Back ArrowLogo
Info
Profile

ਭੀ ਦਿੱਸਦੇ ਹਨ, ਉਹ ਸੰਸਾਰ ਵਿਚ ਭਲੇ ਹਨ। ਕਿਉਂਕਿ-

ਤਿਨ੍ ਨੇਹੁ ਲਗਾ ਰਬ ਸੇਤੀ ਦੇਖਨੇ ਵੀਚਾਰਿ॥

ਤਿਨ੍ਹਾਂ ਗੁਰਮੁਖਾਂ ਦਾ ਪਰਮਾਤਮਾ ਨਾਲ ਨੇਹੁ=ਪ੍ਰੇਮ ਲੱਗਾ ਹੋਇਆ ਹੈ, ਵਿਚਾਰ ਪੂਰਬਕ ਪਰਮਾਤਮਾ ਦੇ ਵੇਖਣ ਲਈ।

ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ॥

ਉਹ ਮਹਾਤਮਾ ਰੰਗਿ=ਪ੍ਰੇਮ ਵਿਚ ਮਸਤ ਹੋਏ ਹੋਏ ਕਦੇ ਹੱਸ ਪੈਂਦੇ ਹਨ, ਕਦੇ ਪ੍ਰੇਮ ਵਿਚ ਇਸਥਿਤ ਹੋਏ ਹੋਏ ਰੋ ਪੈਂਦੇ ਹਨ। ਕਦੇ ਪ੍ਰੇਮ ਵਿਚ ਮਗਨ ਹੋਏ ਹੋਏ ਚੁਪ ਵੀ ਕਰ ਜਾਂਦੇ ਹਨ। ('ਰੰਗਿ ਦਾ ਅਰਥ 'ਮੌਜ’ ਵੀ ਕਰਦੇ ਹਨ)।

ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥

ਉਹਨਾਂ ਮਹਾਤਮਾਂ ਨੂੰ ਇਕ ਸੱਚੇ ਨਾਹ=ਪਤੀ ਤੋਂ ਬਿਨਾਂ ਹੋਰ ਕਿਸੇ ਦੀ ਪਰਵਾਹ ਨਹੀਂ ਹੈ।

ਯਥਾ- ਜਾ ਕਾ ਮੀਤੁ ਸਾਜਨੁ ਹੈ ਸਮੀਆ॥ ਤਿਸੁ ਜਨ ਕਉ ਕਹੁ ਕਾ ਕੀ ਕਮੀਆ॥ ੧॥...

ਜਾ ਕਾ ਕਹਿਆ ਦਰਗਹ ਚਲੈ॥ ਸੋ ਕਿਸ ਕਉ ਨਦਰਿ ਲੈ ਆਵੈ ਤਲੈ॥ ੩॥

(ਗਉੜੀ ਮ: ੫, ਪੰਨਾ ੧੮੬)

ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ॥

ਇਸ ਲਈ ਮੈਂ ਤਾਂ ਐਸੇ ਰੱਬੀ ਪਿਆਰ ਵਾਲਿਆਂ ਦੇ ਦਰ ਉੱਤੇ ਰਸਤੇ ਦਾ ਖ਼ਰਚ ਬੈਠਾ ਮੰਗਦਾ ਹਾਂ। ਜਦੋਂ ਦੇਣਗੇ ਤਦੋਂ ਖਾ ਲਵਾਂਗਾ। ਭਾਵ ਮੈਂ ਇਕ ਨਾਮ ਦੀ ਦਾਤ ਮੰਗ ਰਿਹਾ ਹਾਂ। ਅਥਵਾ:-ਪਰਮੇਸ਼ਰ ਦੀ ਪ੍ਰਾਪਤੀ ਦਾ ਦਰਵਾਜ਼ਾ ਜੋ ਗਿਆਨ ਹੈ, ਉਹਦੀ ਪ੍ਰਾਪਤੀ ਦੀ ਵਾਟ ਜੋ ਭਗਤੀ ਹੈ, ਉਸ ਭਗਤੀ ਰੂਪੀ ਵਾਟ=ਰਸਤੇ 'ਪਰ ਚੱਲਣ ਵਾਸਤੇ ਸ਼ਰਧਾ ਰੂਪੀ ਖ਼ਰਚ ਮੰਗਦਾ ਹਾਂ। ਹੇ ਅਕਾਲ ਪੁਰਖ ! ਜੇ ਆਪ ਕ੍ਰਿਪਾ ਕਰਕੇ ਦੇਵੋ ਤਾਂ ਅਸੀਂ ਉਸ ਖਰਚ ਨੂੰ ਖਾ ਲਈਏ ਅਰਥਾਤ ਗ੍ਰਹਿਣ ਕਰੀਏ।

ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾ ਮੇਲੁ ॥

ਦੀਬਾਨੁ=ਆਸਰਾ ਸਭ ਨੂੰ ਇਕ ਪ੍ਰਮਾਤਮਾ ਦਾ ਹੈ।

ਯਥਾ- ਜਿਸ ਕੈ ਘਰਿ ਦੀਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ॥

ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ॥

ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ॥

(ਵਡਹੰਸ ਕੀ ਵਾਰ, ਪੰਨਾ ੫੯੧)

177 / 355
Previous
Next