

ਮਹਾਦੇਉ੧ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ॥੨॥
ਕਿਸਨੁ੨ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ॥
(ਵਡਹੰਸੁ ਮਹਲਾ ੩, ਪੰਨਾ ੫੫੯)
ਤਥਾ- ਬਿਸਨੈ ਦਸ ਅਵਤਾਰ ਨਾਵ ਗਣਾਇਆ॥
ਕਰਿ ਕਰਿ ਅਸੁਰ੩ ਸੰਘਾਰ੪ ਵਾਦੁ ਵਧਾਇਆ॥
ਬ੍ਰਹਮੈ ਵੇਦ ਵੀਚਾਰਿ ਆਖਿ ਸੁਣਾਇਆ॥
ਮਨ ਅੰਦਰਿ ਅਹੰਕਾਰੁ ਜਗਤੁ ਉਪਾਇਆ॥
ਮਹਾਦੇਉ ਲਾਇ ਤਾਰ ਤਾਮਸੁ੫ ਤਾਇਆ॥
ਗੁਰਮੁਖਿ ਮੋਖ ਦੁਆਰ ਆਪੁ ਗਣਾਇਆ॥੪॥
(ਭਾਈ ਗੁਰਦਾਸ ਜੀ, ਵਾਰ ੧੪)
ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਓਹੀ ਪੁਰਸ਼ ਅਸਲੀ ਆਸ਼ਕ ਕਾਂਢੀਐ= ਕਹੀਦਾ ਹੈ ਜੋ ਪਰਮੇਸ਼ਰ ਦੇ ਭਜਨ ਵਿਚ ਜਾਂ ਭਾਣੇ ਮੰਨਣ ਵਿਚ ਹੀ ਸਦਾ ਸਮਾ ਰਹਿਣਾ ਕਰੇ।
ਸਾਖੀ - ਭਾਈ ਭਿਖਾਰੀ ਜੀ ਦੀ
ਇਕ ਸਮੇਂ ਭਾਈ ਗੁਰਮੁਖ ਨਾਮੀ ਸਿੱਖ ਨੇ ਸ੍ਰੀ ਅੰਮ੍ਰਿਤਸਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਖੇ ਆ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ-
ਹੇ ਪ੍ਰਭੂ ! ਜਿਹੜੇ ਸਿੱਖ ਸਤਿਗੁਰਾਂ ਦੇ ਸਨਮੁਖ ਹੋ ਕੇ ਅਠੇ ਪਹਿਰ ਭਾਣਾ ਮੰਨਦੇ ਹਨ ਤਿਨ੍ਹਾਂ ਦਾ ਦਰਸ਼ਨ ਕਰਵਾਉ, ਜਿਸ ਕਰਕੇ ਸਾਰੇ ਦੁੱਖ ਨਾਸ ਹੋ ਜਾਣ।
ਉਸ ਦੀ ਬੇਨਤੀ ਨੂੰ ਸੁਣਕੇ ਸਤਿਗੁਰਾਂ ਕਿਹਾ-ਗੁਜਰਾਤ ਸ਼ਹਿਰ ਵਿਖੇ ਭਾਈ ਭਿਖਾਰੀ ਨਾਮ ਕਰਕੇ ਇਕ ਸਿੱਖ ਭਾਣੇ ਦੇ ਮੰਨਣ ਵਾਲਾ ਰਹਿੰਦਾ ਹੈ, ਤਿਸ ਦਾ ਜਾ ਕੇ ਦਰਸ਼ਨ ਕਰ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਮੰਨ ਕੇ ਭਾਈ ਗੁਰਮੁਖ ਉਸੇ ਵੇਲੇ ਚੱਲ ਪਿਆ। ਰਸਤੇ ਵਿਚ ਵਿਚਾਰਦਾ ਚਲਾ ਜਾ ਰਿਹਾ ਹੈ ਕਿ ਸਤਿਗੁਰਾਂ ਨੇ ਆਪ ਦੱਸਿਆ ਹੈ ਇਸ ਤੇ ਇਹ ਕੋਈ ਬੜਾ ਚੰਗਾ ਸਿੱਖ ਹੋਵੇਗਾ।
ਮਨ ਵਿਚ ਵਿਚਾਰਦਾ ਹੈ ਕਿ ਪ੍ਰਭੂ ਦਾ ਭਾਣਾ ਕੈਸੇ ਮੰਨਦਾ ਹੋਵੇਗਾ ਤੇ ਕਿਰਤ ਵਿਰਤ ਕਿਸ ਤਰ੍ਹਾਂ ਕਰਦਾ ਹੋਵੇਗਾ?
ਜਦ ਸਾਰਾ ਰਸਤਾ ਲੰਘ ਕੇ ਗੁਜਰਾਤ ਪਹੁੰਚ ਗਿਆ ਤਾਂ ਪੁਛਦਾ ਪੁਛਦਾ ਭਾਈ ਭਿਖਾਰੀ ਦੇ ਘਰ ਚਲਾ ਗਿਆ। ਜਾ ਕੇ ਕੀ ਦੇਖਦਾ ਹੈ ਕਿ ਬਹੁਤ ਹੀ ਖ਼ੁਸ਼ੀਆਂ ਹੋ ਰਹੀਆਂ ਹਨ ਅਤੇ ਭਾਈ ਭਿਖਾਰੀ ਦੇ ਪੁਤ੍ਰ ਦਾ ਵਿਆਹ ਦਾ ਦਿਨ ਜਾਣ ਕੇ ਇਸਤ੍ਰੀਆਂ ਗੀਤ ਗਾਉਂਦੀਆਂ
-----------------------
੧. ਸ਼ਿਵ ਜੀ, ੨. ਵਿਸ਼ਨੂੰ। ੩. ਰਾਕਸ਼ ੪. ਮਾਰ ਕੇ, ੫. ਸਮਾਧੀ।