Back ArrowLogo
Info
Profile

ਸਾਖੀ-ਚਾਰ ਪਰੌਂਠਿਆਂ ਦੀ

ਇਕ ਮਹਾਨ ਪਰਉਪਕਾਰੀ ਰਾਗ ਦਵੈਖ ਤੋਂ ਰਹਿਤ ਜੋ ਭਿੱਖਿਆ ਮੰਗ ਕੇ ਆਪਣੇ ਪੇਟ ਦੀ ਗੁਜ਼ਰਾਨ ਕਰਦੇ ਸੀ, ਜਦ ਵੀ ਉਹ ਭਿੱਖਿਆ ਮੰਗਣ ਜਾਣ ਤਾਂ ਮੁਖ ਤੋਂ ਇਹ ਬਚਨ ਬੋਲਦੇ ਸਨ-

ਕਰ ਭਲਾ ਹੋਵੇ ਭਲਾ, ਅੰਤ ਭਲੇ ਦਾ ਭਲਾ।

ਪਾਈਂ ਮਾਈ ਹਰਿ ਕੇ ਲੇਖੇ। ਜਿਨ ਕੀਤੀ ਨਹੀਂ, ਉਹ ਕਰਕੇ ਵੇਖੇ।

ਜਾਂ ਇਹ ਬਚਨ ਇਕ ਮਾਈ ਨੇ ਸੁਣਿਆਂ ਤਾਂ ਉਸ ਨੇ ਬੜੀ ਤਰਕ ਕੀਤੀ ਤੇ ਕਿਹਾ ਇਹ ਫਕੀਰ ਬੜਾ ਲੋਭੀ ਹੈ ਜੋ ਖਾਣ ਵਾਸਤੇ ਕਹਿੰਦਾ ਹੈ-

‘ਕਰ ਭਲਾ ਹੋਵੇ ਭਲਾ’

ਹੁਣ ਭਲਾ ਕਰਨ ਵਾਲੇ ਕਈ ਦੁੱਖੀ ਹਨ ਤੇ ਬੁਰਾ ਕਰਨ ਵਾਲੇ ਕਈ ਸੁਖੀ ਹਨ। ਐਵੇਂ ਇਹਨਾਂ ਫ਼ਕੀਰਾਂ ਨੇ ਬਹਾਨੇ ਬਣਾ ਰੱਖੇ ਹਨ। ਕੋਈ ਭਲੇ ਕਰਨ ਤੇ ਭਲਾ ਨਹੀਂ ਅਰ ਬੁਰਾ ਕਰਨ ਤੋਂ ਕੋਈ ਬੁਰਾ ਨਹੀਂ ਹੁੰਦਾ। ਮੈਂ ਇਸ ਨੂੰ ਵਿਹੁ ਦੇਂਦੀ ਹਾਂ ਤੇ ਦੇਖਦੀ ਹਾਂ ਜੋ ਮੇਰਾ ਕੀ ਬੁਰਾ ਹੁੰਦਾ ਹੈ ? ਇਸ ਤਰ੍ਹਾਂ ਮਨ ਵਿਚ ਕੁਤੱਰਕ ਕਰਕੇ ਤਿਸ ਮਾਈ ਨੇ ਚਾਰ ਪਰੌਂਠੇ ਤਿਆਰ ਕਰਕੇ ਵਿਚ ਵਿਹੁ ਪਾ ਕੇ ਫ਼ਕੀਰ ਨੂੰ ਦਿੱਤੇ। ਤਿਸ ਵੇਲੇ ਉਹ ਮਹਾਤਮਾ ਪਰੌਂਠੇ ਲੈ ਕੇ ਸ਼ਹਿਰ ਤੋਂ ਬਾਹਰ ਆਪਣੀ ਕੁਟੀਆ ਵਿਚ ਆ ਗਏ। ਰੋਟੀਆਂ ਰੱਖ ਕੇ ਖੂਹ ਤੇ ਇਸ਼ਨਾਨ ਕਰਨ ਲੱਗ ਪਏ। ਇਤਨੇ ਨੂੰ ਉਸ ਮਾਈ ਦੇ ਚਾਰ ਪੁਤ੍ਰ ਭੁੱਖ ਨਾਲ ਘਬਰਾਏ ਹੋਏ ਓਹਨਾਂ ਮਹਾਤਮਾਂ ਦੀ ਕੁਟੀਆ ਤੱਕ ਕੇ ਆਏ ਤੇ ਆਖਦੇ ਹਨ ਸੰਤ ਜੀ ਆਪ ਕਿਰਪਾ ਕਰਕੇ ਇਕ ਇਕ ਰੋਟੀ ਦਿਓ, ਅਸੀਂ ਭੁੱਖ ਕਰਕੇ ਬੜੇ ਵਿਆਕੁਲ ਹਾਂ। ਉਸ ਵੇਲੇ ਮਹਾਤਮਾ ਨੇ ਇਕ ਇਕ ਰੋਟੀ ਉਹਨਾਂ ਚੌਹਾਂ ਨੂੰ ਦੇ ਦਿੱਤੀ ਉਹ ਚਾਰੇ ਹੀ ਉਹਨਾਂ ਰੋਟੀਆਂ ਨੂੰ ਖਾ ਕੇ ਘਰ ਆਉਂਦਿਆਂ ਤੱਕ ਵਿਆਕੁਲ ਹੋ ਗਏ। ਉਹਨਾਂ ਦੀ ਮਾਤਾ ਨੇ ਪੁਛਿਆ-ਬਚੜਿਓ ! ਅੱਜ ਤੁਹਾਨੂੰ ਕੀ ਹੋ ਗਿਆ ਹੈ ?

ਉਹਨਾਂ ਆਖਿਆ ਮਾਤਾ! ਫਲਾਣੀ ਜਗ੍ਹਾ 'ਪਰ ਜੋ ਕੁਟੀਆ ਹੈ ਓਥੇ ਜਿਹੜੇ ਸੰਤ ਰਹਿੰਦੇ ਹਨ, ਉਹਨਾਂ ਪਾਸੋਂ ਅਸਾਂ ਨੇ ਰੋਟੀਆਂ ਮੰਗ ਕੇ ਖਾਧੀਆਂ ਹਨ ਤੇ ਵਿਆਕੁਲ ਹੋ ਗਏ ਹਾਂ। ਉਸ ਵੇਲੇ ਮਾਈ ਨੇ ਬੜਾ ਅਫ਼ਸੋਸ ਕੀਤਾ ਤੇ ਮਹਾਤਮਾ ਦੇ ਬਚਨਾਂ ਨੂੰ ਸੱਚਾ ਮੰਨਿਆ ਕਿ ਠੀਕ ਹੈ-

‘ਕਰ ਭਲਾ ਹੋਵੇ ਭਲਾ’

ਭਲਾਈ ਕਰਨ ਨਾਲ ਭਲਾ ਹੁੰਦਾ ਹੈ ਤੇ ਬੁਰਾਈ ਕਰਨ ਨਾਲ ਬੁਰਾ ਹੁੰਦਾ ਹੈ।

ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ॥

ਜਾਂ ਇਸ ਸੰਸਾਰ ਵਿਚ ਰਹਿਣਾ ਹੀ ਨਹੀਂ ਤਾਂ ਕਾਇਤੁ=ਕਿਸ ਵਸਤੇ ਕਿਸੇ ਵਸਤੂ ਦਾ

173 / 355
Previous
Next