Back ArrowLogo
Info
Profile

ਹੰਕਾਰ ਹੰਢੀਐ=ਕਰਨਾ ਹੈ। ਹੰਕਾਰ ਦੇ ਬਾਰੇ ਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ਵਿਖੇ ਫ਼ੁਰਮਾਉਂਦੇ ਹਨ-

ਸਲੋਕੁ ॥ ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥

ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥੧॥

ਅਸਟਪਦੀ॥ ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ॥

ਜੋ ਜਾਨੈ ਮੈ ਜੋਬਨਵੰਤੁ॥ ਸੋ ਹੋਵਤ ਬਿਸਟਾ ਕਾ ਜੰਤੁ॥

(ਗਉੜੀ ਸੁਖਮਨੀ ਮ: ੫, ਪੰਨਾ ੨੭੮)

ਸਾਰੀ ਅਸਟਪਦੀ ਵਿਚ ਇਹੋ ਉਪਦੇਸ਼ ਦਿੱਤਾ ਹੈ, ਹੰਕਾਰ ਬੁਰਾ ਹੈ, ਹੰਕਾਰ ਨਹੀਂ ਕਰਨਾ ਚਾਹੀਦਾ। ਅੱਗੇ ਕਬੀਰ ਜੀ ਭੀ ਆਖਦੇ ਹਨ :-

ਕਬੀਰ ਗਰਬੁ ਨ ਕੀਜੀਐ ਊਚਾ ਦੇਖਿ ਅਵਾਸੁ॥

ਆਜੁ ਕਾਲਿ ਭੁਇ ਲੇਟਣਾ ਊਪਰਿ ਜਾਮੈ ਘਾਸੁ॥ ੩੮॥

(ਸਲੋਕ ਕਬੀਰ ਜੀ, ਪੰਨਾ ੧੩੬੬)

ਯਥਾ- ਫਰੀਦਾ ਗਰਬੁ ਜਿਨਾ ਵਡਿਆਈਆ ਧਨਿ ਜੋਬਨਿ ਆਗਾਹ॥

ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ॥ ੧੦੫॥

(ਸਲੋਕ ਫਰੀਦ ਜੀ, ਪੰਨਾ ੧੩੮੩)

ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ।

ਕਿਸੇ ਪੁਰਸ਼ ਨੂੰ ਭੈੜਾ ਬਚਨ ਨਾ ਕਹੀਏ, ਇਹ ਅੱਖਰ ਪੜ੍ਹਨਾ ਬੁਝੋ।

ਯਥਾ- ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ॥

(ਵਡਹੰਸੁ ਮ: ੧, ਪੰਨਾ ੫੮੦)

ਅਥਵਾ :-ਅੱਖਰ ਪੜ੍ਹ ਕੇ ਭਾਵ ਵਿੱਦਿਆ ਪਾ ਕੇ ਇਹ ਗੱਲ ਚੰਗੀ ਤਰ੍ਹਾਂ ਬੁਝੀਐ=ਸਮਝ ਲੈਣੀ ਕਰੋ।

ਮੂਰਖੈ ਨਾਲਿ ਨ ਲੁਝੀਐ॥੧੯॥

ਆਪਣੇ ਮਤ ਨੂੰ ਚੰਗਾ ਦੱਸਣ ਲਈ ਮੂਰਖਾਂ ਨਾਲ ਲੁਝੀਐ+ਨ=ਝਗੜੀਏ ਨਾ, ਭਾਵ ਬਹਿਸ ਨਾ ਕਰੀਏ॥੧੯॥

ਸਲੋਕੁ ਮਃ ੧ ॥

ਇਸ ਸਲੋਕ ਦੇ ਨਾਲ 'ਮਹੱਲਾ' ਨਹੀਂ ਦਿੱਤਾ ਕਿਉਂਕਿ ਪੁਰਾਤਨ ਬੀੜਾਂ ਵਿਖੇ ਨਹੀਂ ਹੈ। ਸ੍ਰੀ ਕਰਤਾਰ ਪੁਰ ਸਾਹਿਬ ਵਾਲੀ ਅਤੇ ਦਮਦਮੇ ਸਾਹਿਬ ਵਾਲੀ ਬੀੜ ਵਿਚ ਭੀ ਨਹੀਂ ਹੈ। ਸ਼੍ਰੋਮਣੀ ਕਮੇਟੀ ਵਾਲੀ ਬੀੜ ਵਿਚ ਮਃ ਹੈ।

174 / 355
Previous
Next