪੈ ਗਈਆਂ ਸਨ ਤਾਂ ਹੋਰ ਦੀ ਕੀ ਗੱਲ ਕਹਿਣੀ ਹੈ। ਇਸ ਦੀ ਸਾਖੀ ੧੮੫ਵੇਂ ਚਰਿੱਤ੍ਰ ਵਿਚ ਪੜ੍ਹੋ।
ਤਥਾ- ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ॥
ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ॥੮॥
(ਫੁਨਹੇ ਮਹਲਾ ੫, ਪੰਨਾ ੧੩੬੨)
ਨੌਵੇਂ ਪਾਤਿਸ਼ਾਹ ਜੀ ਨੇ ਦਸਮ ਪਿਤਾ ਜੀ ਨੂੰ ਇਹੋ ਉਪਦੇਸ਼ ਦਿੱਤਾ ਹੈ-
ਸੁਧ* ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ॥
ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ**॥
ਨਿਜ ਨਾਰੀ ਕੇ ਸੰਗ ਨੇਹੁ੧ ਤੁਮ ਨਿੱਤ ਬਢੈਯਹੁ॥
ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ॥੫੧॥
ਪਰ ਨਾਰੀ ਕੇ ਭਜੇ ਸਹਸ੨ ਬਾਸਵ੩ ਭਗ ਪਾਏ॥
ਪਰ ਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ॥
ਪਰ ਨਾਰੀ ਕੇ ਹੇਤ ਸੀਸ ਦਸ ਸੀਸ੪ ਗਵਾਯੋ॥
ਹੋ ਪਰ ਨਾਰੀ ਕੇ ਹੇਤ ਕਟਕ੫ ਕਵਰਨ੬ ਕੌ ਘਾਯੋ॥ ੫੨॥
ਪਰ ਨਾਰੀ ਸੌ ਨੇਹੁ ਛੁਰੀ ਪੈਨੀ੭ ਕਰਿ ਜਾਨਹੁ॥
ਪਰ ਨਾਰੀ ਕੇ ਭਜੇ ਕਾਲ ਬ੍ਯਾਪ੍ਯੋ ਤਨ ਮਾਨਹੁ॥
-------------------
* ਸੋਝੀ। ** ਤੇਰੇ। ੧. ਪ੍ਰੇਮ। ੨. ਹਜਾਰਾਂ। ੩. ਇੰਦਰ। ੪. ਰਾਵਨ। ੫. ਦਲ। ੬. ਕੈਰਵਾਂ ਦਾ ੭. ਤ੍ਰਿਖੀ।