

ਅਧਿਕ ਹਰੀਫੀ੮ ਜਾਨਿ ਭੋਗ ਪਰ ਤ੍ਰਿਯਾ ਜੁ ਕਰਹੀ।।
ਹੋ ਅੰਤ ਸ੍ਵਾਨ੯ ਕੀ ਮ੍ਰਿਤੁ ਹਾਥ ਲੇਂਡੀ੧੦ ਕੇ ਮਰਹੀ॥ ੫੩॥
(ਦਸਮ ਗ੍ਰੰਥ, ਚਰਿੱਤ੍ਰ ੨੧, ਪੰਨਾ ੮੫੨)
ਤਥਾ- ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ॥
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ॥ ੧੦੮॥
(ਸਲੋਕ ਕਬੀਰ ਜੀ, ਪੰਨਾ ੧੩੭੦)
ਅਰਬ- ਜੋ ਪੁਰਸ਼ ਪਰਮੇਸ਼ਰ ਦੇ ਸਿਮਰਨ ਨੂੰ ਛੱਡ ਕੇ ਵਿਸ਼ੇ-ਵਿਕਾਰਾਂ ਦੇ ਭੋਗਣ ਦੀ ਇੱਛਾ ਕਰਕੇ ਅਹੋਈ=ਪਰਾਈ ਔਰਤ ਨੂੰ ਫੜ ਰੱਖਦੇ ਹਨ, ਓਹ ਗਧਾ ਜੂਨ ਵਿਚ ਅਉਤਰੈ=ਜਨਮ ਧਾਰ ਕੇ ਚਾਰ ਮਣ ਪੱਕੇ ਭਾਰ ਨੂੰ ਸਹਾਰਦੇ ਹਨ।
ਤਾਂਤੇ ਹੇ ਪਿਆਰਿਓ ! ਜਿੰਨਾ ਵਸ ਚਲੇ ਉਤਨਾ ਹੀ ਇਨ੍ਹਾਂ ਵਿਸ਼ਿਆਂ ਤੋਂ ਬਚ ਕੇ ਰਹੋ।
'ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥"
ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਭੰਡੀ ਤੋਂ ਬਿਨਾਂ ਇਕ ਉਹ ਸੱਚਾ ਨਿਰਗੁਣ ਬ੍ਰਹਮ ਹੀ ਹੈ।
'ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥'
ਜਿਸ ਮੂੰਹ ਪਰ ਚਾਰਿ=ਸੁੰਦਰ ਭਾਗਾਂ ਦੀ ਰਤੀ ਹੈ ਤਿਸ ਮੂੰਹ ਨਾਲ ਸਦਾ ਵਾਹਿਗੁਰੂ ਨੂੰ ਸਲਾਹੁਣਾ ਕਰੀਏ।
'ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥ ੨॥
ਸਤਿਗੁਰ ਦੇਵ ਜੀ ਆਖਦੇ ਹਨ-ਉਸ ਸੱਚੇ ਵਾਹਿਗੁਰੂ ਦੇ ਦਰਬਾਰ ਅੰਦਰ ਉਹ ਮੂੰਹ ਉੱਜਲੇ ਹਨ॥੨॥
ਪਉੜੀ॥ ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥
ਸਭ ਕੋਈ ਪ੍ਰਮਾਤਮਾ ਨੂੰ ਆਪਣਾ ਕਥਨ ਕਰਦਾ ਹੈ ਜਿਸ ਦਾ ਪਰਮਾਤਮਾ ਨਹੀਂ ਉਸ ਨੂੰ ਚੁਣ ਕੇ ਵੱਖਰਾ ਕੱਢ ਦੇਵੋ ਪਰ ਜੇ ਕੋਈ ਕਹੇ ਸਾਨੂੰ ਦੁੱਖ ਭੋਗਣਾ ਪੈਂਦਾ ਹੈ ਇਸ ਤੇ ਪਰਮਾਤਮਾ ਸਾਡਾ ਨਹੀਂ ਤਾਂ ਉਸ ਲਈ ਇਹ ਉੱਤਰ ਹੈ-
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥
ਆਪੋ ਆਪਣੇ ਕਰਮਾਂ ਦੇ ਕੀਤੇ ਅਨੁਸਾਰ ਸਾਰੇ ਆਪ ਹੀ ਲੇਖੇ ਨੂੰ ਸੰਢੀਐ= ਭੋਗਦੇ ਅਰਥਾਤ ਸਹਾਰਦੇ ਹਨ।
-----------------------
੮. ਚਤੁਰ ੯. ਕੁੱਤੇ। ੧੦. ਕਾਇਰ।